ਮਜ਼ਬੂਤ ਅਤੇ ਚਮਕਦਾਰ ਵਾਲਾਂ ਲਈ ਵਰਤੋ ਇਹ ਹੋਮਮੇਡ ਕੰਡੀਸ਼ਨਰ

09/04/2017 11:50:29 AM

ਨਵੀਂ ਦਿੱਲੀ— ਕੀ ਤੁਸੀਂ ਵੀ ਆਪਣੇ ਡ੍ਰਾਈ, ਦੋ-ਮੂੰਹੇ ਤੇ ਟੁੱਟਦੇ ਵਾਲਾਂ ਕਾਰਨ ਪ੍ਰੇਸ਼ਾਨ ਹੋ ਅਤੇ ਇਨ੍ਹਾਂ ਨੂੰ ਮੁਲਾਇਮ ਤੇ ਮਜ਼ਬੂਤ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਤੇ ਕੰਡੀਸ਼ਨਰਾਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਜਿਨ੍ਹਾਂ 'ਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ, ਦੀ ਵਰਤੋਂ ਕਰਨ ਨਾਲ ਵੀ ਵਾਲ ਖਰਾਬ ਹੁੰਦੇ ਹਨ। ਵਾਲਾਂ ਦੀ ਮਜ਼ਬੂਤੀ ਸਿਰਫ ਬਾਹਰੀ ਦੇਖਭਾਲ 'ਤੇ ਹੀ ਨਿਰਭਰ ਨਹੀਂ ਕਰਦੀ, ਬਲਕਿ ਚੰਗੀ ਸਿਹਤ ਵੀ ਇਨ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਸ ਲਈ ਤੁਹਾਡਾ ਅੰਦਰੂਨੀ ਤੇ ਬਾਹਰੀ ਦੋਵਾਂ ਰੂਪਾਂ 'ਚ ਸਿਹਤਮੰਦ ਹੋਣਾ ਵੀ ਬਹੁਤ ਜ਼ਰੂਰੀ ਹੈ।
ਵਾਲ ਖਰਾਬ ਹੋਣ ਦੇ ਵੀ ਕਈ ਕਾਰਨ ਹੋ ਸਕਦੇ ਹਨ। ਸੰਤੁਲਿਤ ਖਾਣਾ ਨਾ ਖਾਣ, ਪ੍ਰਦੂਸ਼ਣ ਭਰਿਆ ਵਾਤਾਵਰਣ ਤੇ ਲਾਪ੍ਰਵਾਹੀ ਤੁਹਾਡੇ ਵਾਲ ਖਰਾਬ ਕਰ ਸਕਦੀ ਹੈ। ਜੇ ਤੁਸੀਂ ਨਿਊਟ੍ਰਸ਼ਨਜ਼, ਮਿਨਰਲਜ਼, ਵਿਟਾਮਿਨਜ਼ ਤੇ ਹੋਰ ਪੌਸ਼ਟਿਕ ਤੱਤਾਂ ਯੁਕਤ ਭੋਜਨ ਨਹੀਂ ਖਾਂਦੇ ਤਾਂ ਵਾਲਾਂ ਨੂੰ ਵੀ ਪੂਰਾ ਪੋਸ਼ਣ ਨਹੀਂ ਮਿਲਦਾ, ਜਿਸ ਨਾਲ ਵਾਲ ਰੁੱਖੇ ਤੇ ਪਤਲੇ ਹੋ ਜਾਂਦੇ ਹਨ, ਇਸ ਲਈ ਪੌਸ਼ਟਿਕ ਆਹਾਰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।
ਟਇਸ ਤੋਂ ਇਲਾਵਾ ਬਾਹਰੀ ਤੌਰ 'ਤੇ ਵੀ ਪੂਰੀ ਕੇਅਰ ਨਾ ਕਰਨ ਨਾਲ ਵਾਲ ਖਰਾਬ ਹੋ ਜਾਂਦੇ ਹਨ। ਬਹੁਤ ਜ਼ਿਆਦਾ ਵਾਲਾਂ ਨੂੰ ਸਟ੍ਰੇਟ ਜਾਂ ਕਰਲੀ ਕਰਨ ਦੌਰਾਨ ਹੀਟ ਲੱਗਣਾ। 
ਵਾਲਾਂ 'ਤੇ ਜ਼ਿਆਦਾ ਧੁੱਪ ਪੈਣਾ। 
ਬਲੀਚਿੰਗ, ਹਾਈਲਾਈਟ ਤੇ ਕਲਰ ਕਰਵਾਉਣਾ। 
ਬਹੁਤ ਜ਼ਿਆਦਾ ਸ਼ੈਂਪੂ ਕਰਨਾ।
ਲਗਾਓ ਇਹ ਹੋਮ ਮੇਡ ਕੰਡੀਸ਼ਨਰ
ਵਾਲਾਂ ਦੀ ਕੰਡੀਸ਼ਨਿੰਗ ਬਹੁਤ ਜ਼ਰੂਰੀ ਹੈ। ਹੋਮ ਮੇਡ ਕੰਡੀਸ਼ਨਰ ਜ਼ਿਆਦਾ ਬੈਸਟ ਰਹਿੰਦੇ ਹਨ। ਇਸ ਨਾਲ ਤੁਹਾਨੂੰ ਬਾਹਰ ਸਪਾ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਵਾਲਾਂ ਦੀ ਨੈਚੁਰਲ ਸ਼ਾਈਨ ਤੇ ਮਜ਼ਬੂਤੀ ਵੀ ਬਰਕਰਾਰ ਰਹਿੰਦੀ ਹੈ।
1. ਐਵੋਕਾਡੋ ਤੇ ਕੇਲਾ
ਅੱਧਾ ਕੇਲਾ
1 ਐਵੋਕਾਡੋ
1 ਆਂਡਾ
2 ਟੇਬਲਸਪੂਨ ਆਲਿਵ ਆਇਲ
ਤਰੀਕਾ — ਐਵੋਕਾਡੋ ਨੂੰ ਕੱਟ ਕੇ ਪੇਸਟ ਬਣਾ ਲਓ। ਹੁਣ ਇਸ 'ਚ ਮੈਸ਼ ਕੀਤਾ ਕੇਲਾ, ਆਂਡਾ ਤੇ 2 ਟੇਬਲਸਪੂਨ ਆਲਿਵ ਆਇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। 10-15 ਮਿੰਟ ਲਗਾ ਕੇ ਵਾਲ ਧੋ ਲਵੋ। ਇਹ ਵਾਲਾਂ ਨੂੰ ਮੁਲਾਇਮ ਤੇ ਚਮਕਦਾਰ ਬਣਾਏਗਾ।
2 ਸਿਰਕਾ ਤੇ ਆਂਡਾ
2 ਆਂਡਿਆਂ ਦੀ ਜਰਦੀ
8 ਔਂਸ ਆਲਿਵ ਆਇਲ
4 ਔਂਸ ਵਿਨੇਗਰ
2-3 ਟੇਬਲਸਪੂਨ ਸ਼ਹਿਦ
5 ਔਂਸ ਨਿੰਬੂ ਦਾ ਰਸ
ਤਰੀਕਾ— ਆਂਡੇ ਦੀ ਜਰਦੀ 'ਚ ਸਿਰਕਾ, ਨਿੰਬੂ ਦਾ ਰਸ, ਆਲਿਵ ਆਇਲ ਤੇ ਸ਼ਹਿਦ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰ ਲਓ। ਇਸ ਨੂੰ ਵਾਲਾਂ 'ਚ 10-15 ਮਿੰਟ ਲਈ ਲਗਾਓ। ਜੇ ਤੁਹਾਡੇ ਵਾਲ ਟੁੱਟਦੇ ਜਾਂ ਝੜਦੇ ਹਨ ਤਾਂ ਇਹ ਪੈਕ ਲਗਾਓ।
3. ਦਹੀਂ ਤੇ ਆਂਡਾ
1 ਆਂਡਾ (ਬਿਨਾਂ ਜਰਦੀ)
6 ਟੇਬਲ ਸਪੂਨ ਦਹੀਂ
ਤਰੀਕਾ— ਆਂਡੇ ਨੂੰ ਚੰਗੀ ਤਰ੍ਹਾਂ ਬੀਟ ਕਰ ਕੇ ਇਸ 'ਚ ਦਹੀਂ ਮਿਲਾ ਕੇ ਵਾਲਾਂ 'ਚ ਲਗਾਓ ਤੇ ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ। ਟੁੱਟਦੇ ਤੇ ਡ੍ਰਾਈ ਵਾਲਾਂ ਤੋਂ ਛੁੱਟਕਾਰਾ ਮਿਲੇਗਾ।