ਚਿਹਰੇ ਤੋਂ ਲੈ ਕੇ ਵਾਲਾਂ ਦੀਆਂ ਸਮੱਸਿਆਵਾਂ ਲਈ ਬੇਹੱਦ ਫਾਇਦੇਮੰਦ ਹੈ ਵਿਟਾਮਿਨ ਈ

10/24/2017 11:48:51 AM

ਨਵੀਂ ਦਿੱਲੀ— ਚਿਹਰੇ 'ਤੇ ਵਾਰ-ਵਾਰ ਨਿਕਲਦੇ ਪਿੰਪਲਸ ਅਤੇ ਵਾਲਾਂ ਦੀਆਂ ਸਮੱਸਿਆਵਾਂ ਨਾਲ ਤਾਂ ਹਰ ਕੋਈ ਪਰੇਸ਼ਾਨ ਰਹਿੰਦਾ ਹੈ ਪਰ ਵਿਟਾਮਿਨ ਦੀ ਵਰਤੋਂ ਨਾਲ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਬਾਜ਼ਾਰ ਵਿਚੋਂ ਮਿਲਣ ਵਾਲੇ ਸਕਿਨ ਪ੍ਰੋਡਕਟਸ ਵਿਚ ਵਿਟਾਮਿਨ ਈ ਦੀ ਮਾਤਰਾ ਹੁੰਦੀ ਹੈ ਕਿਉਂਕਿ ਇਹ ਸਟ੍ਰੈਚ ਮਾਰਕਸ , ਪਿੰਪਲਸ, ਦਾਗ-ਧੱਬੇ ਅਤੇ ਡ੍ਰਾਈ ਵਾਲਾਂ ਤੋਂ ਛੁਟਕਾਰਾ ਦਵਾਉਂਦਾ ਹੈ। ਆਓ ਜਾਣਦੇ ਹਾਂ ਵਿਟਾਮਿਨ ਈ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
1. ਵਿਟਾਮਿਨ ਈ ਟੋਨਰ
ਵਿਟਾਮਿਨ ਈ ਤੇਲ ਵਿਚ ਗੁਲਾਬਜਲ ਮਿਕਸ ਕਰਕੇ ਫੇਸ਼ ਵਾਸ਼ ਦੇ ਬਾਅਦ ਲਗਾਓ। ਰੋਜ਼ਾਨਾ ਇਸ ਦੀ ਵਰਤੋਂ ਨਲਾ ਤੁਹਾਡੇ ਚਿਹਰੇ ਦੇ ਦਾਗ ਧੱਬੇ ਦੂਰ ਹੋ ਜਾਣਗੇ। 
2. ਲਿਪ ਬਾਮ
ਵਿਟਾਮਿਨ ਈ ਕੈਪਸੂਲ ਨੂੰ ਕੱਟਕੇ ਇਸ ਦੇ ਅੰਦਰ ਮੌਜੂਦ ਤੇਲ ਨੂੰ ਰਾਤ ਭਰ ਬੁਲ੍ਹਾਂ 'ਤੇ ਲਗਾ ਕੇ ਰੱਖੋ। ਇਸ ਨਾਲ ਤੁਹਾਡੇ ਫੱਟੇ ਹੋਏ ਬੁਲ੍ਹ ਅਤੇ ਡ੍ਰਾਈਨੈੱਸ ਦੀ ਸਮੱਸਿਆ ਦੂਰ ਹੋ ਜਾਵੇਗੀ। 
3. ਕ੍ਰੀਮ
ਰਾਤ ਨੂੰ ਸੋਂਣ ਤੋਂ ਪਹਿਲਾਂ ਵਿਟਾਮਿਨ ਈ ਕੈਪਸੂਲ ਵਿਚ ਐਲੋਵੇਰਾ ਮਿਕਸ ਕਰਕੇ ਲਗਾਓ। ਚਿਹਰੇ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਸ ਨੂੰ ਰਾਤਭਰ ਇੰਝ ਹੀ ਲੱਗਾ ਰਹਿਣ ਦਿਓ। 
4. ਫੇਸ ਮਾਸਕ 
ਇਕ ਵਿਟਾਮਿਨ ਈ ਕੈਪਸੂਲ ਵਿਚ 1 ਚਮੱਚ ਸ਼ਹਿਦ ਅਤੇ ਐਲੋਵੇਰਾ ਜੈੱਲ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 15 ਮਿੰਟ ਲਈ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡੇ ਚਿਹਰੇ 'ਤੇ ਸਟ੍ਰੈਚ ਮਾਰਕਸ ਦੂਰ ਹੋ ਜਾਣਗੇ। 
5. ਵਾਲਾਂ ਦਾ ਤੇਲ
ਵਿਟਾਮਿਨ ਈ ਤੇਲ ਨੂੰ ਨਿਯਮਿਤ ਰੂਪ ਵਿਚ ਪੂਰੀ ਰਾਤ ਸਕੈਲਪ 'ਤੇ ਲਗਾ ਕੇ ਸਵੇਰੇ ਸਿਰ ਧੋਵੋ। ਇਸ ਨਾਲ ਵਾਲਾਂ ਦੀ ਡ੍ਰਾਈਨੈੱਸ ਤਾਂ ਦੂਰ ਹੋਵੇਗੀ ਨਾਲ ਹੀ ਇਸ ਨਾਲ ਵਾਲ ਸੰਘਣੇ ਅਤੇ ਲੰਬੇ ਵੀ ਹੋਣਗੇ।