ਯੂਰੋਕਾਨ ਗਲੋਬਲ ਦੇ ਅਮਨਦੀਪ ਨੂੰ ਵਿਦੇਸ਼ੀ ਸਿੱਖਿਆ ਪ੍ਰਦਾਨ ਕਰਨ ਲਈ ਮਿਲਿਆ ਐਵਾਰਡ

03/26/2021 4:52:37 PM

ਲੁਧਿਆਣਾ : ਪਿਛਲੇ ਦਿਨੀਂ ਗੁਰੂਗ੍ਰਾਮ ’ਚ ਹੋਏ ਲੀਡਰਜ਼ ਐਵਾਰਡ ਸਮਾਗਮ ਵਿਚ ਈ. ਸੀ. ਯੂਰੋਕਾਨ ਗਲੋਬਲ ਦੇ ਅਮਨਦੀਪ ਸਿੰਘ ਨੂੰ ਸਾਲ ਦਾ ਉੱਦਮੀ ਐਵਾਰਡ ਮਿਲਿਆ। ਵਿਦੇਸ਼ੀ ਸਿੱਖਿਆ ਪ੍ਰਦਾਨ ਕਰਨ ਦੇ ਯੋਗਦਾਨ ਲਈ ( Entrepreneur of the Year - Overseas Education awarded) ਇਹ ਅਵਾਰਡ ਰਮਾ ਦੇਵੀ ਮੈਂਬਰ ਪਾਰਲੀਮੈਂਟ ਵੱਲੋਂ ਦਿੱਤਾ ਗਿਆ। ਸਮਾਗਮ ਉਪਰੰਤ ਯੂਰੋਕਾਨ ਗਲੋਬਲ ਦੇ ਅਮਨਦੀਪ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਇਕ ਪ੍ਰਮੁੱਖ ਵਿਦੇਸ਼ੀ ਸਿੱਖਿਆ, ਇਮੀਗ੍ਰੇਸ਼ਨ ਅਤੇ ਵੀਜ਼ਾ ਕੰਸਲਟੈਂਸੀ ਫਰਮ ਹੈ।

ਉਨ੍ਹਾਂ ਦੱਸਿਆ ਕਿ ਅਸੀਂ ਅੰਤਰਰਾਸ਼ਠਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰੋਗਰਾਮਾਂ ਵਿਚ ਦਾਖ਼ਲੇ ਦੀ ਮੰਗ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਪੂਰੀ ਦੁਨੀਆ ਦੇ ਮਸ਼ਹੂਰ ਅਕਾਦਮਿਕ ਸੰਸਥਾਵਾਂ ਨਾਲ ਸਹਾਇਤਾ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਭਰਤੀ ਮਾਹਰਾਂ ਦੇ ਸਾਡੇ ਸਮਰਪਿਤ ਕਰਮਚਾਰੀ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਸੰਸਥਾਵਾਂ ਨਾਲ ਹੱਥ ਮਿਲਾ ਕੇ ਕੰਮ ਕਰਦੇ ਹਨ।


Gurminder Singh

Content Editor

Related News