ਇਹ ਛੋਟੀਆਂ-ਛੋਟੀਆਂ ਗੱਲਾਂ ਤੁਹਾਨੂੰ ਬਣਾ ਦੇਣਗੀਆਂ ਵਾਈਫ ਦਾ ਹੀਰੋ

06/22/2017 8:05:06 AM

ਮੁੰਬਈ— ਹਰ ਰਿਸ਼ਤੇ 'ਚ ਇਕ-ਦੂਜੇ ਦੇ ਸਾਥ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਨਾਲ ਪਾਰਟਨਰ ਹਰ ਮੁਸ਼ਕਲ ਘੜੀ ਪਾਰ ਕਰ ਜਾਂਦਾ ਹੈ। ਵਿਆਹ ਤੋਂ ਬਾਅਜ ਲੜਕੀ ਦਾ ਸੁਹਰਾ ਘਰ ਅਤੇ ਉਸਦੇ ਮੈਂਬਰ ਸਾਰੇ ਹੀ ਨਵੇਂ ਹੁੰਦੇ ਹਨ। ਸਾਰਾ ਮਾਹੌਲ ਹੀ ਉਸਦੇ ਲਈ ਨਵਾਂ ਹੁੰਦਾ ਹੈ। ਉਸ ਦੇ ਮਨ 'ਚ ਵੀ ਨਵੀਂ ਜ਼ਿੰਦਗੀ ਨੂੰ ਲੈ ਕੇ ਕਈ ਖਵਾਇਸ਼ਾਂ ਹੁੰਦੀਆਂ ਹਨ। ਪਤੀ ਆਪਣੇ ਘਰ ਦੇ ਸਾਰੇ ਮੈਂਬਰਾਂ ਦਾ ਸੁਭਾਅ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਪਰਿਵਾਰ ਦੇ ਨਾਲ ਘੁੱਲਣ-ਮਿਲਣ 'ਚ ਆਪਣੀ ਪਤਨੀ ਦਾ ਸਾਥ  ਦੇ ਕੇ ਉਸ ਦਾ ਹੀਰੋ ਬਣ ਸਕਦਾ ਹੈ। ਇਸ ਨਾਲ ਸਾਰੀ ਉਮਰ ਪਤਨੀ ਦੇ ਮਨ 'ਚ ਤੁਹਾਡੇ ਲਈ ਰਿਸਪੈਕਟ ਬਣੀ ਰਹੇਗੀ।
1. ਮਾਹੌਲ 'ਚ ਢੱਲਣ ਦੀ ਕੋਸ਼ਿਸ਼ ਕਰੋ
ਸਭ ਤੋਂ ਪਹਿਲਾਂ ਇਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਦੋਂ ਤੱਕ ਪਤੀ-ਪਤਨੀ ਆਪਸ 'ਚ ਪਿਆਰ ਅਤੇ ਵਿਸ਼ਵਾਸ ਨਹੀਂ ਬਣਾਉਣਗੇ ਉਦੋਂ ਤੱਕ ਪਰਿਵਾਰ ਨੂੰ ਵੀ ਅਰਜਸਟ ਕਰਨਾ ਮੁਸ਼ਕਲ ਹੋਵੇਗਾ। ਪਤੀ ਇਸ ਦੇ ਲਈ ਆਪਣੀ ਪਤਨੀ ਦੀ ਮਦਦ ਕਰ ਸਕਦੇ ਹਨ।
2. ਪਤਨੀ ਦਾ ਹੌਂਸਲਾ ਵਧਾਓ
ਅੱਜ-ਕੱਲ੍ਹ ਲੜਕੀਆਂ ਰਸੋਈ ਦਾ ਕੰਮ ਕਰਨ 'ਚ ਦਿਲਚਸਪੀ ਨਹੀਂ ਰੱਖਦੀਆਂ। ਇਸ ਲਈ ਤੁਸੀਂ ਉਸ ਨੂੰ ਟੋਕਣ ਦੀ ਥਾਂ ਹੌਸਲਾ ਵਧਾਓ।
3. ਮਦਦ ਕਰੋ
ਅੱਜ-ਕੱਲ੍ਹ ਪਤੀ-ਪਤਨੀ ਦੋਵੇ ਹੀ ਨੌਕਰੀ ਪੇਸ਼ਾ ਹੁੰਦੇ ਹਨ। ਜਿਸ ਕਾਰਨ ਘਰ ਦੇ ਸਾਰੇ ਕੰਮਾਂ ਦਾ ਬੋਜ ਪਤਨੀ 'ਤੇ ਪਾਉਣ ਦੀ ਜਗ੍ਹਾ ਉਨ੍ਹਾਂ ਦਾ ਹੱਥ ਬਟਾਓ। ਛੋਟੇ-ਛੋਟੇ ਕੰਮ ਜਿਵੇਂ ਚਾਹ, ਕਾਫੀ ਅਤੇ ਬਰਤਨ ਨੂੰ ਰਸੋਈ 'ਚ ਰੱਖਣ ਨਾਲ ਵੀ ਕਾਫੀ ਮਦਦ ਮਿਲਦੀ ਹੈ।
4. ਇੱਕਠੇ ਸਮਾਂ ਬਿਤਾਓ
ਜੇਕਰ ਪਤੀ-ਪਤਨੀ ਇਕ-ਦੂਜੇ ਦਾ ਮਾਨ ਕਰਨਗੇ ਤਾਂ ਤੁਹਾਡੇ ਪਰਿਵਾਰ 'ਚ ਵੀ ਤੁਹਾਡੇ ਰਿਸ਼ਤੇ ਦਾ ਮਾਨ ਵਧੇਗਾ। ਵਿਆਹ ਤੋਂ ਬਾਅਦ ਇਕ-ਦੂਜੇ ਨਾਲ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਸਮਾਂ ਬਿਤਾਉਣ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।