ਮਾਮਲਾ CGST ਵਿਭਾਗ ਵੱਲੋਂ ਰੇਡ ਦਾ, ਅਨਫਿੱਟ ਮੁਲਜ਼ਮ ਨੂੰ ਜੇਲ੍ਹ ਅਧਿਕਾਰੀਆਂ ਨੇ ਲੈਣ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ

09/23/2022 12:17:45 AM

ਲੁਧਿਆਣਾ (ਗੌਤਮ) : ਬੋਗਲ ਬਿਲਿੰਗ ਮਾਮਲੇ 'ਚ ਸੈਂਟਰਲ ਗੁਡਸ ਐਂਡ ਸਰਵਿਸ ਟੈਕਸ (ਸੀ.ਜੀ.ਐੱਸ.ਟੀ) ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਾਮ ਉਰਫ ਰਮਨ ਨੂੰ ਬੁੱਧਵਾਰ ਨੂੰ ਜੇਲ੍ਹ ਅਧਿਕਾਰੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੁਲਜ਼ਮ ਮੈਡੀਕਲ ਤੌਰ 'ਤੇ ਫਿਟ ਨਹੀਂ ਹੈ। ਉਨ੍ਹਾਂ ਨੇ ਸੀ.ਜੀ.ਐੱਸ.ਟੀ ਅਧਿਕਾਰੀਆਂ ਨੂੰ ਉਸਦਾ ਇਲਾਜ ਕਰਵਾ ਕੇ ਲਿਆਉਣ ਦੇ ਲਈ ਕਿਹਾ। ਅਧਿਕਾਰੀਆਂ ਨੇ ਮੁਲਜ਼ਮ ਨੂੰ ਕੋਰਟ 'ਚ ਪੇਸ਼ ਕਰਨ ਮਗਰੋਂ ਜੁਡੀਸ਼ੀਅਲ ਰਿਮਾਂਡ ’ ਤੇ ਭੇਜਿਆ ਸੀ। ਜਿਸ ’ਤੇ ਵਿਭਾਗ ਦੇ ਅਧਿਕਾਰੀਆਂ ਨੇ ਮੁਲਜ਼ਮ ਨੂੰ ਥਾਣਾ ਪੀ.ਏ.ਯੂ ’ਚ ਬੰਦ ਕਰਵਾ ਦਿੱਤਾ। ਵੀਰਵਾਰ ਨੂੰ ਸਵੇਰੇ ਹੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਮੁਲਜ਼ਮ ਨੂੰ ਲੈ ਕੇ ਸਿਵਲ ਹਸਪਤਾਲ ਪੁੱਜੀ। ਅਧਿਕਾਰੀਆਂ ਵੱਲੋਂ ਸਾਰਾ ਮਾਮਲਾ ਗੁਪਚੁਪ ਢੰਗ ਨਾਲ ਨਿਬੇੜਨ ਦੀ ਕੋਸ਼ਿਸ਼ ਕੀਤੀ ਪਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਪਹਿਲਾਂ ਉਸ ਦਾ ਮੈਡੀਕਲ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਬਰੇਟਾ ਦੇ ਸੁੰਦਰੀਕਰਨ ਤੇ ਵਿਕਾਸ ਲਈ 167.41 ਲੱਖ ਰੁਪਏ ਖਰਚੇ ਜਾਣਗੇ : ਡਾ. ਇੰਦਰਬੀਰ ਸਿੰਘ ਨਿੱਜਰ

ਇਸ ਤੋਂ ਇਲਾਵਾ ਮੀਡੀਆ ਕਰਮਚਾਰੀਆਂ ਨੂੰ ਦੇਖਦੇ ਹੀ ਅਧਿਕਾਰੀ ਸਿਵਲ ਹਸਪਤਾਲ ਤੋਂ ਮੁਲਜ਼ਮ ਨੂੰ ਲੈ ਕੇ ਵਾਪਸ ਚਲੇ ਗਏ ਕਾਫੀ ਸਮੇਂ ਤੱਕ ਇਸ ਤਰ੍ਹਾਂ ਦਾ ਡਰਾਮਾ ਚੱਲਦਾ ਰਿਹਾ ਤਾਂ ਬਾਅਦ ਦੁਪਹਿਰ ਤਿੰਨ ਵਜੇ ਟੀਮ ਦੋਬਾਰਾ ਮੁਲਜ਼ਮ ਨੂੰ ਲੈ ਕੇ ਸਿਵਲ ਹਸਪਤਾਲ ਪੁੱਜੀ। ਉਥੇ ਤਿੰਨ ਡਾਕਟਰਾਂ ਦੇ ਬੋਰਡ ਨੇ ਮੁਲਜ਼ਮ ਦੀ ਜਾਂਚ ਕੀਤੀ ਅਤੇ ਉਸਦੀ ਰਿਪੋਰਟ ਬਣਾ ਕੇ ਦਿੱਤੀ ਤਾਂ ਵਿਭਾਗ ਨੇ ਸ਼ਾਮ 6 ਵਜੇ ਮੁਲਜ਼ਮ ਨੂੰ ਜੇਲ੍ਹ ’ਚ ਬੰਦ ਕਰਵਾ ਦਿੱਤਾ ਪਰ ਮੁਲਜ਼ਮ ਦੇ ਮੈਡੀਕਲ ਨੂੰ ਲੈ ਕੇ ਦਿਨ ਭਰ ਡਰਾਮਾ ਚੱਲਦਾ ਰਿਹਾ। ਕਾਨੂੰਨੀ ਪ੍ਰਕਿਰਿਆ ਦੇ ਕਾਰਨ ਹੀ ਮੁਲਜ਼ਮ ਦਾ ਮੈਡੀਕਲ ਦੋਬਾਰਾ ਕਰਵਾਇਆ ਗਿਆ ਜਦਕਿ ਜੇਲ੍ਹ ਅਧਿਕਾਰੀਆਂ ਦੀ ਗੱਲ ਦਾ ਵੀ ਉਨ੍ਹਾਂ ਨੇ ਖੰਡਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਜੇਲ੍ਹ ਦੇ ਹਸਪਤਾਲ 'ਚ ਰੱਖਿਆ ਗਿਆ ਹੈ ਕਿਉਂਕਿ ਉਸਦੀ ਹਾਲਤ ਠੀਕ ਨਹੀਂ ਸੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਉਸਦੀ ਲੱਤ ਅਤੇ ਬਾਂਹ ਵਿਚ ਫਰੈਕਚਰ ਹੋਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਵਿਭਾਗ ਦੇ ਅਧਿਕਰੀਆਂ ਨੇ ਵਾਰੰਟ ਅਫ਼ਸਰ ਨੂੰ ਵੀ ਸਹੀ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ : ਲੁਧਿਆਣਾ-ਅੰਮ੍ਰਿਤਸਰ-ਲੁਧਿਆਣਾ ਸਪੈਸ਼ਲ ਦਾ ਭਲਕੇ ਹੋਵੇਗਾ ਛੈਹਰਟਾ ਤੱਕ ਵਿਸਤਾਰ

ਜ਼ਿਕਰਯੋਗ ਹੈ ਕਿ ਰਾਮ ਉਰਫ ਰਮਨ ਨੂੰ ਸੀ.ਜੀ.ਐੱਸ.ਟੀ ਵਿਭਾਗ ਦੀ ਟੀਮ ਨੇ ਮੰਗਲਵਾਰ ਨੂੰ ਸਵੇਰੇ 6 ਵਜੇ ਉਸਦੇ ਘਰੋਂ ਹਿਰਾਸਤ 'ਚ ਲੈ ਲਿਆ। ਦੇਰ ਰਾਤ ਉਸਦੀ ਪਤਨੀ ਕਵਿਤਾ ਦੀ ਸ਼ਿਕਾਇਤ ’ਤੇ ਮਾਣਯੋਗ ਹਾਈਕੋਰਟ ਤੋਂ ਵਾਰੰਟ ਅਫ਼ਸਰ ਮਨੋਜ ਕਸ਼ਯਪ ਨੇ ਦਬਿਸ਼ ਦਿੱਤੀ ਤਾਂ ਅਧਿਕਾਰੀਆਂ ਨੇ ਵੀਰਵਾਰ ਨੂੰ ਸਵੇਰੇ ਉਸਦੀ ਅਰੈਸਟ ਪਾ ਦਿੱਤੀ ਸੀ ਜਦਕਿ ਉਸਦੀ ਪਤਨੀ ਨੇ ਦੋਸ਼ ਲਗਾਇਆ ਸੀ ਕਿ ਅਧਿਕਾਰੀਆਂ ਨੇ ਉਸਦੇ ਪਤੀ ਦੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸਦੀ ਹਾਲਤ ਵਿਗੜ ਗਈ। ਉਸ ਦਾ ਦੋਸ਼ ਸੀ ਕਿ ਉਸਦੇ ਪਤੀ ਨੂੰ ਜਾਨਬੁਝ ਕੇ ਗਲਤ ਮਾਮਲੇ 'ਚ ਫਸਾਇਆ ਗਿਆ ਜਦਕਿ ਉਸਦਾ ਪਤੀ ਵਾਰੰਟ ਅਫ਼ਸਰ ਦੇ ਸਾਹਮਣੇ ਵੀ ਰੌਲਾ ਪਾ ਕੇ ਕਹਿ ਰਿਹਾ ਸੀ ਕਿ ਉਹ ਬੇਕਸੂਰ ਹੈ।

ਇਹ ਵੀ ਪੜ੍ਹੋ : ‘ਆਪ’ ਵਿਧਾਇਕ ਦੇ ਭਰਾ ਵੱਲੋਂ ਮਹਿਲਾ ਡਾਕਟਰ ਨੂੰ ਧਮਕਾਉਣ ਦੇ ਮਾਮਲੇ ’ਚ ਬੋਲੇ ਪ੍ਰਤਾਪ ਬਾਜਵਾ, ਕਹੀ ਵੱਡੀ ਗੱਲ

ਉਸਦੀ ਪਤਨੀ ਦਾ ਕਹਿਣਾ ਹੈ ਕਿ ਉਸਦੇ ਪਤੀ ਦੀ ਹਾਲਤ ਦੇਖ ਕੇ ਪਤਾ ਲੱਗਾ ਕਿ ਅਧਿਕਾਰੀਆਂ ਨੇ ਉਸਦੇ ਨਾਲ ਕੁੱਟਮਾਰ ਕੀਤੀ ਹੈ। ਕਵਿਤਾ ਨੇ ਦੋਸ਼ ਲਗਾਇਆ ਕਿ ਵਿਭਾਗ ਦੇ ਅਧਿਕਾਰੀਆਂ ਨੇ ਉਸਨੂੰ ਆਪਣੇ ਪਤੀ ਨੂੰ ਮਿਲਣ ਵੀ ਨਹੀਂ ਦਿੱਤਾ ਜਦਕਿ ਅਧਿਕਾਰੀ ਵਾਰ ਵਾਰ ਕਹਿ ਰਹੇ ਸੀ ਕਿ ਉਨਾਂ ਨੇ ਉਸਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਹੈ। ਰਮਨ ਦਾ ਪਰਿਵਾਰ ਜਾਣਬੁਝ ਕੇ ਉਨ੍ਹਾਂ ’ਤੇ ਦੋਸ਼ ਲਗਾ ਰਿਹਾ ਹੈ। ਉਸਦੀ ਪਤਨੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹ ਆਲਾ ਅਧਿਕਾਰੀਆਂ ਨੂੰ ਸ਼ਿਕਾਇਤ ਕਰੇਗੀ ਅਤੇ ਮਾਮਲੇ ਦੀ ਜਾਂਚ ਦੇ ਲਈ ਅਪੀਲ ਕਰੇਗੀ ਤੇ ਉਨ੍ਹਾਂ ਨੇ ਅਧਿਕਾਰੀਆਂ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਹੈ।


Mandeep Singh

Content Editor

Related News