ਅਕਾਲੀ ਦਲ ਦੀ ਵਰਕਿੰਗ ਕਮੇਟੀ ਤੇ ਜਨਰਲ ਹਾਊਸ ਨਹੀਂ ਹੋਏ ਭੰਗ : ਡਾ. ਚੀਮਾ

08/01/2022 12:28:43 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਢਾਂਚਾ ਭੰਗ ਕਰ ਦਿੱਤਾ ਸੀ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ’ਚ ਬੈਠੇ ਪਹਿਲੀ ਕਤਾਰ ਦੇ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ ਅਤੇ ਹੋਰਨਾਂ ਆਗੂਆਂ ਨੇ ਸੁਖਬੀਰ ਦੇ ਫ਼ੈਸਲੇ ’ਤੇ ਕਿੰਤੂ-ਪ੍ਰੰਤੂ ਅਤੇ ਜਨਰਲ ਹਾਊਸ ਨੂੰ ਭੰਗ ਕਰਨਾ ਪਾਰਟੀ ਸੰਵਿਧਾਨ ਦੇ ਉਲਟ ਦੱਸਿਆ ਸੀ। ਇਸ ਸਬੰਧੀ ਪਾਰਟੀ ਅੰਦਰ ਵੱਡੇ ਪੱਧਰ ’ਤੇ ਚਰਚਾਵਾਂ ਦਾ ਬਾਜ਼ਾਰ ਗਰਮ ਸੀ। ਬੀਤੇ ਦਿਨ ਜਦੋਂ ਵਰਕਿੰਗ ਕਮੇਟੀ ਅਤੇ ਜਨਰਲ ਹਾਊਸ ਦੀ ਬਹਾਲੀ ਬਾਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਜਨਰਲ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਧਾਨ ਜੀ ਨੇ ਛੇਤੀ-ਛੇਤੀ ’ਚ ਫ਼ੈਸਲਾ ਲਿਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ, ਜਿਸ ਦੇ 175 ਮੈਂਬਰ ਹਨ ਅਤੇ ਜਨਰਲ ਹਾਊਸ, ਜਿਸ ਦੇ 523 ਮੈਂਬਰ ਹਨ, ਉਹ ਕੰਮ ਕਰਦੇ ਰਹਿਣਗੇ। 

ਇਸ ਤੋਂ ਸਾਫ਼ ਹੈ ਕਿ ਸੁਖਬੀਰ ਬਾਦਲ ਨੇ ਬਿਨਾਂ ਸਲਾਹ ਕੀਤੇ ਢਾਂਚਾ ਭੰਗ ਕੀਤਾ ਸੀ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਜਦੋਂ ਹਰਚੰਦ ਸਿੰਘ ਲੌਗੋਂਵਾਲ ਨੇ ਇਸੇ ਤਰਾਂ ਪਾਰਟੀ ਪ੍ਰਧਾਨ ਹੁੰਦਿਆਂ ਢਾਂਚਾ ਭੰਗ ਕੀਤਾ ਸੀ ਤਾਂ ਉਸ ਵੇਲੇ ਵੀ ਯੂਥ ਵਿੰਗ ਦੇ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਸਾਥੀਆਂ ਨਾਲ ਸੰਤ ਲੌਂਗੋਵਾਲ ਨੂੰ ਜਲੰਧਰ ਜਾ ਘੇਰਿਆ ਸੀ ਅਤੇ ਉਨ੍ਹਾਂ ਨੂੰ ਤਰਕ ਦੇ ਕੇ ਸਭ ਕੁਝ ਦੱਸਿਆ ਸੀ, ਉਨ੍ਹਾਂ ਨੇ ਵੀ ਉਸ ਵੇਲੇ ਵਰਕਿੰਗ ਕਮੇਟੀ ਨੂੰ ਬਹਾਲ ਕੀਤਾ ਸੀ।

Harnek Seechewal

This news is Content Editor Harnek Seechewal