ਐੱਮ.ਪੀ. ਬਿੱਟੂ ਦੀ ਅਗਵਾਈ ਹੇਠ ਪਿੰਡ ਦੀ ਨੁਹਾਰ ਬਦਲਾਂਗੇ : ਭਰੋਵਾਲ/ਜਸਵੰਤ ਭੱਟੀਆਂ

Saturday, Jan 12, 2019 - 11:49 AM (IST)

ਐੱਮ.ਪੀ. ਬਿੱਟੂ ਦੀ ਅਗਵਾਈ ਹੇਠ ਪਿੰਡ ਦੀ ਨੁਹਾਰ ਬਦਲਾਂਗੇ : ਭਰੋਵਾਲ/ਜਸਵੰਤ ਭੱਟੀਆਂ

ਲੁਧਿਆਣਾ (ਜ.ਬ.)-ਹਲਕਾ ਦਾਖਾ ’ਚ ਐੱਮ.ਪੀ. ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਪੰਚਾਇਤੀ ਚੋਣਾਂ ’ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਜਿਸ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਸਕੱਤਰ ਮੇਜਰ ਸਿੰਘ ਨੇ ਪਿੰਡ ਭੱਟੀਆਂ ਢਾਹਾ ’ਚ ਕਾਂਗਰਸ ਦੇ ਜ਼ਿਲਾ ਜਰਨਲ ਸਕੱਤਰ ਜਸਵੰਤ ਸਿੰਘ ਦੀ ਪਤਨੀ ਦਵਿੰਦਰ ਕੌਰ ਭੱਟੀਆਂ ਵੱਲੋਂ ਆਪਣੀ ਵਿਰੋਧੀ ਨੂੰ 440 ਵੋਟਾਂ ਦੇ ਵੱਡੇ ਫਰਕ ਨਾਲ ਹਰਾਕੇ ਚੋਣ ਜਿੱਤਣ ਤੇ ਉਨ੍ਹਾਂ ਸਮੇਤ ਚੁਣੇ ਗਏ ਪੰਚਾਂ ਜਿਨ੍ਹਾਂ ’ਚ ਨਿਰਮਲ ਸਿੰਘ ਬੱਲ, ਗੁਰਮਿੰਦਰ ਕੌਰ ਬਾਠ ਪਤਨੀ ਰਣਜੀਤ ਸਿੰਘ ਬਾਠ, ਅਮਰਜੀਤ ਕੌਰ ਪਤਨੀ ਬੇਅੰਤ ਸਿੰਘ ਧਾਲੀਵਾਲ, ਪ੍ਰਦੀਪ ਸਿੰਘ ਬਾਠ, ਮਹਾਂ ਸਿੰਘ ਬਾਠ, ਸੁਖਦੇਵ ਕੌਰ, ਅਮਰੀਕ ਸਿੰਘ ਸਾਰੇ ਪੰਚਾਂ ਨੂੰ ਸਨਮਾਨਤ ਕਰਨ ਮੌਕੇ ਰੱਖੇ ਸਮਾਗਮ ’ਚ ਬੋਲਦਿਆਂ ਕੀਤਾ। ਸਾਬਕਾ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਤੇ ਕਾਂਗਰਸੀ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਾਨੂੰ ਦਿੱਤੇ ਗਏ ਮਾਣ ਲਈ ਅਸੀਂ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਾਂਗੇ ਤੇ ਐੱਮ.ਪੀ. ਬਿੱਟੂ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜ ਕਰਵਾਕੇ ਪਿੰਡ ਦੀ ਨੁਹਾਰ ਬਦਲਾਂਗੇ। ਇਸ ਮੌਕੇ ਸਰਪੰਚ ਅਜਮਿੰਦਰ ਸਿੰਘ ਧਾਲੀਵਾਲ ਚੱਕ, ਸਰਪੰਚ ਗੁਰਮਿੰਦਰ ਸਿੰਘ ਚੰਗਣ, ਸਾਬਕਾ ਸਰਪੰਚ ਗੁਰਦੇਵ ਸਿੰਘ ਬਾਠ, ਨੰਬਰਦਾਰ ਗੁਰਮੇਲ ਸਿੰਘ ਭੱਟੀਆਂ, ਸਾਬਕਾ ਸਰਪੰਚ ਜਿਉਣ ਸਿੰਘ, ਸੁਰਜੀਤ ਸਿੰਘ ਲਾਲੀ, ਲੱਛਮਣ ਸਿੰਘ ਕਾਕਾ, ਮੈਂਗਲ ਸਿੰਘ ਬਾਠ, ਰਮੇਸ਼ ਸਿੰਘ ਬਾਠ, ਗੁਰਪ੍ਰੀਤ ਸਿੰਘ ਖਹਿਰਾ, ਕਾਂਗਰਸੀ ਆਗੂ ਗੁਰਜੀਤ ਸਿੰਘ ਈਸੇਵਾਲ, ਜਗਮੋਹਣ ਸਿੰਘ ਸਕੱਤਰ, ਖੁਸ਼ਵੰਤ ਸਿੰਘ ਬਾਠ, ਦਰਸ਼ਨ ਸਿੰਘ, ਖਡ਼ਕ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ ਪੱਪੂ, ਸਿੰਕਦਰ ਸਿੰਘ, ਮੋਹਨ ਸਿੰਘ, ਗੁਰਦਿਆਲ ਸਿੰਘ ਚਾਹਲ, ਦਲੇਰ ਸਿੰਘ, ਹਰਮਨ ਭੱਟੀਆਂ, ਸਾਧੂ ਸਿੰਘ, ਬਹਾਦਰ ਸਿੰਘ ਬਾਠ, ਸੰਤ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।


Related News