ਵਾਲਾਂ ਨੂੰ ਝੜਨ ਤੋਂ ਰੋਕਣ ਲਈ ਆਜਮਾਓ ਇਹ ਘਰੇਲੂ ਨੁਕਤਾ

03/29/2017 12:21:51 PM

ਮੁੰਬਈ— ਵਾਲ ਔਰਤ ਦਾ ਅਸਲੀ ਗਹਿਣਾ ਹੁੰਦੇ ਹਨ। ਇਸ ਲਈ ਹਰ ਔਰਤ ਚਾਹੁੰਦੀ ਹੈ ਕਿ ਉਸ ਦੇ ਵਾਲ ਸੁੰਦਰ, ਸੰਘਣੇ ਅਤੇ ਲੰਮੇ ਹੋਣ। ਵਾਲਾਂ ਬਗੈਰ ਔਰਤ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ। ਅੱਜ-ਕਲ੍ਹ ਵਾਲਾਂ ਦਾ ਝੜਨਾ ਆਮ ਸਮੱਸਿਆ ਹੈ। ਇਹ ਸਮੱਸਿਆ ਸਿਰਫ ਔਰਤਾਂ ਨੂੰ ਹੀ ਨਹੀਂ ਬਲਕਿ ਮਰਦਾਂ ਨੂੰ ਵੀ ਹੈ। ਜ਼ਿਆਦਾਤਰ ਲੋਕ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਵਾਲ ਉਤਪਾਦਾਂ ਦੀ ਵਰਤੋਂ ਕਰਦੇ ਹਨ ਪਰ ਕਈ ਵਾਰੀ ਵਾਲ ਹੋਰ ਵੀ ਜ਼ਿਆਦਾ ਝੜਨ ਲੱਗ ਪੈਂਦੇ ਹਨ। ਮਰਦਾਂ ''ਚ ਜ਼ਿਆਦਾਤਰ ਗੰਜੇਪਣ ਦੀ ਸਮੱਸਿਆ ਹੁੰਦੀ ਹੈ, ਜੋ ਉਨ੍ਹਾਂ ਦੀ ਸ਼ਖਸੀਅਤ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਕਤਾ ਦੱਸ ਰਹੇ ਹਾਂ, ਜਿਸ ਨੂੰ ਮਰਦ ਅਤੇ ਔਰਤ ਦੋਵੇਂ ਹੀ ਵਰਤ ਕੇ ਵਾਲਾਂ ਦੀ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹਨ।

ਸਮੱਗਰੀ
- 100 ਗ੍ਰਾਮ ਕਲੌਂਜੀ
- 3-4 ਲੀਟਰ ਪਾਣੀ
ਤੇਲ ਬਨਾਉਣ ਦਾ ਤਰੀਕਾ 
ਸਭ ਤੋਂ ਪਹਿਲਾਂ ਕਲੌਂਜੀ ਨੂੰ ਚੰਗੀ ਤਰ੍ਹਾਂ ਪੀਸ ਲਓ। ਇਕ ਕਟੋਰੀ ''ਚ ਥੋੜ੍ਹਾ ਪਾਣੀ ਪਾ ਕੇ ਉਸ ''ਚ ਪੀਸੀ ਹੋਈ ਕਲੌਂਜੀ ਪਾ ਦਿਓ। ਹੁਣ ਇਸ ਪਾਣੀ ਨੂੰ ਉਬਾਲਣ ਲਈ ਗੈਸ ''ਤੇ ਰੱਖੋ। ਇਸ ਪਾਣੀ ਨੂੰ ਉਸ ਵੇਲੇ ਤਕ ਪਕਾਓ ਜਦੋਂ ਤੱਕ ਇਹ ਅੱਧਾ ਨਾ ਰਹਿ ਜਾਏ। ਹੁਣ ਤੇਲ ਪਾਣੀ ਦੇ ਉੱਪਰ ਆ ਜਾਵੇਗਾ। ਫਿਰ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਇਸ ਪਾਣੀ ਦੇ ਉੱਪਰ ਤੈਰ ਰਹੇ ਤੇਲ ਨੂੰ ਕਿਸੇ ਦੂਜੀ ਕਟੋਰੀ ''ਚ ਕੱਢ ਲਓ। ਇਸ ਨੂੰ ਰੋਜ਼ਾਨਾ ਆਪਣੇ ਵਾਲਾਂ ''ਤੇ ਲਗਾਓ। ਇਕ ਹਫਤੇ ''ਚ ਹੀ ਤੁਹਾਡੀ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੋ ਜਾਵੇਗੀ।