ਮਹਿਲਾ ਕਾਂਗਰਸ ਨੇ ਬਾਲ ਦਿਵਸ ’ਤੇ ਕਰਵਾਏ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ

11/15/2018 12:40:34 PM

ਲੁਧਿਆਣਾ (ਰਿੰਕੂ)- ਮਹਿਲਾ ਕਾਂਗਰਸ ਨੇ ਬਾਲ ਦਿਵਸ ਤੇ ਸਕੂਲੀ ਵਿਦਿਆਰਥੀਆਂ ਵਿਚਕਾਰ ਵੱਖ-ਵੱਖ ਮੁਕਾਬਲਿਅਾਂ ਦਾ ਆਯੋਜਨ ਕਰਵਾ ਕੇ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਤੇ ਆਯੋਜਿਤ ਹੋਣ ਵਾਲੇ ਬਾਲ ਦਿਵਸ ਦੇ ਮਹੱਤਵ ਤੋਂ ਜਾਣੂ ਕਰਵਾਇਆ। ਪੰਡਿਤ ਨਹਿਰੂ ਦੀ ਮੂਰਤੀ ਨੂੰ ਨਮਨ ਕਰਨ ਦੇ ਨਾਲ ਮੁਕਾਬਲਿਅਾਂ ਦੀ ਸ਼ੁਰੂਆਤ ਹੋਈ। ®ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ ਨੇ ਸਥਾਨਕ ਗੁਰੂ ਅਰਜਨ ਦੇਵ ਨਗਰ ’ਚ ਆਯੋਜਿਤ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਪੁਰਸਕਾਰ ਵੰਡੇ ਗਏ। ਟਪਾਰੀਆ ਨੇ ਕਿਹਾ ਕਿ ਚਾਚਾ ਨਹਿਰੂ ਦੇ ਨਾਮ ਨਾਲ ਮਸ਼ਬੂਰ ਸਵ. ਪੰ. ਨਹਿਰੂ ਦੇ ਬੱਚਿਆਂ ਪ੍ਰਤੀ ਪ੍ਰੇਮ ਤੇ ਲਗਾਅ ਕਾਰਨ ਹਰ ਸਾਲ ਉਨ੍ਹਾਂ ਦੇ ਜਨਮ ਦਿਵਸ 14 ਨਵੰਬਰ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬੱਚਿਆਂ ਦਾ ਭਵਿੱਖ ਸੁਆਰਨ ਲਈ ਅਨੇਕਾਂ ਯੋਜਨਾਵਾਂ ਸ਼ੁਰੂ ਕੀਤੀਆਂ।