ਰਿਲੇਸ਼ਨਸ਼ਿਪ ''ਚ ਔਰਤਾਂ ਕਦੇ ਨਾ ਕਰੋ ਇਨ੍ਹਾਂ ਗੱਲਾਂ ਨਾਲ ਸਮਝੌਤਾ

11/15/2018 12:20:20 PM

ਨਵੀਂ ਦਿੱਲੀ— ਪਾਰਟਨਰ ਚਾਹੇ ਕਿੰਨਾ ਵੀ ਕੇਅਰਿੰਗ, ਲਵਿੰਗ ਅਤੇ ਅੰਡਰਸਟੈਡਿੰਗ ਕਿਉਂ ਨਾ ਹੋਵੇ ਪਰ ਕੁਝ ਗੱਲਾਂ ਅਜਿਹੀਆਂ ਵੀ ਹੁੰਦੀਆਂ ਹਨ ਜਿੱਥੇ ਔਰਤਾਂ ਨੂੰ ਕਦੇ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ ਫਿਰ ਚਾਹੇ ਉਹ ਗੱਲ ਪ੍ਰੋਫੈਸ਼ਨਲ ਲਾਈਫ ਨਾਲ ਜੁੜੀ ਹੋਈ ਹੋਵੇ ਜਾਂ ਤੁਹਾਡੀ ਖੁਸ਼ੀ ਨਾਲ। ਭਾਂਵੇ ਹੀ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰੋ ਪਰ ਹਰ ਔਰਤ ਆਪਣੇ ਪਾਰਟਨਰ ਤੋਂ ਇਨ੍ਹਾਂ ਗੱਲਾਂ ਦੀ ਉਮੀਦ ਜ਼ਰੂਰ ਰੱਖਦੀ ਹੈ ਚਲੋ ਜਾਣਦੇ ਹਾਂ ਰਿਲੇਸ਼ਨਸ਼ਿਪ ਦੀਆਂ ਅਜਿਹੀਆਂ ਕਿਹੜੀਆਂ ਗੱਲਾਂ ਹਨ ਜਿਸ ਦੀ ਉਮੀਦ ਹਰ ਔਰਤ ਨੂੰ ਆਪਣੇ ਪਾਰਟਨਰ ਤੋਂ ਜ਼ਰੂਰ ਕਰਨੀ ਚਾਹੀਦੀ ਹੈ। 
 

1. ਆਜ਼ਾਦੀ ਦਾ ਹੱਕ 
ਰਿਸ਼ਤੇ 'ਚ ਥੋੜ੍ਹੀ ਬਹੁਤ ਐਡਜਸਟਮੈਂਟ ਤਾਂ ਹਰ ਕਿਸੇ ਨੂੰ ਕਰਨੀ ਹੀ ਪੈਂਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੀ ਆਜ਼ਾਦੀ ਗੁਆ ਦਿਓ। ਆਪਣੀ ਆਜ਼ਾਦੀ ਨੂੰ ਲੈ ਕੇ ਕਦੇ ਵੀ ਸਮਝੌਤਾ ਨਾ ਕਰੋ। ਤੁਸੀਂ ਖੁਦ ਸੋਚੋ ਕਿ ਰਿਸ਼ਤਾ ਤੁਹਾਡੀ ਇਮੋਸ਼ਨਲ, ਫਾਈਨੈਸ਼ਿਅਲ ਅਤੇ ਸੋਸ਼ਲ ਆਜ਼ਾਦੀ ਖੋਹ ਲਏ,ਤਾਂ ਕੀ ਉਹ ਰਿਲੇਸ਼ਨਸ਼ਿਪ ਰੱਖਣ ਲਾਇਕ ਹੈ?
 

2. ਕੰਮ ਅਤੇ ਜ਼ਿੰਮੇਦਾਰੀਆਂ
ਹਰ ਕਿਸੇ ਨੂੰ ਲੱਗਦਾ ਹੈ ਕਿ ਔਰਤਾਂ ਨੂੰ ਸਿਰਫ ਘਰ ਸੰਭਾਲਣਾ ਚਾਹੀਦਾ ਹੈ ਅਤੇ ਮਰਦਾਂ ਨੂੰ ਦਫਤਰ ਦਾ ਕੰਮ ਕਰਨਾ ਚਾਹੀਦਾ ਹੈ, ਜੋ ਕਿ ਗਲਤ ਹੈ। ਮਰਦਾਂ ਦੀ ਹੀ ਤਰ੍ਹਾਂ ਔਰਤਾਂ ਨੂੰ ਵੀ ਆਪਣਾ ਕੰਮ ਚੁੰਨਣ ਦਾ ਪੂਰਾ ਹੱਕ ਹੈ। 
 

3. ਕਰੀਅਰ ਦੇ ਨਾਲ ਨਾ ਕਰੋ ਸਮਝੌਤਾ 
ਜੇਕਰ ਤੁਹਾਡਾ ਪਾਰਟਨਰ ਚਾਹੁੰਦਾ ਹੈ ਕਿ ਤੁਸੀਂ ਵਿਆਹ ਦੇ ਬਾਅਦ ਕੰਮ ਛੱਡ ਕੇ ਘਰ ਸੰਭਾਲੋ ਤਾਂ ਇਸ ਰਿਸ਼ਤੇ ਦੇ ਬਾਰੇ 'ਚ ਦੁਬਾਰਾ ਸੋਚਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਲਾਈਫ ਨੂੰ ਲੈ ਕੇ ਕੁਝ ਸੁਪਨੇ ਦੇਖੇ ਹਨ ਤਾਂ ਤੁਹਾਡੇ ਪਾਰਟਨਰ ਨੂੰ ਉਸ ਨੂੰ ਸਮਝਣਾ ਚਾਹੀਦਾ ਹੈ ਅਤੇ ਤੁਹਾਡੀ ਸਪੋਰਟ ਕਰਨੀ ਚਾਹੀਦੀ ਹੈ।
 

4. ਪਿਆਰ ਅਤੇ ਆਤਮ-ਵਿਸ਼ਵਾਸ 
ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਉਸ 'ਚ ਪਿਆਰ ਅਤੇ ਸਨਮਾਣ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡਾ ਪਾਰਟਨਰ ਤੁਹਾਨੂੰ ਪਿਆਰ ਅਤੇ ਸਨਮਾਣ ਨਹੀਂ ਦਿੰਦਾ ਤਾਂ ਉਸ ਨੂੰ ਰਿਸ਼ਤੇ 'ਚੋਂ ਬਾਹਰ ਨਿਕਲ ਆਉਣਾ ਹੀ ਤੁਹਾਡੇ ਲਈ ਬਿਹਤਰ ਹੈ। 
 

5. ਪਰਸਨਲ ਸਪੇਸ ਵੀ ਜ਼ਰੂਰੀ ਹੈ?
ਜੇਕਰ ਤੁਹਾਨੂੰ ਆਪਣੇ ਰਿਸ਼ਤੇ 'ਚ ਘੁਟਣ ਮਹਿਸੂਸ ਹੋਣ ਲੱਗੇ ਤਾਂ ਸਮਝ ਲਓ ਕਿ ਉਸ 'ਚ ਪਰਸਨਲ ਸਪੇਸ ਦੀ ਕਮੀ ਹੈ। ਬੇਸ਼ੱਕ ਤੁਸੀਂ ਆਪਣੇ ਪਾਰਟਨਰ ਨੂੰ ਪੂਰਾ ਟਾਈਮ ਦਿੰਦੇ ਹੋ ਪਰ ਥੋੜ੍ਹਾ ਜਿਹਾ ਪਰਸਨਲ ਟਾਈਮ ਤਾਂ ਹਰ ਕਿਸੇ ਨੂੰ ਚਾਹੀਦਾ ਹੈ। ਖੁਦ ਲਈ ਸਮਾਂ ਕੱਢਣ ਦਾ ਮਤਲਬ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਤੁਸੀਂ ਪਾਰਟਨਰ ਨੂੰ ਸਮਾਂ ਨਹੀਂ ਦੇ ਰਹੀ ਹੈ।
 

6. ਖੁਦ ਨੂੰ ਬਦਲਣਾ ਸਹੀ ਨਹੀਂ
ਕੱਪੜੇ ਪਹਿਨਣ ਦਾ ਤਰੀਕਾ, ਮਨਪਸੰਦ ਗਾਣੇ ਜਾਂ ਫੇਵਰੇਟ ਫੂਡ ਨੂੰ ਪਾਰਟਨਰ ਲਈ ਛੱਡ ਦੇਣਾ ਸਹੀ ਨਹੀਂ ਹੈ। ਭਾਂਵੇ ਹੀ ਤੁਸੀਂ ਰਿਲੇਸ਼ਸ਼ਿਪ 'ਚ ਹੋ ਪਰ ਤੁਹਾਨੂੰ ਜੋ ਚੰਗਾ ਲੱਗਦਾ ਹੈ ਓਹੀ ਕਰੋ। ਜੇਕਰ ਉਹ ਸੱਚੀ ਤੁਹਾਡੇ ਨਾਲ ਪਿਆਰ ਕਰਦਾ ਹੈ ਤਾਂ ਉਹ ਕਦੇ ਵੀ ਨਹੀਂ ਚਾਹੇਗਾ ਕਿ ਤੁਸੀਂ ਉਸ ਦੇ ਲਈ ਬਦਲੋ।
 

Neha Meniya

This news is Content Editor Neha Meniya