ਨਸ਼ੇ ’ਚ ਧੁੱਤ ਵਿਅਕਤੀ ਨੇ ਏ.ਐੱਸ.ਆਈ ਦੀ ਵਰਦੀ ਪਾੜੀ, ਮੁਕੱਦਮਾ ਦਰਜ

06/29/2022 5:52:17 PM

ਬੀਜਾ (ਬਿਪਨ) : ਸ਼ਹਿਰ ਦੇ ਮਲੇਰਕੋਟਲਾ ਰੋਡ ਚੌਂਕ ’ਚ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਪੁਲ ਦੇ ਥੱਲੇ ਬੈਠ ਕੇ ਛੱਤਰੀਆਂ ਵੇਚਣ ਵਾਲਿਆਂ ਨੂੰ ਹਟਾ ਰਹੇ ਏ. ਐੱਸ. ਆਈ. ਦੀ ਵਰਦੀ ਨਸ਼ੇ ’ਚ ਧੁੱਤ ਇਕ ਵਿਅਕਤੀ ਨੇ ਪਾੜ ਦਿੱਤੀ। ਪੁਲਸ ਨੇ ਇਸ ਸਬੰਧੀ ਏ.ਐੱਸ.ਆਈ.ਭਗਵੰਤ ਸਿੰਘ ਵਾਸੀ ਸੰਦੀਪ ਕਾਲੋਨੀ ਪਿੰਡ ਮਾਜਰੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਰਵੀ ਕੁਮਾਰ ਵਾਸੀ ਸ਼ਾਹਪੁਰ ਜੁਮਾਲ ਜ਼ਿਲ੍ਹਾ ਬਿਜਨੌਰ ਉੱਤਰ ਪ੍ਰਦੇਸ਼ ਖ਼ਿਲਾਫ਼ ਧਾਰਾ 353, 186 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਏ. ਐੱਸ. ਆਈ. ਭਗਵੰਤ ਸਿੰਘ ਪੀ.ਸੀ.ਆਰ ਖੰਨਾ ਪੁਲਸ ਜ਼ਿਲ੍ਹਾ ਖੰਨਾ ਵਿਚ ਤਾਇਨਾਤ ਹੈ। ਉਸ ਦੀ ਡਿਊਟੀ ਮੋਟਰਸਾਈਕਲ ਨੰਬਰ ਪੀ.ਬੀ-10ਈਵੀ-0487 ''ਤੇ ਪੀ-14 ’ਤੇ ਲੱਗੀ ਹੋਈ ਹੈ। ਉਹ ਮਲੇਰਕੋਟਲਾ ਚੌਕ ਖੰਨਾ ਪੁਲ ਦੇ ਹੇਠਾਂ ਖੜ੍ਹਾ ਸੀ। ਉੱਥੇ ਹੀ ਪੁਲ ਦੇ ਹੇਠਾਂ ਛੱਤਰੀਆਂ ਵੇਚਣ ਵਾਲੇ ਕੁਝ ਲੋਕ ਆਵਾਜਾਈ ਵਿਚ ਵਿਘਨ ਪਾਉਂਦੇ ਹਨ। ਉਹ ਉਨ੍ਹਾਂ ਨੂੰ ਉਥੋਂ ਜਾਣ ਲਈ ਕਹਿ ਰਿਹਾ ਸੀ। ਇਸ ਦੌਰਾਨ ਕਥਿਤ ਦੋਸ਼ੀ ਰਵੀ ਕੁਮਾਰ ਜੋਕਿ ਨਸ਼ੇ ਵਿਚ ਧੁੱਤ ਜਾਪਦਾ ਸੀ ਨੇ ਉਸਦੀ ਡਿਊਟੀ ਵਿਚ ਵਿਘਨ ਪਾਉਂਦੇ ਹੋਏ ਮੋਢੇ ਤੋਂ ਵਰਦੀ ਪਾੜ ਦਿੱਤੀ। ਪੁਲਸ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ।

Gurminder Singh

This news is Content Editor Gurminder Singh