ਗਰਮੀਆਂ ਦੇ ਮੌਸਮ ''ਚ ਇਨ੍ਹਾਂ ਪਰਫਿਊਮ ਦੀ ਕਰੋ ਵਰਤੋ

05/17/2017 2:39:52 PM

ਨਵੀਂ ਦਿੱਲੀ— ਅਸੀਂ ਸਾਰੇ ਹੀ ਗਰਮੀਆਂ ਦੇ ਦੌਰਾਨ ਪਰਫਿਊਮ ਦਾ ਇਸਤੇਮਾਲ ਕਰਦੇ ਹਾਂ। ਇਹ ਪਸੀਨੇ ਤੋਂ ਆਉਣ ਵਾਲੀ ਬਦਬੂ ਤੋਂ ਬਚਾਉਂਦਾ ਹੈ ਅਤੇ ਅਸੀਂ ਪੂਰਾ ਦਿਨ ਮਹਿਕਦੇ ਰਹਿੰਦੇ ਹਾਂ ਪਰ ਕੀ ਤੁਸੀਂ ਗਰਮੀਆਂ ਅਤੇ ਸਰਦੀਆਂ ''ਚ ਇਕੋ ਤਰ੍ਹਾਂ ਦਾ ਪਰਫਿਊਮ ਦਾ ਇਸਤੇਮਾਲ ਕਰਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਨੂੰ ਕਿਹੜੇ ਪਰਫਿਊਮ ਦੀ ਵਰਤੋ ਕਰਨੀ ਚਾਹੀਦੀ ਹੈ।
1. ਫਲੋਰਲ ਪਰਫਿਊਮ
ਜੇ ਤੁਸੀਂ ਆਪਣੇ ਲਈ ਵਧੀਆਂ ਪਰਫਿਊਮ ਚੁਣਨਾ ਚਾਹੁੰਦੀ ਹੋ ਤਾਂ ਫਲੋਰਲ ਫ੍ਰੈਗਨੇਂਸ ਤੁਹਾਡੇ ਲਈ ਵਧੀਆਂ ਚੋਣ ਹੈ। ਤੁਸੀਂ ਚਾਹੋ ਤਾਂ ਫਲੋਰਲ ਪਰਫਿਊਮ ਦੀ ਵਰਤੋ ਕਰ ਸਕਦੀ ਹੋ ਜਾਂ ਫਿਰ ਫਰੂਟੀ ਫ੍ਰੈਗਨੇਂਸ ਨੂੰ ਵੀ ਚੁਣ ਸਕਦੀ ਹੋ।
2. ਫਰੂਟੀ ਫ੍ਰੈਗਨੇਂਸ
ਫਰੂਟੀ ਪਰਫਿਊਮ ਗਰਮੀਆਂ ਦੇ ਲਈ ਵਧੀਆਂ ਹੁੰਦੇ ਹਨ। ਫਰੂਟੀ ਪਰਫਿਊਮ ਦੂਜੇ ਪਰਫਿਊਮ ਦੀ ਤੁਲਨਾ ''ਚ ਘੱਟ ਖੂਸ਼ਬੂ ਵਾਲੇ ਹੁੰਦੇ ਹਨ। ਇਸ ਨਾਲ ਗਰਮੀਆਂ ਦੇ ਦਿਨਾਂ ''ਚ ਗਰਮ ਅਤੇ ਚਿਪਚਿਪਾਪਨ ਮਹਿਸੂਸ ਨਹੀਂ ਕਰੋਗੇ। ਇਸ ਤਰ੍ਹਾਂ ਦੇ ਪਰਫਿਊਮ ਦਾ ਚੋਣ ਕਰਨਾ ਸਹੀ ਰਹੇਗਾ। 
3. ਐਰੋਮੇਟਿਕ ਪਰਫਿਊਮ
ਐਰੋਮੇਟਿਕ ਪਰਫਿਊਮ ''ਚ ਰੋਜ਼ਮੇਰੀ, ਲੈਵੇਂਡਰ, ਸੇਜ, ਅਤੇ ਹੋਰ ਵੀ ਕਈ ਖੂਸ਼ਬੂਆਂ ਹੁੰਦੀਆਂ ਹਨ। ਇਨ੍ਹਾਂ ''ਚ ਬਹੁਤ ਹੀ ਸੋਹਨੀ ਖੂਸ਼ਬੂ ਆਉਂਦੀ ਹੈ। 
4. ਸਿਟ੍ਰਸ
ਮਰਦ ਆਪਣੇ ਲਈ ਸਿਟ੍ਰਸ ਪਰਫਿਊਮ ਦਾ ਇਸਤੇਮਾਲ ਕਰ ਸਕਦੇ ਹਨ। ਇਸ ''ਚ ਨਿੰਬੂ, ਸੰਤਰਾ ਅਤੇ ਲੇਮਨ ਆਦਿ ਦੀਆਂ ਖੂਸ਼ਬੂਆਂ ਹੁੰਦੀਆਂ ਹਨ। ਇਨ੍ਹਾਂ ਪਰਫਿਊਮ ਦੀ ਵਰਤੋ ਕਰਕੇ ਤੁਸੀਂ ਸਾਰਾ ਦਿਨ ਤਰੋਤਾਜ਼ਾ ਰਹੋਗੇ
5. ਸਪਾਇਸੀ ਫ੍ਰੈਗਨੇਂਸ
ਤੁਸੀਂ ਆਪਣੇ ਲਈ ਸਪਾਇਸੀ ਪਰਫਿਊਮ ਵੀ ਚੁਣ ਸਕਦੇ ਹੋ। ਇਸ ਪਰਫਿਊਮ ''ਚ ਐਰੋਮਾ ਹੁੰਦਾ ਹੈ। ਇਸ ਲਈ ਗਰਮੀਆਂ ''ਚ ਇਹ ਤੁਹਾਡੇ ਲਈ ਵਧੀਆਂ ਪਰਫਿਊਮ ਹੈ।


Related News