ਅੱਖਾਂ ਦਾ ਮੇਕਅੱਪ ਉਤਾਰਦੇ ਸਮੇਂ ਵਰਤੋ ਇਹ ਸਾਵਧਾਨੀਆਂ

07/07/2017 5:41:24 PM

ਨਵੀਂ ਦਿੱਲੀ— ਮੇਕਅੱਪ ਨਾਲ ਅੱਖਾਂ ਦੀ ਖੂਬਸੂਰਤੀ ਵਧ ਜਾਂਦੀ ਹੈ ਘਰ 'ਚੋਂ ਬਾਹਰ ਜਾਂਦੇ ਸਮੇਂ ਪਹਿਲਾਂ ਲੜਕੀਆਂ ਮੇਕਅੱਪ ਕਿਤੇ ਬਿਨਾਂ ਘਰ ਤੋਂ ਨਿਕਲਦੀਆਂ ਨਹੀਂ ਸੀ ਪਰ ਹਰ ਸਮੇਂ ਅੱਖਾਂ 'ਤੇ ਮੇਕਅੱਪ ਲਗਾਈ ਰੱਖਣ ਨਾਲ ਅੱਖਾਂ ਦੀ ਖੂਬਸੂਰਤੀ ਘੱਟ ਹੋ ਜਾਂਦੀ ਹੈ। ਆਈਸ਼ੈਡੋ ਅਤੇ ਆਈਲਾਈਨਰ ਸਾਫ ਕਰਨ ਦੇ ਲਈ ਲੜਕੀਆਂ ਆਨਾਕਾਨੀ ਕਰਦੀਆਂ ਹਨ। ਜੋ ਗਲਤ ਹੈ। ਇਸ ਨੂੰ ਹਟਾਉਂਦੇ ਸਮੇਂ ਕੁਝ ਸਾਵਧਾਨੀਆਂ ਵਰਤਣ ਲਈ ਖਾਸ ਨੁਸਖਿਆਂ ਨੂੰ ਵਰਤਨਾਂ ਕਾਫੀ ਜ਼ਰੂਰੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਮੇਕਅੱਪ ਸਾਫ ਕਰਦੇ ਸਮੇਂ ਅੱਖਾਂ ਨਾ ਖੋਲੋ
ਅੱਖਾਂ ਨੂੰ ਸਾਫ ਕਰਨ ਦੇ ਲਈ ਪਹਿਲਾਂ ਇਨ੍ਹਾਂ ਨੂੰ ਬੰਦ ਕਰ ਲਓ ਫਿਰ ਹਲਕੇ ਹੱਥਾਂ ਨਾਲ ਆਈਲਾਈਡ ਦੇ ਕਿਨਾਰਿਆਂ ਨੂੰ ਅੰਦਰ ਤੋਂ ਬਾਹਰ ਦੀ ਸਾਈਡ ਸਾਫ ਕਰੋ। ਇਸ ਲਈ ਕਾਟਨ ਦਾ ਇਸਤੇਮਾਲ ਕਰੋ। ਇਸ ਨਾਲ ਅੱਖਾਂ ਨੂੰ ਨੁਕਸਾਨ ਨਹੀਂ ਹੋਵੇਗਾ।
2. ਅੱਖਾਂ ਨਾ ਰਗੜੋ
ਅੱਖਾਂ ਰਗੜਣ ਦੀ ਗਲਤੀ ਨਾ ਕਰੋ ਇਸ ਨਾਲ ਜਖਮ ਹੋਣ ਦਾ ਡਰ ਰਹਿੰਦਾ ਹੈ। ਹਮੇਸ਼ਾ ਸਾਫਟ ਕੱਪੜੇ ਨਾਲ ਹੀ ਇਨ੍ਹਾਂ ਨੂੰ ਸਾਫ ਕਰੋ। 
3. ਨਾਰੀਅਲ ਦਾ ਤੇਲ 
ਰੂੰ 'ਤੇ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਲਗਾ ਕੇ ਮੇਕਅੱਪ ਨਾਲ ਸਾਫ ਕਰਨ ਨਾਲ ਪ੍ਰੇਸ਼ਾਨੀ ਨਹੀਂ ਹੁੰਦੀ।
4. ਗੁਲਾਬ ਜਲ
ਗੁਲਾਬ ਜਲ ਅੱਖਾਂ ਦੇ ਲਈ ਬੈਸਟ ਹੈ ਇਸ ਨਾਲ ਅੱਖਾਂ ਠੰਡੀਆਂ ਰਹਿੰਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਵੀ ਨਹੀਂ ਹੁੰਦੀ। 
5. ਪਾਣੀ ਨਾਲ ਚਿਹਰਾ ਧੋਵੋ
ਮੇਕਅੱਪ ਹਟਾਉਣ ਦੇ ਬਾਅਦ ਪਾਣੀ ਨਾਲ ਚਿਹਰਾ ਜ਼ਰੂਰ ਧੋਵੋ।