ਗਰਮੀ ''ਚ ਚਮੜੀ ਦੀ ਜਲਣ ਤੋਂ ਰਾਹਤ ਪਾਉਣ ਲਈ ਵਰਤੋ ਇਹ ਚੀਜ਼ਾਂ

04/03/2018 1:09:21 PM

ਨਵੀਂ ਦਿੱਲੀ— ਗਰਮੀਆਂ ਦੀ ਮਾਰ ਸਭ ਤੋਂ ਜ਼ਿਆਦਾ ਚਮੜੀ ਨੂੰ ਝਲਣੀ ਪੈਂਦੀ ਹੈ। ਗਰਮੀ ਦੀ ਤੇਜ਼ ਧੁੱਪ ਕਾਰਨ ਸਕਿਨ 'ਚ ਹਲਕੀ ਜਲਣ, ਖਾਰਸ਼, ਲਾਲ ਚਕਤੇ ਅਤੇ ਰੈਸ਼ੇਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕ੍ਰੀਮਾਂ ਜਾਂ ਮੋਇਸਚਰਾਈਜ਼ ਦੀ ਵਰਤੋਂ ਕਰਦੇ ਹੋ ਪਰ ਇਸ ਨਾਲ ਤੁਹਾਨੂੰ ਸਕਿਨ ਦੀ ਜਲਣ ਤੋਂ ਕੁਝ ਦੇਰ ਲਈ ਹੀ ਆਰਾਮ ਮਿਲਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਕੁਦਰਤੀ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਨੂੰ ਸਕਿਨ ਜਲਣ ਤੋਂ ਲੈ ਕੇ ਰੈਸ਼ੇਜ਼ ਤੱਕ ਦੀ ਪ੍ਰੇਸਾਨੀ ਤੋਂ ਹਮੇਸ਼ਾ ਲਈ ਰਾਹਤ ਦੇਣਗੇ। ਤਾਂ ਆਓ ਜਾਣਦੇ ਹਾਂ ਗਰਮੀਆਂ 'ਚ ਸਕਿਨ ਜਲਣ ਅਤੇ ਖਾਰਸ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਕੁਦਰਤੀ ਤਰੀਕਿਆਂ ਬਾਰੇ...
1. ਐਲੋਵੇਰਾ ਜੈੱਲ
ਐਂਟੀਬੈਕਟੀਰੀਅਲ ਐੋਲੋਵੇਰਾ ਜੈੱਲ ਨਾਲ ਤੁਸੀਂ ਸਕਿਨ ਜਲਣ ਦੇ ਨਾਲ-ਨਾਲ ਚਮੜੀ ਦੀਆਂ ਕਈ ਹੋਰ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਸਵੇਰੇ ਚਿਹਰਾ ਧੋਂਣ ਤੋਂ ਪਹਿਲਾਂ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਜੈੱਲ ਨਾਲ 2 ਮਿੰਟ ਤਕ ਮਸਾਜ਼ ਕਰੋ।
2. ਗੁਲਾਬਜਲ
ਗੁਲਾਬਜਲ ਦੀ ਵਰਤੋਂ ਚਮੜੀ ਨੂੰ ਹਾਈਡ੍ਰੇਟ ਕਰਦਾ ਹੈ। ਜਿਸ ਨਾਲ ਤੁਹਾਨੂੰ ਜਲਣ ਅਤੇ ਖਾਰਸ਼ ਵਰਗੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਇਸ ਲਈ ਗੁਲਾਬਜਲ ਦੀ ਇਕ ਬਾਟਲ ਨੂੰ ਹਮੇਸ਼ਾ ਆਪਣੇ ਪਰਸ 'ਚ ਰੱਖੋ ਅਤੇ ਜ਼ਰੂਰਤ ਮਹਿਸੂਸ ਹੋਣ 'ਤੇ ਇਸ ਨਾਲ ਚਿਹਰਾ ਸਾਫ ਕਰੋ।
3. ਖੀਰਾ
ਖੀਰੇ 'ਚ ਮੌਜੂਦ ਕੂਲਿੰਗ ਪ੍ਰਾਪਟੀਜ ਗਰਮੀਆਂ 'ਚ ਸਕਿਨ ਲਈ ਫਾਇਦੇਮੰਦ ਹੁੰਦੀ ਹੈ। ਸਕਿਨ ਜਲਣ ਨੂੰ ਦੂਰ ਕਰਨ ਲਈ ਖੀਰੇ ਦੀ ਸਲਾਈਸ ਜਾਂ ਇਸ ਦੇ ਜੂਸ ਨੂੰ ਚਿਹਰੇ 'ਤੇ ਲਗਾਓ। ਇਸ ਨੂੰ ਲਗਾਉਣ ਤੋਂ ਪਹਿਲਾਂ ਖੀਰੇ ਦੇ ਟੁੱਕੜਿਆਂ ਨੂੰ ਥੋੜ੍ਹੀ ਦੇਰ ਲਈ ਫਰਿੱਜ 'ਚ ਰੱਖ ਦਿਓ ਅਤੇ ਠੰਡਾ ਹੋਣ 'ਤੇ ਵਰਤੋਂ ਕਰੋ।
4. ਦਹੀਂ
ਕੈਲਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਦਹੀਂ ਨੂੰ ਠੰਡਾ ਕਰਕੇ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡੀ ਟੈਨਿੰਗ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਸਕਿਨ ਜਲਣ ਤੋਂ ਵੀ ਰਾਹਤ ਮਿਲੇਗੀ।
5. ਤਰਬੂਜ਼
ਗਰਮੀਆਂ 'ਚ ਤਰਬੂਜ਼ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਸਕਿਨ ਜਲਣ ਅਤੇ ਖਾਰਸ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਸਵੇਰੇ ਤਰਬੂਜ਼ ਦੇ ਟੁੱਕੜਿਆਂ ਨੂੰ ਚਿਹਰੇ 'ਤੇ ਲਗਾ ਕੇ ਚੰਗੀ ਤਰ੍ਹਾਂ ਨਾਲ ਰਗੜੋ ਅਤੇ 10 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਤੁਹਾਨੂੰ ਪੂਰਾ ਦਿਨ ਫ੍ਰੈਸ਼ ਅਤੇ ਗਲੋਇੰਗ ਲੁੱਕ ਮਿਲੇਗਾ।