ਗੋਡਿਆਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

08/29/2017 1:44:59 PM

ਨਵੀਂ ਦਿੱਲੀ— ਚਮੜੀ ਚਮਕਦਾਰ ਹੋਵੇ ਤਾਂ ਆਤਮ ਵਿਸ਼ਵਾਸ ਹੋਰ ਵੀ ਵਧ ਜਾਂਦਾ ਹੈ, ਜਿਸ ਤਰ੍ਹਾਂ ਕੁਝ ਲੜਕੀਆਂ ਆਪਣੇ ਚਿਹਰੇ 'ਤੇ ਤਾਂ ਬਹੁਤ ਧਿਆਨ ਦਿੰਦੀਆਂ ਹਨ ਪਰ ਅੰਡਰਆਰਮਸ ਅਤੇ ਗੋਡਿਆਂ 'ਤੇ ਧਿਆਨ ਨਹੀਂ ਦਿੰਦੀਆਂ, ਜਿਸ ਨਾਲ ਸਰੀਰ ਦੇ ਇਹ ਪਾਰਟਸ ਕਾਲੇ ਪੈ ਜਾਂਦੇ ਹਨ। ਗੋਡਿਆਂ ਦੇ ਕਾਲੇਪਨ ਨਾਲ ਤਾਂ ਲੜਕੀਆਂ ਆਪਣੀਆਂ ਫੇਵਰੇਟ ਸ਼ਾਰਟ ਡ੍ਰੈਸ ਵੀ ਨਹੀਂ ਪਹਿਨ ਪਾਉਂਦੀਆਂ। ਇਨ੍ਹਾਂ ਨੂੰ ਸਾਫ ਕਰਨ ਲਈ ਤੁਸੀਂ ਇਕ ਆਸਾਨ ਜਿਹਾ ਤਰੀਕਾ ਵੀ ਅਪਣਾ ਸਕਦੇ ਹੋ, ਜੋ ਤੁਹਾਡੇ ਬਹੁਤ ਕੰਮ ਆਵੇਗਾ। 
ਜ਼ਰੂਰੀ ਸਾਮਾਨ
- ਅੱਧਾ ਨਿੰਬੂ
- 2 ਚਮੱਚ ਮੈਦਾ
- 2 ਚਮੱਚ ਚਾਵਲ ਦਾ ਆਟਾ
- ਅੱਧੀ ਕੋਲੀ ਦੁੱਧ
ਇਸ ਤਰ੍ਹਾਂ ਕਰੋ ਵਰਤੋ
-
ਸਭ ਤੋਂ ਪਹਿਲਾਂ ਇਕ ਕੋਲੀ ਵਿਚ ਸਾਰੀ ਸਮੱਗਰੀ ਮਿਲਾ ਕੇ ਪੇਸਟ ਤਿਆਰ ਕਰ ਲਓ। 
- ਇਸ ਤੋਂ ਬਾਅਦ ਡਾਰਕ ਸਰਕਲਸ 'ਤੇ ਲਗਾਓ ਅਤੇ 20-25 ਮਿੰਟ ਬਾਅਦ ਹਲਕੇ ਹੱਥਾਂ ਨਾਲ ਰਗੜਦੇ ਹੋਏ ਸਾਫ ਕਰੋ। 
- ਹਫਤੇ ਵਿਚ ਦੋ ਤਿੰਨ ਵਾਰ ਇਸ ਦੀ ਵਰਤੋਂ ਕਰਨ ਨਾਲ ਗੋਡਿਆਂ ਦਾ ਕਾਲਾਪਨ ਦੂਰ ਹੋ ਜਾਵੇਗਾ।