ਬਿਜਲੀ ਮੰਤਰੀ ਕੋਲ ਪੁੱਜਿਆ ਗੈਰ-ਕਾਨੂੰਨੀ ਕਾਲੋਨੀਆਂ ''ਚ ਕੁਨੈਕਸ਼ਨ ਨਾ ਦੇਣ ਦਾ ਮਾਮਲਾ

09/16/2022 7:45:01 PM

ਲੁਧਿਆਣਾ (ਹਿਤੇਸ਼) : ਗੈਰ-ਕਾਨੂੰਨੀ ਕਾਲੋਨੀਆਂ 'ਚ ਕੁਨੈਕਸ਼ਨ ਨਾ ਦੇਣ ਦਾ ਮਾਮਲਾ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੇ ਦਰਬਾਰ ਵਿੱਚ ਪਹੁੰਚ ਗਿਆ ਹੈ। ਇਸ ਸਬੰਧੀ ਪ੍ਰਾਪਰਟੀ ਡੀਲਰਜ਼ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਮੁੱਖ ਤੌਰ ’ਤੇ ਮਹਿੰਦਰ ਗੋਇਲ, ਰੁਪਿੰਦਰ ਸਿੰਘ ਚਾਵਲਾ, ਗੁਰਵਿੰਦਰ ਲਾਂਬਾ, ਦੀਪਕ ਬਡਿਆਲ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਜਾਰੀ ਕੀਤੀ ਗਈ ਨੀਤੀ ਵਿੱਚ ਕਾਲੋਨਾਈਜ਼ਰ ਤੋਂ ਇਲਾਵਾ ਪਲਾਟ ਹੋਲਡਰਾਂ ਲਈ ਫੀਸ ਜਮ੍ਹਾਂ ਕਰਵਾ ਕੇ ਐਨ.ਓ.ਸੀ ਲੈਣ ਦੀ ਸ਼ਰਤ ਵੀ ਰੱਖੀ ਗਈ ਹੈ, ਪਰ ਜਿਹੜੇ ਲੋਕ ਐਨ.ਓ.ਸੀ ਲੈ ਰਹੇ ਹਨ, ਉਨ੍ਹਾਂ ਨੂੰ ਬਿਜਲੀ ਦਾ ਕੁਨੈਕਸ਼ਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ, ਪੁੱਤਾਂ ਵਾਂਗ ਪਾਲੀ ਫ਼ਸਲ ਵਾਹੁਣ ਲਏ ਹੋਏ ਮਜਬੂਰ

ਇਹ ਸਮੱਸਿਆ 1995 ਤੋਂ ਪਹਿਲਾਂ ਬਣੀਆਂ ਕਲੋਨੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਆ ਰਹੀ ਹੈ ਕਿਉਂਕਿ ਇਸ ਵਰਗ ਲਈ ਐਨ.ਓ.ਸੀ. ਦੀ ਛੋਟ ਦਿੱਤੀ ਗਈ ਹੈ, ਜਿਸ ਦੇ ਬਾਵਜੂਦ ਬਿਜਲੀ ਵਿਭਾਗ ਨੇ ਸਮੁੱਚੀ ਕਾਲੋਨੀ ਲਈ ਐਨ.ਓ.ਸੀ ਲੈਣ ਦੀ ਸ਼ਰਤ ਰੱਖੀ ਹੋਈ ਹੈ। ਜਿਸ ਕਾਰਨ ਲੋਕਾਂ ਨੂੰ ਘਰ ਬਣਾਉਣ ਜਾਂ ਰਹਿਣ ਲਈ ਸਮੱਸਿਆਵਾਂ ਆ ਰਹੀਆਂ ਹਨ। ਐਸੋਸੀਏਸ਼ਨ ਦੇ ਮੈਂਬਰਾਂ ਨੇ ਮੰਗ ਕੀਤੀ ਕਿ 1995 ਤੋਂ ਪਹਿਲਾਂ ਬਣੀਆਂ ਕਲੋਨੀਆਂ ਅਤੇ ਐਨਓਸੀ ਲੈਣ ਵਾਲੇ ਪਲਾਟ ਮਾਲਕਾਂ ਨੂੰ ਬਿਜਲੀ ਦੇ ਕੁਨੈਕਸ਼ਨ ਜਾਰੀ ਕੀਤੇ ਜਾਣ। ਇਸ ਦੇ ਹੱਲ ਲਈ ਬਿਜਲੀ ਮੰਤਰੀ ਵੱਲੋਂ ਬਿਜਲੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਾਲੋਨਾਈਜ਼ਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸ਼ਾਮਲ ਕਰਕੇ ਕਮੇਟੀ ਬਣਾਈ ਗਈ ਹੈ।


Anuradha

Content Editor

Related News