ਸੈਂਟਰਲ ਜੇਲ ਬਾਥਰੂਮਾਂ ਤੋਂ 3 ਲਵਾਰਸ ਅਤੇ ਇਕ ਮੋਬਾਇਲ ਹਵਾਲਾਤੀਆਂ ਤੋਂ ਮਿਲਿਆ

11/11/2022 6:30:06 PM

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਤੋਂ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ਦੇ ਚੱਲਦੇ ਸਰਚ ਮੁਹਿੰਮ ਦੌਰਾਨ ਜੇਲ੍ਹ ਦੇ ਬਾਥਰੂਮਾਂ ਤੋਂ ਤਿੰਨ ਲਵਾਰਸ ਅਤੇ ਇਕ ਮੋਬਾਇਲ ਹਵਾਲਾਤੀਆਂ ਤੋਂ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀਆਂ ਅਤੇ ਅਣਪਛਾਤੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਬਲਵਿੰਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਭੇਜੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਤਿੰਨ ਕੀਪੈਡ ਮੋਬਾਇਲ ਬੈਰਕ ਨੰ.2 ਅਤੇ 5 ਦੇ ਬਾਥਰੂਮਾਂ ਤੋਂ ਸਰਚ ਦੌਰਾਨ ਬਰਾਮਦ ਕੀਤੇ ਗਏ, ਜਦੋਂਕਿ ਇਕ ਮੋਬਾਇਲ ਹਵਾਲਾਤੀਆਂ ਤੋਂ ਮਿਲਿਆ। ਪੱਤਰ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ।


Gurminder Singh

Content Editor

Related News