ਪਤੀ ਨਾਲ ਪਿਆਰ ਵਧਾਉਣ ਲਈ ਵਰਤੋਂ ਇਹ ਨੁਕਤੇ

03/24/2017 12:02:12 PM

ਨਵੀਂ ਦਿੱਲੀ— ਪਤੀ-ਪਤਨੀ ਦੇ ਰਿਸ਼ਤੇ ''ਚ ਪਿਆਰ, ਮਸਤੀ. ਹਾਸਾ, ਮਜਾਕ ਤਾਂ ਚੱਲਦਾ ਹੀ ਰਹਿੰਦਾ ਹੈ। ਇਨ੍ਹਾਂ ਗੱਲਾਂ ਨਾਲ ਦੋਹਾਂ ਦਾ ਰਿਸ਼ਤਾ ਹੋਰ ਵੀ ਮਜਬੂਤ ਬਣਦਾ ਹੈ। ਜੋ ਆਰਾਮ ਪਤੀ ਨਾਲ ਸਮਾਂ ਬਿਤਾਉਣ ਨਾਲ ਮਿਲਦਾ ਹੈ, ਕਿਸੇ ਹੋਰ ਦਾ ਸਾਥ ਇਸ ਰਿਸ਼ਤੇ ਮੁਹਰੇ ਫਿੱਕਾ ਲੱਗਦਾ ਹੈ। ਇਸ ਰਿਸ਼ਤੇ ਨੂੰ ਹੋਰ ਮਜਬੂਤ ਬਨਾਉਣ ਲਈ ਕੁਝ ਸ਼ਰਾਰਤੀ ਨੁਕਤਿਆਂ ਨੂੰ ਵਰਤੋਂ, ਜਿਸ ਨਾਲ ਸਵੇਰੇ ਹੀ ਤੁਹਾਡੇ ਪਤੀ ਦਾ ਮਿਜਾਜ਼ ਠੀਕ ਹੋ ਜਾਏ ਅਤੇ ਤੁਹਾਡੇ ਪ੍ਰਤੀ ਉਸ ਦਾ ਪਿਆਰ ਹੋਰ ਵੱਧ ਜਾਏ।

1. ਪਿਆਰ ਨਾਲ ਉਠਾਓ
ਪਤੀ ਨੂੰ ਸਵੇਰੇ ਮੁਸਕਾਨ, ਪਿਆਰ ਅਤੇ ਥੋੜ੍ਹੀ ਸ਼ਰਾਰਤ ਨਾਲ ਉਠਾਓ। ਇਸ ਤਰ੍ਹਾਂ ਕਰਨ ਨਾਲ ਪਤੀ ਦੇ ਨਾਲ-ਨਾਲ ਤੁਹਾਡਾ ਦਿਨ ਵੀ ਵਧੀਆ ਲੰਘੇਗਾ।
2. ਉਂਗਲੀਆਂ ਨਾਲ ਛੇੜਛਾੜ ਕਰੋ
ਜੋ ਪਤੀ ਤੋਂ ਪਹਿਲਾਂ ਤੁਸੀਂ ਜਾਗ ਜਾਂਦੇ ਹੋ ਅਤੇ ਬੋਰ ਹੁੰਦੇ ਹੋ ਤਾਂ ਆਪਣੀਆਂ ਉਂਗਲੀਆਂ ਨਾਲ ਪਤੀ ਦੇ ਕੰਨਾਂ ਨੂੰ ਛੇੜੋ ਅਤੇ ਪਿਆਰ ਨਾਲ ਗੁਦਗੁਦੀ ਕਰੋ।
3. ਨਾਸ਼ਤਾ
ਰੋਜ਼ਾਨਾ ਪਤੀ ਦਾ ਮਨ-ਪਸੰਦ ਨਾਸ਼ਤਾ ਬਣਾਓ।
4. ਕੰਨ ''ਚ ਘੁਸਰ-ਮੁਸਰ ਕਰੋ
ਪਤੀ ਦੇ ਨਾਲ ਮਸਤੀ ਭਰੇ ਪਲ ਬਿਤਾਉਣ ਲਈ ਸ਼ਰਾਰਤ ਦਾ ਮਾਹੌਲ ਬਣਾਓ। ਪਤੀ ਦੇ ਕੰਨ ''ਚ ਪਿਆਰ ਭਰੇ ਸ਼ਬਦ ਕਹੋ।
5. ਗਾਣੇ ਲਗਾਓ
ਪਤੀ ਪ੍ਰਤੀ ਆਪਣਾ ਪਿਆਰ ਜਾਹਰ ਕਰਨ ਲਈ ਅਤੇ ਉਸ ਦੀ ਸਵੇਰ ਨੂੰ ਸੁੰਦਰ ਬਨਾਉਣ ਲਈ ਉਸ ਦੀ ਪਸੰਦ ਦਾ ਗਾਣਾ ਲਗਾਓ।
6. ਮੈਸੇਜ ਕਰੋ 
ਪਤੀ ਦੇ ਮਿਜਾਜ਼ ਨੂੰ ਸਹੀ ਰੱਖਣ ਲਈ ਉਸ ਨੂੰ ਪਿਆਰ ਭਰੇ ਮੈਸੇਜ ਕਰੋ।