ਤੁਸੀਂ ਵੀ ਅਜਮਾਓ, ਮਾਂ-ਬੇਟੀ ਦੇ ਮੈਚਿੰਗ ਕੱਪੜਿਆਂ ਦਾ ਇਹ ਨਵਾਂ ਟਰੈਂਡ

04/30/2017 5:17:59 PM

ਮੁੰਬਈ— ਅੱਜ-ਕਲ੍ਹ ਬੱਚਿਆਂ ਨੂੰ ਟਿਪ-ਟੋਪ ਰਹਿਣ ਦਾ ਸ਼ੌਕ ਹੈ। ਖਾਸ ਕਰ ਬੇਬੀ ਗਰਲ ਆਪਣੀ ਮੰਮੀ ਵਾਂਗ ਹੀ ਤਿਆਰ ਹੋਣਾ ਪਸੰਦ ਕਰਦੀਆਂ ਹਨ। ਤੁਸੀਂ ਕਈ ਵਾਰੀ ਛੋਟੀ ਬੱਚੀਆਂ ਨੂੰ ਆਪਣੀ ਮਾਂ ਵਾਂਗ ਹੀ ਲਿਪਸਟਿਕ, ਨੇਲਪੇਂਟ, ਐਕਸੈਸਰੀਜ, ਦੁਪੱਟਾ ਕੈਰੀ ਕਰਦਿਆਂ ਦੇਖਿਆ ਹੋਵੇਗਾ। ਇਸ ਲਈ ਮੰਮੀ ਅਤੇ ਉਸ ਦੀ ਪਿਆਰੀ ਬੇਬੀ ਗਰਲ ਲਈ ਮੈਚਿੰਗ ਕੱਪੜੇ ਇਕ ਖੂਬਸੂਰਤ ਆਈਡਿਆ ਹੈ।
ਜੇ ਤੁਸੀਂ ਕਿਸੇ ਵਿਆਹ ਜਾਂ ਪਾਰਟੀ ਸਮਾਰੋਹ ''ਚ ਜਾ ਰਹੇ ਹੋ ਤਾਂ ਆਪਣੀ ਬੇਟੀ ਨੂੰ ਆਪਣੇ ਕੱਪੜਿਆਂ ਦੀ ਮੈਚਿੰਗ ਡਰੈੱਸ ਪਹਿਨਾਓ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਮੈਚਿੰਗ ਡਰੈੱਸਿਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ।
1. ਲਹਿੰਗੇ ਵਾਲਾ ਡਿਜ਼ਾਈਨ
2. ਫਲੋਰਲ ਅਨਾਰਕਲੀ ਡਿਜ਼ਾਈਨ
3. ਸਕਰਟ ਟੋਪ
ਸਿਰਫ ਹੈਵੀ ਹੀ ਨਹੀਂ ਬਲਕਿ ਸਧਾਰਨ ਕੱਪੜਿਆਂ ਦੀ ਵੀ ਮੈਚਿੰਗ ਕਰ ਸਕਦੋ ਹੋ। ਆਪਣੇ ਵਰਗੀ ਡਰੈੱਸ ਜਾਂ ਸਕਰਟ ਟੋਪ ਵਾਂਗ ਹੀ ਆਪਣੀ ਬੇਟੀ ਲਈ ਫਰਾਕ ਬਣਵਾਓ।
4. ਕਸਟਮਾਈਜ ਲਹਿੰਗਾ
5. ਟ੍ਰੈਡੀਸ਼ਨਲ ਲੁਕ ਲਈ ਕਲਰ ਕੰਟਰਾਸਟ ਕੱਪੜੇ
6. ਸਿਰਫ ਭਾਰਤੀ ਹੀ ਨਹੀਂ ਬਲਕਿ ਪੱਛਮੀ ਕੱਪੜਿਆਂ ''ਚ ਵੀ ਮੈਚਿੰਗ ਕਰ ਸਕਦੇ ਹੋ।
7. ਜੇ ਤੁਹਾਡੇ ਕੋਲ ਮੈਚਿੰਗ ਫੈਬਰਿਕ ਨਹੀਂ ਹੈ ਤਾਂ ਤੁਸੀਂ ਆਪਣੀ ਬੇਟੀ ਨੂੰ ਆਪਣੀ ਤਰ੍ਹਾਂ ਸਾੜ੍ਹੀ ਪਹਿਨਾ ਸਕਦੇ ਹੋ।
8. ਬੱਚੇ ਸੂਟ ਆਸਾਨੀ ਨਾਲ ਕੈਰੀ ਕਰ ਸਕਦੇ ਹਨ। ਇਸ ਲਈ ਸਿਰਫ ਲਹਿੰਗਾ ਹੀ ਨਹੀਂ ਬਲਕਿ ਤੁਸੀਂ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ।
9. ਆਪਣੀ ਬੇਟੀ ਲਈ ਸੇਮ ਡਿਜ਼ਾਈਨ ਅਤੇ ਫੈਬਰਿਕ ਵਾਲਾ ਸੂਟ ਬਣਵਾਓ।