31 ਲਡ਼ਕੀਆਂ ਦੀ ਲੋਹਡ਼ੀ ਮਨਾਈ

01/12/2019 11:56:28 AM

ਖੰਨਾ (ਸੁਖਵਿੰਦਰ ਕੌਰ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕ ਕਲਾਵਾਂ ਅਤੇ ਸੱਭਿਆਚਾਰਕ ਕੌਂਸਲ ਪੰਜਾਬ ਵਲੋਂ ਮੁਹੱਲਾ ਸੁਧਾਰ ਕਮੇਟੀ ਵਾਰਡ ਨੰਬਰ 13 ਤੇ 14 ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਨਗਰ ਤੇ ਗੁਰੂ ਨਾਨਕ ਨਗਰ ਨਿਵਾਸੀਆਂ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਰਿਆਡ਼ ਦੀ ਯੋਗ ਅਗਵਾਈ ਵਿਚ ਗੁਰਦੁਆਰਾ ਗੁਰੂ ਨਾਨਕ ਨਗਰ ਗਲੀ ਨੰਬਰ 9 ਵਿਖੇ 31 ਨਵ-ਜੰਮੀਆਂ ਲਡ਼ਕੀਆਂ ਦਾ ਲੋਹਡ਼ੀ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁਹੱਲਾ ਵਾਸੀਆਂ ਵਲੋਂ ਸਾਂਝੇ ਤੌਰ ’ਤੇ ਸ੍ਰ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਮੌਕੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਅਜਿਹੇ ਸਮਾਗਮ ਕਰਵਾਉਣੇ ਜ਼ਰੂੁਰੀ ਹਨ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਅਤੇ ਭਰੂਣ ਹੱਤਿਆ ਵਰਗੀਆਂ ਲਾਹਨਤਾਂ ਤੋਂ ਪ੍ਰੇਰਿਤ ਕੀਤਾ। ਇਸੇ ਦੌਰਾਨ ਪੰਜਾਬੀ ਏਕਤਾ ਪਾਰਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮਲਕੀਤ ਸਿੰਘ ਮੀਤਾ ਨੇ ਕਿਹਾ ਕਿ ਲਡ਼ਕੀਆਂ ਦੀ ਲੋਹਡ਼ੀ ਮਨਾਉਣਾ ਵਧੀਆ ਕਾਰਜ ਹੈ, ਸਾਨੂੰ ਅਜਿਹੇ ਕਾਰਜਾਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਵਿੰਦਰ ਸਿੰਘ ਰਿਆਡ਼ ਨੇ ਦੱਸਿਆ ਕਿ ਸੰਸਥਾ ਵਲੋਂ ਪਿਛਲੇ 10 ਵਰ੍ਹਿਆਂ ਤੋਂ ਭਰੂਣ ਹੱਤਿਆ ਅਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਵਲੋਂ ਲੋਕਾਂ ਦੇ ਸਹਿਯੋਗ ਨਾਲ ਵਿਧਵਾਵਾਂ ਨੂੰ ਆਤਮ ਨਿਰਭਰ ਕਰਨ ਲਈ ਮੁਹੱਲੇ ਵਿਚ ਸਿਲਾਈ ਸੈਂਟਰ ਖੋਲ੍ਹਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀਆਂ ਵਲੋਂ ਪਿਛਲੇ ਸਮੇਂ ਦੌਰਾਨ ਕਬਜ਼ਾ ਮਿੱਲ ਰੋਡ ’ਤੇ ਗੈਰ-ਕਾਨੂੰਨੀ ਤੌਰ ’ਤੇ ਟਾਵਰ ਲਈ ਵਿੱਢੀ ਲਡ਼ਾਈ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ 31 ਨਵ-ਜੰਮੀਆਂ ਲਡ਼ਕੀਆਂ ਨੂੰ ਗਰਮ ਕੱਪਡ਼ੇ ਅਤੇ ਹੋਰ ਸਾਮਾਨ ਦੇ ਕੇ ਸਨਮਾਨਤ ਕੀਤਾ ਗਿਆ। ਇਸੇ ਦੌਰਾਨ ਵੱਖ-ਵੱਖ ਖੇਤਰਾਂ ’ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਸੀਨੀਅਰ ਅਕਾਲੀ ਆਗੂ ਅਨਿਲ ਸ਼ੁਕਲਾ, ਪੁਸ਼ਕਰਰਾਜ ਸਿੰਘ ਰੂਪਰਾਏ, ਗੁਰਦੀਪ ਸਿੰਘ ਦੀਪਾ ਸਾਬਕਾ ਕੌਂਸਲਰ, ਐਡਵੋਕੇਟ ਜਤਿੰਦਰਪਾਲ ਸਿੰਘ ਸਰਕਲ ਪ੍ਰਧਾਨ ਖੰਨਾ ਸ਼ਹਿਰੀ, ਕੌਂਸਲਰ ਗੁਰਮੀਤ ਨਾਗਪਾਲ, ਬਾਬਾ ਬਹਾਦਰ ਸਿੰਘ ਖੰਨਾ ਖੁਰਦ, ਸੰਦੀਪ ਘਈ, ਡਾ. ਬੇਅੰਤ ਸਿੰਘ, ਸਰਪੰਚ ਬਲਜਿੰਦਰ ਸਿੰਘ ਭਾਮੀਆਂ ਕਲਾਂ, ਨਵਦੀਪ ਸ਼ਰਮਾ, ਬਲਜਿੰਦਰ ਸਿੰਘ ਪਨਾਗ, ਅਵਤਾਰ ਸਿੰਘ ਮਾਨ, ਗੁਰਦੀਪ ਸਿੰਘ ਮਦਨ, ਮੁਕੇਸ਼ ਕੁਮਾਰ, ਲਕਸ਼ਰ ਸਿੰਘ, ਗੋਲਡੀ, ਤਲਵਿੰਦਰ ਸਿੰਘ, ਬਲਜੀਤ ਕੌਰ, ਡਾ. ਦੀਪ, ਡਾ. ਦੀਪ ਨਰਾਇਣ, ਗਣੇਸ਼, ਗੁਰਪ੍ਰੀਤ ਸਿੰਘ ਗੋਗੀ, ਨਛੱਤਰ ਸਿੰਘ, ਛੋਟਾ ਸਿੰਘ, ਤਰਸੇਮ ਸਿੰਘ, ਜਗਤਾਰ ਸਿੰਘ ਸੇਖੋਂ, ਡਾ. ਬਹਾਦਰ ਸਿੰਘ ਨੌਨੀ, ਬੰਟੀ, ਸੁੰਦਰ ਰਾਮ, ਵਿਨੋਦ ਕੁਮਾਰ, ਪਟਵਾਰੀ ਅਸ਼ੋਕ ਕੁਮਾਰ ਸਵਾਮੀ, ਡਾ. ਰਾਜ, ਰਣਵੀਰ ਸਿੰਘ ਮਾਨ ਸੁਪਰਡੈਂਟ ਮਾਰਕਫੈੱਡ, ਹਰਵੀਰ ਸਿੰਘ ਕਮਰਸ਼ੀਅਲ ਮੈਨੇਜਰ, ਅਮਰੀਕ ਸਿੰਘ ਪ੍ਰਧਾਨ ਮਾਰਕਫੈੱਡ ਵਰਕਰ ਯੂਨੀਅਨ, ਜਸਵੀਰ ਕੌਰ ਰਿਆਡ਼, ਠੇਕੇਦਾਰ ਸਵਰਨ ਸਿੰਘ ਰਾਮਗਡ਼੍ਹੀਆ, ਐਡ. ਡੀ. ਓ. ਇੰਜ. ਰਾਮ ਸਿੰਘ, ਦਰਸ਼ਨ ਸਿੰਘ ਢਿੱਲੋਂ, ਹਰਜੋਤ ਸਿੰਘ ਚੰਨੀ, ਅਮਨ ਬਾਠ, ਰਜਿੰਦਰ ਸਿੰਘ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ, ਤਰਸੇਮ ਸਿੰਘ, ਗੁਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸ਼ਾਮਲ ਹੋਏ।