ਭਾਜਪਾ ਨੂੰ ਫਿਰ ਝਟਕਾ, ਕਈ ਆਗੂ ਅਕਾਲੀ ਦਲ ਵਿਚ ਹੋਏ ਸ਼ਾਮਲ

10/17/2020 4:39:26 PM

ਲੁਧਿਆਣਾ (ਪਾਲੀ) : ਸ਼੍ਰੋਮਣੀ ਅਕਾਲੀ ਦਲ ਜਦੋਂ ਤੋਂ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਭਾਜਪਾ ਤੋਂ ਵੱਖਰੀ ਹੋਈ ਹੈ। ਉਸ ਤੋਂ ਬਆਦ ਭਾਜਪਾ ਦੇ ਅਹੁਦੇਦਾਰ ਤੇ ਵਰਕਰ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਰਾਜ ਮੰਤਰੀ ਚੌਧਰੀ ਮਦਨ ਲਾਲ ਬੱਗਾ ਨੇ ਹਲਕਾ ਉਤਰੀ ਤੋਂ ਕਾਂਗਰਸ ਤੇ ਭਾਜਪਾ ਨੂੰ ਅਲਵਿਦਾ ਕਹਿ ਕੇ ਆਏ ਆਗੂਆਂ ਨੂੰ ਸ਼੍ਰੋਮਣੀ ਅਕਾਲੀ 'ਚ ਸ਼ਾਮਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਅਕਾਲੀ ਦਲ 'ਚ ਸ਼ਾਮਲ ਹੋਏ ਅਮਿਤ ਸ਼ਰਮਾ ਸਾਬਕਾ ਕਾਰਜਕਾਰੀ ਮੈਂਬਰ ਭਾਜਪਾ, ਹਰਪ੍ਰੀਤ ਸਿੰਘ ਸਾਬਕਾ ਜਰਨਲ ਸਕੱਤਰ ਯੁਵਾ ਮੋਰਚਾ ਗੁਰੂ ਨਾਨਕਪੁਰਾ ਮੰਡਲ ਭਾਜਪਾ, ਕਾਂਗਰਸ ਤੋਂ ਅਮਨਪ੍ਰੀਤ ਸਿੰਘ, ਡੈਨੀ ਪਾਸੀ, ਪ੍ਰਦੀਪ ਕੁਮਾਰ ਪਾਸੀ, ਰੋਹਿਤ ਸ਼ੰਕਰ ਨੂੰ ਸਿਰੋਪਾ ਪਾ ਕੇ ਬੱਗਾ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕੀਤਾ। ਸੰਬੋਧਨ ਕਰਦਿਆਂ ਬੱਗਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਅਕਾਲੀ ਦਲ ਤੋਂ ਇਲਾਵਾ ਕੋਈ ਆਧਾਰ ਨਹੀਂ ਹੈ। ਇਸ ਮੌਕੇ ਦਲਵਿੰਦਰ ਸਿੰਘ ਘੁੰਮਣ, ਨੇਕ ਸਿੰਘ ਖਾਲਸਾ, ਤਜਿੰਦਰ ਸਿੰਘ ਤੇਜੀ, ਸੁਖਵਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬੰਟੀ, ਤਜਿੰਦਰ ਸਿੰਘ ਰਾਜਾ, ਗੁਰਮੀਤ ਸਿੰਘ, ਵਰਿੰਦਰ ਦੀਪ ਵੀ ਹਾਜ਼ਰ ਸਨ।


Gurminder Singh

Content Editor

Related News