Beauty Tips : ਗੋਰੀ ਅਤੇ ਚਮਕਦਾਰ ਚਮੜੀ ਲਈ ਪਾਉਣ ਲਈ ਅਪਣਾਓ ਇਹ ਤਰੀਕੇ

11/15/2020 4:19:03 PM

ਜਲੰਧਰ(ਬਿਊਰੋ) - ਗੋਰੀ ਅਤੇ ਚਮਕਦਾਰ ਚਮੜੀ ਪਾਉਣ ਦਾ ਹਰੇਕ ਕੁੜੀ ਦਾ ਸੁਫ਼ਨਾ ਹੁੰਦਾ ਹੈ। ਸਿਰਫ਼ ਕਰੀਮ ਲਗਾਉਣ ਨਾਲ ਜਾਂ ਫੇਸ਼ੀਅਲ ਕਰਾਉਣ ਨਾਲ ਚਿਹਰਾ ਕਦੇ ਨਹੀਂ ਨਿਖਰਦਾ। ਚਮੜੀ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਅਤੇ ਗੋਰੀ ਕਰਨ ਲਈ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਬਣਾ ਸਕਦੇ ਹੋ।

1. ਪਾਣੀ ਪੀਓ
ਖ਼ੂਬਸੂਰਤ ਚਮੜੀ ਲਈ ਸਭ ਤੋਂ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਤੁਸੀਂ ਬਹੁਤ ਸਾਰਾ ਪਾਣੀ ਪੀਓ। ਖਾਸ ਕਰਕੇ ਗ਼ਰਮੀਆਂ 'ਚ ਤਾਂ ਬਹੁਤ ਸਾਰਾ ਪਾਣੀ ਪੀਣ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਨਾ ਸਿਰਫ਼ ਸਰੀਰ ਦੀ ਗੰਦਗੀ ਦੂਰ ਹੁੰਦੀ ਹੈ ਸਗੋਂ ਸਰੀਰ 'ਚ ਨਵੇਂ ਸੈੱਲ ਬਣਦੇ ਹਨ।

2. ਤਾਜ਼ਾ ਜੂਸ
ਖ਼ੂਬਸੂਰਤ ਅਤੇ ਚਮਕਦਾਰ ਚਮੜੀ ਲਈ ਰੋਜ਼ਾਨਾਂ ਜੂਸ ਨੂੰ ਆਪਣੀ ਖ਼ੁਰਾਕ 'ਚ ਸ਼ਾਮਲ ਕਰੋ। ਜੂਸ ਪੀਣ ਨਾਲ ਤੁਹਾਡੀ ਸਿਹਤ 'ਚ ਸੁਧਾਰ ਹੋਵੇਗਾ ਅਤੇ ਚਮੜੀ ਵੀ ਚਮਕਦਾਰ ਹੋ ਜਾਵੇਗੀ। 

ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

ਪੜ੍ਹੋ ਇਹ ਵੀ ਖਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ

3. ਪੂਰੀ ਨੀਂਦ
ਜੇਕਰ ਨੀਂਦ ਪੂਰੀ ਨਾ ਹੋਵੇ ਤਾਂ ਸਾਡੇ ਸੋਚਣ ਸਮਝਣ ਦੀ ਸ਼ਕਤੀ ਉੱਤੇ ਅਸਰ ਪੈਂਦਾ ਹੈ। ਇਸ ਦਾ ਅਸਰ ਸਾਡੀ ਚਮੜੀ ਉੱਪਰ ਵੀ ਪੈਂਦਾ ਹੈ। ਇਸ ਲਈ 8 ਘੰਟੇ ਨੀਂਦ ਜ਼ਰੂਰ ਲਓ।

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 

4. ਵਿਟਾਮਿਨ-ਸੀ ਦਾ ਭਰਪੂਰ ਉਪਯੋਗ
ਆਪਣੇ ਭੋਜਨ 'ਚ ਵਿਟਾਮਿਨ-ਸੀ ਨੂੰ ਸ਼ਾਮਲ ਕਰੋ। ਨਿੰਬੂ, ਸੰਤਰਾ ਆਦਿ, ਵਿਟਾਮਿਨ-ਸੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਗਰਮ ਪਾਣੀ 'ਚ ਨਿੰਬੂ ਦਾ ਰਸ ਪਾ ਕੇ ਪੀਓ ਜਾਂ ਸਲਾਦ 'ਚ ਨਿੰਬੂ ਪਾ ਕੇ ਖਾਓ। ਇਸ 'ਚ ਕਾਫ਼ੀ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ। ਵਿਟਾਮਿਨ-ਸੀ ਨਾਲ ਚਮੜੀ ਖ਼ੂਬਸੂਰਤ ਅਤੇ ਚਮਕਦਾਰ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ -  Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

rajwinder kaur

This news is Content Editor rajwinder kaur