ਤੁਹਾਡੇ ਕੰਮ ਆ ਸਕਦੇ ਹਨ ਇਹ ਛੋਟੇ- ਛੋਟੇ ਨੁਸਖੇ

02/14/2017 3:21:10 PM

ਨਵੀਂ ਦਿੱਲੀ— ਘਰ ''ਚ ਰਹਿੰਦੇ ਹੋਏ ਚੂਹੇ , ਮੱਖੀਆਂ,ਮੱਛਰ ਜਾਂ ਸੀਲਨ ਅਤੇ ਬਦਬੂ ਦੀ ਪਰੇਸ਼ਾਨੀ ਹੋ ਜਾਂਦੀ ਹੈ। ਇਸਦੇ ਲਈ ਕੁਝ ਛੋਟੇ-ਛੋਟੇ ਉਪਾਅ ਅਪਣਾ ਕੇ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ  ਅਸੀਂ ਤੁਹਾਨੂੰ ਘਰ ''ਚ ਹੀ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨਾਲ ਇਨ੍ਹਾਂ ਪਰੇਸ਼ਾਨੀਆਂ ਤੋਂ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਛੋਟੇ-ਛੋਟੇ ਟਿਪਸ ਦੇ ਬਾਰੇ।

1. ਪੁਦੀਨਾ
ਚੂਹਿ
ਆਂ ਤੋਂ ਪਰੇਸ਼ਾਨ ਹੋ ਤਾਂ ਘਰ ਦੇ ਹਰ ਕੋਨੇ ''ਚ ਪੁਦੀਨੇ ਦੇ ਪੱਤੇ ਪੀਸ ਕੇ ਰੱਖ ਦਿਓ।  ਜਿੱਥੋ ਚੂਹੇ ਆਉਂਦੇ ਹਨ ਉਥੇ ਪੁਦੀਨੇ ਦੀਆਂ ਪਤੀਆਂ ਦ ਪੇਸਟ ਬਣਾ ਕੇ ਰੱਖ ਦਿਓ। ਇਸ ਨਾਲ ਚੂਹੇ ਘਰ ''ਚ ਆਉਂਣੇ ਬੰਦ ਹੋ ਜਾਣਗੇ।

2. ਨਿੰਬੂ
ਨਿੰਬੂ ਨੂੰ ਜ਼ਿਆਦਾ ਦਿਨਾਂ ਤੱਕ ਫਰੈਸ਼ ਰੱਖਣ ਦੇ ਲਈ ਉਸ ''ਤੇ ਤਿਲ ਦਾ ਤੇਲ ਲਗਾ ਕੇ ਰੱਖ ਦਿਓ। ਇਸ ਨਾਲ ਨਿੰਬੂ ਕਈ ਦਿਨ੍ਹਾਂ ਤੱਕ ਤਾਜਾ ਰਹੇਗਾ।
3. ਸੰਤਰੇ
ਜੂਤੀਆਂ ''ਚੋ ਬਦਬੂ ਆ ਰਹੀ ਹੈ ਤਾਂ ਇਸਦੇ ਲਈ ਸੰਤਰੇ ਦੇ ਛਿਲਕੇ ਨੂੰ ਜੂਤੀ ''ਚ ਰੱਖ ਦਿਓ। ਇਸਦੇ ਬਾਅਦ ਸਵੇਰੇ ਇਨ੍ਹਾਂ ਨੂੰ ਕੱਢ ਦਿਓ। ਅਤੇ ਇਸ ਨਾਲ ਬਦਬੂ ਦੂਰ ਹੋ ਜਾਵੇਗੀ।
4. ਚਾਹ ਪੱਤੀ
ਪੈਰਾਂ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਇਸਤੇਮਾਲ ਕੀਤੀ ਹੋਈ  ਚਾਹ ਪਤੀ ਨੂੰ ਪਾਣੀ ''ਚ ਉਬਾਲ ਕੇ ਇਸ ''ਚ ਪੈਰਾਂ ਨੂੰ ਧੋਵੋ। ਇਸ ਤਰ੍ਹਾਂ ਕਰਨ ਨਾਲ ਬਦਬੂ ਦੂਰ ਹੋ ਜਾਂਦੀ ਹੈ।
5.ਆਰੰਡੀ
ਨਹੂੰਆਂ ''ਤੇ ਸਫੇਦ ਰੰਗ ਦੇ ਦਾਗ- ਧੱਬੇ ਹੋਣ ਤਾਂ ਆਰੰਡੀ ਦੇ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਤੁਹਾਡੇ ਨਹੂੰ ਸਾਫ ਹੋ ਜਾਣਗੇ।