ਇਨ੍ਹਾਂ ਤਰੀਕਿਆਂ ਦੀ ਵਰਤੋ ਨਾਲ ਚਿੱਟੇ ਵਾਲਾਂ ਨੂੰ ਕਰੋ ਕਾਲਾ

06/24/2017 12:38:03 PM

ਨਵੀਂ ਦਿੱਲੀ— ਚਿੱਟੇ ਵਾਲਾਂ ਨੂੰ ਬੁਢਾਪੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਅੱਜ-ਕਲ ਸਮੇਂ ਤੋਂ ਪਹਿਲਾਂ ਹੀ ਲੋਕਾਂ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਨਾ ਖਾਣਾ, ਸਿਗਰਟਨੋਸ਼ੀ ਕਰਨਾ, ਸ਼ਰਾਬ ਪੀਣਾ ਅਤੇ ਬਹੁਤ ਜ਼ਿਆਦਾ ਜੰਕ ਫੂਡ ਖਾਣਾ, ਇਹ ਸਭ ਵਾਲਾਂ ਨੂੰ ਚਿੱਟਾ ਕਰਦੇ ਹਨ। ਇਸ ਤੋਂ ਇਲਾਵਾ ਹਾਰਮੋਨਸ ਅਸੰਤੁਲਨ, ਦਵਾਈਆਂ ਦੇ ਸਾਈਡ ਇਫੈਕਟ ਅਤੇ ਰੋਜ਼ਾਨਾ ਸ਼ੈਂਪੂ ਦੀ ਵਰਤੋਂ ਨਾਲ ਵੀ ਵਾਲ ਚਿੱਟੇ ਹੁੰਦੇ ਹਨ। ਇਨ੍ਹਾਂ ਨੂੰ ਲੁਕਾਉਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਨੁਸਖੇ ਅਪਣਾਉਂਦੇ ਹਨ। ਹੇਅਰ ਡਾਈ, ਕਲਰ, ਹਿਨਾ ਪਾਊਡਰ ਅਤੇ ਪਤਾ ਨਹੀਂ ਕਿਹੜੇ-ਕਿਹੜੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੇਅਰ ਕਲਰ 'ਚ ਕੈਮੀਕਲ ਹੁੰਦੇ ਹਨ, ਜੋ ਸੈਂਸਟਿਵ ਸਕਿਨ ਵਾਲੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ ਅਤੇ ਇਹ ਸਭ ਤਰੀਕੇ ਟੈਂਪਰੇਰੀ ਹਨ। ਇਸਦੀ ਥਾਂ ਤੁਸੀਂ ਘਰੇਲੂ ਨੁਸਖੇ ਅਪਣਾ ਸਕਦੇ ਹੋ, ਜੋ ਤੁਹਾਡੇ ਵਾਲਾਂ ਨੂੰ ਮੁੜ ਨੈਚੁਰਲ ਕਾਲਾ ਕਰਨ 'ਚ ਸਮਰੱਥ ਹੁੰਦੇ ਹਨ।
ਵਾਲ ਕਿਉਂ ਹੁੰਦੇ ਹਨ ਚਿੱਟੇ?
ਵਾਲਾਂ 'ਚ ਮੈਲਨਿਨ ਨਾਂ ਦਾ ਪਿਗਮੈਂਟ ਪਾਇਆ ਜਾਂਦਾ ਹੈ, ਜੋ ਉਮਰ ਦੇ ਨਾਲ ਘੱਟ ਹੋਣ ਲਗਦਾ ਹੈ, ਜਿਸ ਨਾਲ ਵਾਲ ਚਿੱਟੇ ਹੁੰਦੇ ਹਨ ਪਰ ਕੁਝ ਲੋਕਾਂ ਦੇ ਵਾਲਾਂ 'ਚ ਇਹ ਉਮਰ ਤੋਂ ਪਹਿਲਾਂ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਘੱਟ ਉਮਰ 'ਚ ਹੀ ਵਾਲ ਚਿੱਟੇ ਹੋ ਜਾਂਦੇ ਹਨ।
ਚਿੱਟੇ ਵਾਲਾਂ ਨੂੰ ਕਾਲਾ ਕਰਨ ਦੇ ਟਿਪਸ
ਚਿੱਟੇ ਵਾਲਾਂ ਨੂੰ ਕਾਲਾ ਕਰਨ ਲਈ ਕੁਝ ਘਰੇਲੂ ਨੁਸਖੇ ਅਪਣਾਓ। ਇਸ ਨਾਲ ਵਾਲਾਂ ਨੂੰ ਨੁਕਸਾਨ ਵੀ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਦੇ ਹਾਂ, ਜੋ ਵਾਲਾਂ ਨੂੰ ਮੁੜ ਕਾਲਾ ਕਰਨ 'ਚ ਬੇਹੱਦ ਮਦਦਗਾਰ ਹਨ।
-ਪਿਆਜ਼ ਦਾ ਰਸ
ਪਿਆਜ਼ ਦੇ ਰਸ 'ਚ ਨਿੰਬੂ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ। 10 ਮਿੰਟ ਇੰਝ ਹੀ ਰਹਿਣ ਦਿਓ। ਬਾਅਦ 'ਚ ਸਿਰ ਧੋ ਲਓ।
-ਹਰੀ ਮਹਿੰਦੀ ਅਤੇ ਮੇਥੀ
ਹਰੀ ਮਹਿੰਦੀ ਮਤਲਬ ਹਿਨਾ ਪਾਊਡਰ ਨੂੰ ਮੇਥੀ ਨਾਲ ਮਿਕਸ ਕਰਕੇ ਪੇਸਟ ਤਿਆਰ ਕਰ ਲਓ, ਉਸ 'ਚ ਨਾਰੀਅਲ ਦਾ ਤੇਲ ਵੀ ਮਿਲਾਓ। ਇਸ ਨਾਲ ਵਾਲਾਂ ਦੀ ਮਸਾਜ ਕਰੋ। ਤੁਸੀਂ ਚਾਹੋ ਤਾਂ ਮੇਥੀ ਦਾਣਾ ਪਾਊਡਰ ਦੀ ਵਰਤੋਂ ਵੀ ਕਰ ਸਕਦੇ ਹੋ।
-ਚਾਹਪੱਤੀ
ਹਫਤੇ 'ਚ ਦੋ ਵਾਰ ਵਾਲਾਂ ਨੂੰ ਚਾਹਪੱਤੀ ਵਾਲੇ ਪਾਣੀ ਨਾਲ ਧੋਵੋ। ਇਸ ਨਾਲ ਵਾਲ ਮਜ਼ਬੂਤ, ਕਾਲੇ ਅਤੇ ਮੁਲਾਇਮ ਹੋਣਗੇ। ਤੁਸੀਂ ਕੌਫੀ ਦੇ ਪਾਣੀ ਦੀ ਵੀ ਵਰਤੋਂ ਕਰ ਸਕਦੇ ਹੋ।
-ਲੌਕੀ ਅਤੇ ਜੈਤੂਨ ਦਾ ਤੇਲ 
ਲੌਕੀ ਦੇ ਰਸ 'ਚ ਜੈਤੂਨ ਦਾ ਤੇਲ ਮਿਲਾ ਕੇ ਵਾਲਾਂ 'ਚ ਮਸਾਜ ਕਰੋ। ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ।
-ਆਂਵਲਾ ਅਤੇ ਤੁਲਸੀ
ਆਂਵਲਾ ਪਾਊਡਰ 'ਚ ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਮਿਲਾਓ। ਇਸ ਨੂੰ ਪਾਣੀ 'ਚ ਘੋਲ ਕੇ ਵਾਲਾਂ ਦੀਆਂ ਜੜ੍ਹਾਂ 'ਚ ਲਗਾਉਣ ਨਾਲ ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲ ਮੁੜ ਕਾਲੇ ਹੋ ਜਾਂਦੇ ਹਨ। ਤੁਸੀਂ ਤੁਲਸੀ ਦੀ ਥਾਂ ਗੁੜਹਲ ਦੇ ਫੁੱਲਾਂ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨਾਲ ਵਾਲਾਂ ਦੀ ਮਸਾਜ ਕਰੋ ਅਤੇ ਫਿਰ ਅੱਧੇ-ਪੌਣੇ ਘੰਟੇ ਬਾਅਦ ਸਿਰ ਤਾਜ਼ੇ ਪਾਣੀ ਨਾਲ ਧੋ ਲਓ।
-ਬਾਦਾਮ ਦਾ ਤੇਲ
ਬਾਦਾਮ ਦੇ ਤੇਲ 'ਚ ਆਂਵਲੇ ਦੇ ਰਸ ਨੂੰ ਮਿਲਾ ਕੇ ਵਾਲਾਂ ਦੀ ਮਸਾਜ ਕਰੋ। ਇਕ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਕਰ ਲਓ।
1. ਇੰਡੀਗੋ ਹੇਅਰ ਡਾਈ
ਤੁਸੀਂ ਇੰਡੀਗੋ ਡਾਈ ਨਾਲ ਵੀ ਵਾਲਾਂ ਨੂੰ ਨੈਚੁਰਲੀ ਕਾਲਾ ਕਰ ਸਕਦੇ ਹੋ। ਇਹ ਇੰਡੀਗੋਫੇਰਾ ਟਿਨਕਟੋਰੀਆ (ndigofera tinctoria) ਨਾਂ ਦੇ ਬੂਟੇ ਤੋਂ ਮਿਲਦੀ ਹੈ, ਜਿਸਦਾ ਰੰਗ ਗੂੜਾ ਨੀਲਾ ਹੁੰਦਾ ਹੈ। ਉਂਝ ਇੰਡੀਗੋ ਦੀ ਵਰਤੋਂ ਜੀਨਸ ਤੇ ਹੋਰ ਕੱਪੜਿਆਂ ਨੂੰ ਰੰਗਣ ਲਈ ਕੀਤੀ ਜਾਂਦੀ ਹੈ। 
ਇਸ ਤੋਂ ਇਲਾਵਾ ਬਿੱਛੂ ਡੰਗ ਅਤੇ ਓਵੇਰੀਅਨ ਤੇ ਪੇਟ ਦੇ ਕੈਂਸਰ ਦੇ ਇਲਾਜ 'ਚ ਵੀ ਇਸਦੀ ਵਰਤੋਂ ਹੁੰਦੀ ਹੈ।
ਕਿਵੇਂ ਕਰੀਏ ਅਪਲਾਈ
ਇੰਡੀਗੋ ਕਲਰ ਨੂੰ ਤੁਸੀਂ ਹਿਨਾ ਪਾਊਡਰ 'ਚ ਮਿਕਸ ਕਰ ਕੇ ਲਗਾਓਗੇ ਤਾਂ ਵਾਲਾਂ ਦਾ ਰੰਗ ਡਾਰਕ ਬਰਾਊਨ ਹੋਵੇਗਾ। ਇਹ ਵਾਲਾਂ ਨੂੰ ਮਜ਼ਬੂਤੀ, ਸ਼ਾਈਨ ਅਤੇ ਵਧੀਆ ਟੈਕਸਚਰ ਦਿੰਦੇ ਹਨ। 
ਧਿਆਨ ਦਿਓ : ਪਰ ਇਸ ਡਾਈ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ।