ਰੰਗ ਗੋਰਾ ਕਰਨ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

09/23/2017 6:00:05 PM

ਜਲੰਧਰ— ਅੱਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਸਦਾ ਚਿਹਰਾ ਸੁੰਦਰ ਦਿਖੇ ਅਤੇ ਚਿਹਰੇ 'ਤੇ ਕੋਈ ਨਿਸ਼ਾਨ ਨਾ ਹੋਵੇ। ਜੇਕਰ ਤੁਸੀਂ ਆਪਣੇ ਚਿਹਰੇ ਨੂੰ ਦਾਗ ਰਹਿਤ ਅਤੇ ਸੁੰਦਰ ਦੇਖਣਾ ਚਾਹੁੰਦੇ ਹੋ ਤਾਂ ਇਹ ਕੁਝ ਘਰੇਲੂ ਨੁਸਖੇ ਆਪਣਾ ਕੇ ਦੇਖੋ। ਇਹ ਫੇਸਪੈਕ ਦਾ ਅਸਰ ਜ਼ਰੂਰ ਤੁਹਾਡੇ ਚਿਹਰੇ 'ਤੇ ਦਿਖੇਗਾ।
1. ਪਪੀਤਾ 
ਚਿਹਰੇ ਦਾ ਰੰਗ ਨਿਖਾਰਨ ਲਈ ਪਪੀਤੇ ਦਾ ਇਸਤੇਮਾਲ ਕਰ ਸਕਦੇ ਹੋ। ਪਪੇਤੇ ਨੂੰ ਥੋੜ੍ਹੀ ਦਹੀਂ ਦੇ ਨਾਲ ਮਿਲਾ ਕੇ ਲਗਾਓ।
2. ਨਿੰਬੂ
ਬਲੀਚਿੰਗ ਦੇ ਲਈ ਨਿੰਬੂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨੂੰ ਲਗਾਣ ਨਾਲ ਚਿਹਰੇ ਦਾ ਰੰਗ ਨਿਖਰਦਾ ਹੈ। ਇਸ ਨੂੰ ਸਿੱਧਾ ਵੀ ਲਗਾ ਸਕਦੇ ਹੋ ਅਤੇ ਕਿਸੇ ਪੈਕ 'ਚ ਮਿਲਾ ਕੇ ਵੀ।
3. ਆਲੂ 
ਆਲੂ ਨੂੰ ਛਿੱਲ ਕੇ ਕੱਸ ਲਓ ਅਤੇ ਚਿਹਰੇ 'ਤੇ ਲਗਾ ਲਓ। ਇਸ ਨਾਲ ਦਾਗ-ਧੱਬੇ ਗਾਇਬ ਹੋ ਜਾਂਦੇ ਹਨ।
4. ਟਮਾਟਰ
ਟਮਾਟਰ ਦੇ ਗੁੱਦੇ ਨੂੰ ਲਗਾਣ ਨਾਲ ਫਰਕ ਜਲਦੀ ਦਿਖਾਈ ਦਿੰਦਾ ਹੈ। ਇਸ ਨੂੰ ਨਿੰਬੂ ਦੇ ਰਸ ਨਾਲ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ।
5. ਬਾਦਾਮ
ਕੁਝ ਬਾਦਾਮ ਨੂੰ ਰਾਤਭਰ ਪਾਣੀ 'ਚ ਭਿਓ ਦਿਓ, ਫਿਰ ਛਿੱਲ ਕੇ ਪੀਸ ਲਓ ਅਤੇ ਸ਼ਹਿਦ ਦੇ ਨਾਲ ਮਿਲਾ ਲਓ। ਹੁਣ ਚਿਹਰੇ 'ਤੇ ਅੱਧੇ ਘੰਟੇ ਲਈ ਲਗਾ ਕੇ ਧੋ ਲਓ।
6. ਵੇਸਣ
ਜੇਕਰ ਤੁਸੀਂ ਹਫਤੇ ਭਰ 'ਚ ਗੋਰਾ ਬਣਨਾ ਚਾਹੁੰਦੇ ਹੋ ਤਾਂ ਵੇਸਣ, ਹਲਦੀ ਅਤੇ ਮਲਾਈ ਦਾ ਪੈਕ ਲਗਾਓ।
7. ਮਿੰਟ
ਇਹ ਚਿਹਰੇ ਨੂੰ ਠੰਡਕ ਪਹੁੰਚਾਉਂਦਾ ਹੈ। ਪੁਦੀਨੇ ਦੇ ਪੱਤਿਆਂ ਦਾ ਫੇਸ ਪੈਕ ਲਗਾਉਣ ਨਾਲ ਮੁਸਾਮ ਖੁਲ ਜਾਂਦੇ ਹਨ ਅਤੇ ਰੰਗ ਨਿਖਰਦਾ ਹੈ।
8. ਕੇਲਾ 
ਕੇਲੇ ਨੂੰ ਮੈਸ਼ ਕਰਕੇ ਉਸ 'ਚ ਥੋੜ੍ਹੀ ਮਲਾਈ ਨਾਲ ਮਿਲਾ ਕੇ ਚਿਹਰੇ ਅਤੇ ਗਰਦਨ 'ਤੇ ਲਗਾਓ। 20 ਮਿੰਟ ਬਾਅਦ ਚਿਹਰਾ ਧਓ ਲਓ।
9. ਚੰਦਨ ਪਾਊਡਰ 
ਇਸ ਪੈਕ ਨੂੰ ਕਿਸੇ ਵੀ ਤਰ੍ਹਾਂ ਦੀ ਚਮੜੀ 'ਤੇ ਪ੍ਰਯੋਗ ਕਰ ਸਕਦੇ ਹੋ। ਚਿਹਰਾ ਗੋਰਾ ਕਰਨ ਦੇ ਲਈ ਇਸ 'ਚ ਗੁਲਾਬ ਜਲ ਮਿਲਾ ਕੇ ਲਗਾਓ।
10. ਗਾਜਰ 
ਇਕ ਗਾਜਰ ਨੂੰ ਪੀਸ ਕੇ ਬਣਾ ਲਓ ਅਤੇ ਇਸ 'ਚ ਤਾਜ਼ੀ ਦਹੀਂ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰਾ ਹੋਲੀ-ਹੋਲੀ ਸਾਫ ਹੋਣਾ ਸ਼ੁਰੂ ਹੋ ਜਾਵੇਗਾ।
11. ਨਾਰੀਅਲ 
ਨਾਰੀਅਲ ਨੂੰ ਸਿੱਧਾ ਵੀ ਚਿਹਰੇ 'ਤੇ ਲਗਾ ਸਕਦੇ ਹੋ ਅਤੇ ਕਿਸੇ 'ਚ ਮਿਲਾ ਕੇ ਵੀ ਲਗਾ ਸਕਦੇ ਹੋ।