ਰੋਜ਼ ਦਾ ਇਕ ਲੱਡੂ ਖਾ ਕੇ ਕੰਟਰੋਲ ''ਚ ਰੱਖੋ ਭਾਰ, ਡਰਾਈ ਸਕਿਨ ਵੀ ਚਮਕੇਗੀ

12/27/2019 3:52:12 PM

ਜਲੰਧਰ—ਸਰਦੀ ਦਾ ਮੌਸਮ ਭਾਵ ਕਿ ਟੇਸਟੀ ਫੂਡ। ਖਾਸ ਕਰਕੇ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਹਮੇਸ਼ਾ ਹੀ ਪਾਰਟੀ ਦੇ ਕਾਰਨ ਓਵਰਈਟਿੰਗ ਹੋ ਜਾਂਦੀ ਹੈ ਜਿਸ ਕਾਰਨ ਔਰਤਾਂ ਨੂੰ  ਲੱਗਦਾ ਹੈ ਕਿ ਉਨ੍ਹਾਂ ਦਾ ਭਾਰ ਕਾਫੀ ਵਧ ਗਿਆ ਹੈ। ਇੰਨਾ ਹੀ ਨਹੀਂ ਸਰਦੀ ਦੇ ਕਾਰਨ ਸਕਿਨ ਡਰਾਈ ਮਹਿਸੂਸ ਹੋਣ ਲੱਗਦੀ ਹੈ। ਚੱਲੋ ਅੱਜ ਅਸੀਂ ਤੁਹਾਨੂੰ ਡਾਕਟਰ ਸ਼ੀਬਾ ਖੰਨਾ ਦੇ ਦਿੱਤੇ ਕੁਝ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਰਦੀ ਦੇ ਮੌਸਮ 'ਚ ਆਪਣੇ ਭਾਰ ਨੂੰ ਕੰਟਰੋਲ ਰੱਖਣ ਦੇ ਨਾਲ ਸਕਿਨ ਨੂੰ ਵੀ ਗਲੋਇੰਗ ਬਣਾ ਸਕਦੇ ਹਨ।
ਖਾਓ ਅਲਸੀ ਦਾ ਲੱਡੂ
ਸਰਦੀ ਦੇ ਮੌਸਮ 'ਚ ਰੋਜ਼ ਇਕ ਅਲਸੀ ਦਾ ਲੱਡੂ ਖਾਣ ਨਾਲ ਭਾਰ ਕਾਫੀ ਕੰਟਰੋਲ 'ਚ ਰਹਿੰਦਾ ਹੈ। ਅਲਸੀ 'ਚ ਓਮੇਗਾ 3 ਦੇ ਨਾਲ ਕਾਫੀ ਵਿਟਾਮਿਨ ਪਾਏ ਜਾਂਦੇ ਹਨ ਜੋ ਸਰੀਰ ਨੂੰ ਫਿੱਟ ਅਤੇ ਹੈਲਦੀ ਰੱਖਣ ਦੇ ਨਾਲ ਭਾਰ ਨੂੰ ਵੀ ਕੰਟਰੋਲ 'ਚ ਰੱਖਦੇ ਹਨ।

PunjabKesari
ਨਾਰੀਅਲ ਦਾ ਤੇਲ
ਨਾਰੀਅਲ ਦਾ ਤੇਲ ਨਾ ਸਿਰਫ ਸਕਿਨ ਸਗੋਂ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਉਸ 'ਤੇ ਨਾਰੀਅਲ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰੋ। ਇਸ ਦੇ ਨਾਲ ਹੀ ਤੁਸੀਂ ਆਪਣੀ ਡਾਈਟ 'ਚ ਨਾਰੀਅਲ ਨਾਲ ਬਣੇ ਲੱਡੂ ਸ਼ਾਮਲ ਕਰ ਸਕਦੇ ਹੋ ਜੋ ਕਿ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਨਾਰੀਅਲ 'ਚ ਵਿਟਾਮਿਨ ਦੇ ਨਾਲ ਗੁੜ ਫੇਟ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਚਿਹਰੇ ਨੂੰ ਧੋਣ ਦੇ ਬਾਅਦ ਚਿਹਰੇ ਨੂੰ ਸਾਫ ਕਰਕੇ ਉਸ 'ਤੇ ਵਰਜਨ ਨਾਰੀਅਲ ਤੇਲ ਲਗਾਓ। ਇਸ ਨਾਲ ਚਿਹਰੇ ਦਾ ਮਾਇਸਚੁਰਾਈਜ਼ਰ ਬਣਿਆ ਰਹਿੰਦਾ ਹੈ ਅਤੇ ਚਿਹਰਾ ਵੀ ਡਰਾਈ ਨਹੀਂ ਹੋਵੇਗਾ।

PunjabKesari

ਦੇਸੀ ਘਿਓ
ਸਰਦੀ ਦੇ ਮੌਸਮ 'ਚ ਦੇਸੀ ਘਿਓ ਖਾਣਾ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਕਿਨ ਵੀ ਕਾਫੀ ਗਲੋਇੰਗ ਬਣੀ ਰਹਿੰਦੀ ਹੈ। ਇਸ ਲਈ ਰੋਜ਼ ਡਾਈਟ 'ਚ ਦੇਸੀ ਘਿਓ ਜ਼ਰੂਰ ਸ਼ਾਮਲ ਕਰੋ। ਡਾਈਟ 'ਚ ਦੇਸੀ ਘਿਓ ਆਪਣੀ ਬਾਡੀ ਟਾਈਪ ਦੇ ਅਨੁਸਾਰ ਹੀ ਸ਼ਾਮਲ ਕਰੋ। ਇਸ ਦੇ ਨਾਲ ਹੀ ਰੋਜ਼ ਯੋਗਾ ਵੀ ਜ਼ਰੂਰ ਕਰੋ। ਤਾਂ ਜੋ ਤੁਹਾਡੀ ਬਾਡੀ ਪੂਰੀ ਤਰ੍ਹਾਂ ਨਾਲ ਫਿਟ ਰਹਿ ਸਕੇ।


Aarti dhillon

Content Editor

Related News