Beauty Tips: ਮਾਨਸੂਨ ''ਚ ਖਰਾਬ ਨਹੀਂ ਹੋਵੇਗਾ ਮੇਕਅਪ, ਅਪਣਾਓ ਇਹ ਨੁਕਤੇ

07/22/2022 4:17:37 PM

ਨਵੀਂ ਦਿੱਲੀ- ਮਾਨਸੂਨ ਦੇ ਮੌਸਮ 'ਚ ਚਿਹਰਾ ਆਇਲੀ ਅਤੇ ਚਿਪਚਿਪਾਹਟ ਭਰਿਆ ਹੋ ਜਾਂਦਾ ਹੈ। ਇਸ ਮੌਸਮ 'ਚ ਚਿਹਰੇ 'ਤੇ ਮੇਕਅਪ ਵੀ ਨਹੀਂ ਟਿੱਕ ਪਾਉਂਦਾ। ਭੜਾਸ ਦੇ ਕਾਰਨ ਚਿਹਰੇ 'ਤੇ ਕਾਫੀ ਪਸੀਨਾ ਵੀ ਆਉਂਦਾ ਹੈ। ਅਜਿਹੇ 'ਚ ਚਿਹਰੇ ਦੀ ਸੁੰਦਰਤਾ ਵਧਾਉਣ ਦੀ ਜਗ੍ਹਾ ਘੱਟ ਹੋਣ ਲੱਗ ਜਾਂਦੀ ਹੈ। ਇਸ ਮੌਸਮ 'ਚ ਜੇਕਰ ਚਿਹਰੇ 'ਤੇ ਮੇਕਅਪ ਫਿਕਸ ਨਾ ਕੀਤਾ ਜਾਵੇ ਤਾਂ ਚਿਹਰਾ ਹੋਰ ਵੀ ਜ਼ਿਆਦਾ ਬੁਰਾ ਲੱਗਣ ਲੱਗਦਾ ਹੈ। ਤਾਂ ਆਓ ਦੱਸਦੇ ਹਾਂ ਕਿ ਕਿੰਝ ਤੁਸੀਂ ਇਸ ਮੌਸਮ 'ਚ ਮੇਕਅਪ ਖਰਾਬ ਹੋਣ ਤੋਂ ਬਚਾ ਸਕਦੇ ਹੋ। 

ਚਿਹਰੇ 'ਤੇ ਇਸਤੇਮਾਲ ਕਰੋ ਬਰਫ਼
ਇਸ ਮੌਸਮ 'ਚ ਸਕਿਨ ਬਹੁਤ ਹੀ ਚਿਪਚਿਪੀ ਹੋ ਜਾਂਦੀ ਹੈ ਜਿਸ ਦੇ ਕਾਰਨ ਚਿਹਰੇ 'ਤੇ ਮੇਕਅਪ ਵੀ ਨਹੀਂ ਟਿੱਕਦਾ। ਅਜਿਹੇ 'ਚ ਚਿਹਰੇ 'ਤੇ ਮੇਕਅਪ ਨੂੰ ਸੈੱਟ ਕਰਨ ਲਈ ਸਕਿਨ ਨੂੰ ਤਿਆਰ ਕਰਨਾ ਪੈਂਦਾ ਹੈ। ਤੁਸੀਂ ਸਕਿਨ 'ਤੇ ਮੇਕਅਪ ਟਿਕਾਉਣ ਲਈ ਚਿਹਰੇ 'ਤੇ ਬਰਫ਼ ਇਸਤੇਮਾਲ ਕਰੋ। ਬਰਫ਼ ਦੇ ਟੁੱਕੜਿਆਂ ਦੇ ਨਾਲ ਚਿਹਰੇ ਦੀ ਮਾਲਿਸ਼ ਕਰ ਲਓ। ਅਜਿਹਾ ਕਰਨ ਨਾਲ ਸਕਿਨ 'ਤੇ ਮੇਕਅਪ ਟਿਕਿਆ ਰਹੇਗਾ ਅਤੇ ਬਿਲਕੁੱਲ ਵੀ ਖਰਾਬ ਨਹੀਂ ਹੋਵੇਗਾ।

PunjabKesari
ਪ੍ਰਾਈਮਰ ਦਾ ਕਰੋ ਇਸਤੇਮਾਲ
ਮਾਨਸੂਨ ਦੇ ਮੌਸਮ 'ਚ ਮੇਕਅਪ ਟਿਕਾਊ ਬਣਾਏ ਰੱਖਣ ਲਈ ਪ੍ਰਾਈਮਰ ਦਾ ਇਸਤੇਮਾਲ ਵੀ ਜ਼ਰੂਰ ਕਰੋ। ਪ੍ਰਾਈਮਰ ਨਾਲ ਤੁਹਾਡਾ ਮੇਕਅਪ ਚਿਹਰੇ 'ਤੇ ਲੰਬੇ ਸਮੇਂ ਤੱਕ ਟਿਕਿਆ ਰਹੇਗਾ। ਇਸ ਤੋਂ ਇਲਾਵਾ ਇਹ ਸਕਿਨ ਨੂੰ ਹੈਲਦੀ ਬਣਾਏ ਰੱਖਣ 'ਚ ਵੀ ਮਦਦ ਕਰਦਾ ਹੈ। 

ਪਾਊਡਰ ਫਾਊਂਡੇਸ਼ਨ ਕਰੋ ਇਸਤੇਮਾਲ
ਇਸ ਮੌਸਮ 'ਚ ਤੁਸੀਂ ਚਿਹਰੇ 'ਚ ਲੀਕਵਿਡ ਫਾਊਂਡੇਸ਼ਨ ਦਾ ਇਸਤੇਮਾਲ ਬਿਲਕੁੱਲ ਵੀ ਨਾ ਕਰੋ। ਤੁਸੀਂ ਪਾਊਡਰ ਫਾਊਂਡੇਸ਼ਨ ਚਿਹਰੇ 'ਤੇ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ 'ਤੇ ਚਿਪਚਿਪਾਹਟ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਇਹ ਲੰਬੇ ਸਮੇਂ ਤੱਕ ਤੁਹਾਡੀ ਸਕਿਨ 'ਤੇ ਮੇਕਅਪ ਨੂੰ ਵੀ ਟਿਕਾ ਕੇ ਰੱਖੇਗਾ। 

PunjabKesari
ਮੈਟ ਲਿਪਸਟਿਕ
ਇਸ ਮੌਸਮ 'ਚ ਲਿਪਸਟਿਕ ਵੀ ਬੁੱਲ੍ਹਾਂ 'ਤੇ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਪਾਉਂਦੀ। ਤੁਸੀਂ ਲੰਬੇ ਸਮੇਂ ਤੱਕ ਲਿਪਸਟਿਕ ਟਿਕਾਏ ਰੱਖਣ ਲਈ ਮੈਟ ਲਿਪਸਟਿਕ ਦਾ ਇਸਤੇਮਾਲ ਕਰੋ। ਇਹ ਤੁਹਾਡੇ ਬੁੱਲ੍ਹਾਂ ਦੀ ਸੁੰਦਰਤਾ ਵਧਾਉਣ 'ਚ ਵੀ ਮਦਦ ਕਰੇਗੀ।

PunjabKesari
ਅੱਖਾਂ ਦੇ ਮੇਕਅਪ 'ਤੇ ਵੀ ਦਿਓ ਧਿਆਨ 
ਜੇਕਰ ਤੁਹਾਡੀ ਸਕਿਨ ਬਹੁਤ ਜ਼ਿਆਦਾ ਆਇਲੀ ਹੈ ਤਾਂ ਤੁਸੀਂ ਆਈਲਾਈਨਰ ਦਾ ਇਸਤੇਮਾਲ ਵੀ ਨਾ ਕਰੋ। ਇਸ ਨਾਲ ਤੁਹਾਡਾ ਲਾਈਨਰ ਫੈਲ ਸਕਦਾ ਹੈ ਅਤੇ ਤੁਹਾਡੀ ਸਾਰੀ ਲੁੱਕ ਖਰਾਬ ਹੋ ਸਕਦੀ ਹੈ। ਤੁਸੀਂ ਵਾਟਰ ਪਰੂਫ ਲਾਈਨਰ ਦਾ ਇਸਤੇਮਾਲ ਕਰ ਸਕਦੇ ਹਨ। 

PunjabKesari
ਵਾਟਰ ਬੇਸਟ ਮਾਇਸਚੁਰਾਈਜ਼ਰ ਕਰੋ ਇਸਤੇਮਾਲ
ਤੁਸੀਂ ਇਸ ਮੌਸਮ 'ਚ ਆਇਲ ਬੇਸਡ ਮਾਇਸਚੁਰਾਈਜ਼ਰ ਦਾ ਇਸਤੇਮਾਲ ਭੁੱਲ ਕੇ ਵੀ ਨਾ ਕਰੋ। ਇਸ ਨਾਲ ਤੁਹਾਡੀ ਸਕਿਨ ਆਇਲੀ ਹੋ ਸਕਦੀ ਹੈ। ਤੁਹਾਡਾ ਮੇਕਅਪ ਵੀ ਇਸ ਦੇ ਕਾਰਨ ਖਰਾਬ ਹੋ ਸਕਦਾ ਹੈ। ਚਿਹਰੇ ਦੀ ਦੇਖਭਾਲ ਅਤੇ ਸਕਿਨ ਨੂੰ ਹਾਈਡ੍ਰੇਟ ਰੱਖਣ ਲਈ ਤੁਸੀਂ ਮਾਇਸਚੁਰਾਈਜ਼ਰ ਦਾ ਇਸਤੇਮਾਲ ਜ਼ਰੂਰ ਕਰੋ। ਤੁਸੀਂ ਵਾਟਰ ਬੇਸਡ ਮਾਇਸਚੁਰਾਈਜ਼ਰ ਸਕਿਨ 'ਤੇ ਲਗਾ ਸਕਦੇ ਹੋ।

PunjabKesari


Aarti dhillon

Content Editor

Related News