ਕੈਪਟਨ ਅਮਰਿੰਦਰ ਸਿੰਘ ਅੱਜ-ਕੱਲ੍ਹ ਅਗਿਆਤਵਾਸ ’ਚ? ਦਿੱਲੀ ਸਮਾਗਮ ਤੋਂ ਵੀ ਬਣਾਈ ਦੂਰੀ

04/24/2022 10:42:33 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ 2 ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਜੋ 2022 ਦੀਆਂ ਚੋਣਾਂ ਵਿਚ ਆਪਣੇ ਜੱਦੀ ਸ਼ਾਹੀ ਮਹਿਲ ਪਟਿਆਲਾ ਵਿਚ ਇਸ ਵਾਰ ਜ਼ਮਾਨਤ ਵੀ ਨਹੀਂ ਬਚਾ ਸਕੇ। ਭਾਵੇਂ ਉਨ੍ਹਾਂ ਦੀ ਪਿੱਠ ’ਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੀ ਆ ਖੜ੍ਹੀ ਸੀ ਪਰ ਫਿਰ ਵੀ ਚੋਣ ਹਾਰ ਗਏ। ਉਸ ਦਿਨ ਤੋਂ ਬਾਅਦ ਕੈਪਟਨ ਕਦੇ ਪਟਿਆਲਾ, ਕਦੇ ਸਿਸਵਾਂ, ਕਦੇ ਦਿੱਲੀ ਜਾਂ ਚਹਿਲ ਵਿਚ ਦਿਖਾਈ ਦਿੰਦੇ ਰਹੇ ਪਰ ਪਿਛਲੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਲੱਗਦਾ ਕਿਸੇ ਅਗਿਆਤਵਾਸ ’ਤੇ ਚਲੇ ਗਏ ਹਨ ਕਿਉਂਕਿ ਉਨ੍ਹਾਂ ਦੀ ਕੋਈ ਫੋਟੋ, ਬਿਆਨ ਜਾਂ ਕੋਈ ਹਿਲਜੁਲ ਦਿਖਾਈ ਨਹੀਂ ਦੇ ਰਹੀ।

ਇਹ ਵੀ ਪੜ੍ਹੋ :  'ਆਪ' ਵਿਧਾਇਕ ਦੀ ਸ਼ਿਕਾਇਤ 'ਤੇ ਵੱਡੀ ਕਾਰਵਾਈ, ਟੋਲ ਪਲਾਜ਼ਾ ਕੰਪਨੀ ਨੂੰ 7 ਲੱਖ ਰੁਪਏ ਜੁਰਮਾਨਾ

ਦਿੱਲੀ ਦੇ ਲਾਲ ਕਿਲ੍ਹੇ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਜਨਮ ਦਿਵਸ ਕੇਂਦਰ ਦੀ ਸਰਕਾਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਸ਼ਾਨੋ-ਸ਼ੌਕਤ ਨਾਲ ਮਨਾਇਆ। ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤਾਂ ਪੁੱਜੇ ਹੋਏ ਸਨ ਪਰ ਚੋਣਾਂ ਵਿਚ ਗਠਜੋੜ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕਿਧਰੇ ਦਿਖਾਈ ਨਹੀਂ ਦਿੱਤੇ, ਜਦੋਂਕਿ ਦੂਜੇ ਭਾਈਵਾਲ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਜ਼ਰੂਰ ਪੁੱਜੇ ਹੋਏ ਸਨ, ਜਿਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।ਬਾਕੀ ਬੀਤੇ ਦਿਨੀਂ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਜਪੋਸ਼ੀ ਹੋਈ, ਉਥੇ ਕਿਸੇ ਵੇਲੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਹੋਈ, ਜਿਸ ਨੂੰ ਉਨ੍ਹਾਂ ਦੇ ਹਮਾਇਤੀਆਂ ਨੇ ਜ਼ਰੂਰ ਯਾਦ ਕੀਤਾ ਪਰ ਕੈਪਟਨ ਦਿਖਾਈ ਨਹੀਂ ਦਿੱਤੇ।

ਇਹ ਵੀ ਪੜ੍ਹੋ :  ਮਨੀਸ਼ ਤਿਵਾੜੀ ਦਾ ਨਵਜੋਤ ਸਿੱਧੂ 'ਤੇ ਤਿੱਖਾ ਹਮਲਾ, ਦੱਸਿਆ ਕਾਂਗਰਸ ਦਾ ਕਿਰਾਏਦਾਰ

ਨੋਟ :ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਭਵਿੱਖ ਤੁਸੀਂ ਕੀ ਮੰਨਦੇ ਹੋ? ਕੁਮੈਂਟ ਕਰਕੇ ਦਿਓ ਰਾਏ


Harnek Seechewal

Content Editor

Related News