ਦੀਵਾਰਾਂ ਦੀ ਫੰਗਸ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ

12/29/2017 3:13:35 PM

ਨਵੀਂ ਦਿੱਲੀ— ਘਰ ਨੂੰ ਸਾਫ-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ਪਰ ਕਈ ਵਾਰ ਸੀਲਨ ਦੀ ਵਜ੍ਹਾ ਨਾਲ ਦੀਵਾਰਾਂ 'ਤੇ ਫੰਗਸ ਜਮ੍ਹਾ ਹੋਣ ਲੱਗਦੀ ਹੈ। ਜਿਸ ਨਾਲ ਘਰ 'ਚ ਬਦਬੂ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਘਰ ਦੀ ਖੂਬਸੂਰਤੀ ਨੂੰ ਵੀ ਖਰਾਬ ਕਰ ਦਿੰਦੀ ਹੈ। ਇਸ ਪ੍ਰੇਸ਼ਾਨੀ ਨੂੰ ਦੂਰ ਕਰਨਾ ਆਸਾਨ ਕੰਮ ਨਹੀਂ ਹੈ ਪਰ ਕੁਝ ਘਰੇਲੂ ਤਰੀਕੇ ਅਪਣਾ ਕੇ ਵੀ ਇਸ ਤੋਂ ਜਲਦੀ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਸਿਰਕਾ
ਸਿਰਕਾ ਸੀਲਣ ਦੇ ਕਾਰਨ ਪੈਦਾ ਹੋਣ ਵਾਲੀ ਫੰਗਸ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਉਪਾਅ ਹੈ। ਇਹ 82 ਪ੍ਰਤੀਸ਼ਤ ਤਕ ਸੀਲਨ ਦੇ ਕੀਟਾਣੂਆਂ ਨੂੰ ਮਾਰ ਦਿੰਦਾ ਹੈ। ਇਸ ਤੋਂ ਇਲਾਵਾ ਕੈਮੀਕਲ ਵਾਲੇ ਕਲੀਨਰ ਨਾਲ ਸਿਰਕਾ ਜ਼ਿਆਦਾ ਸੁਰੱਖਿਅਤ ਵੀ ਹੁੰਦਾ ਹੈ। ਪਾਣੀ ਅਤੇ ਸਿਰਕੇ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਸਪ੍ਰੇ ਬੋਤਲ 'ਚ ਪਾ ਲਓ। ਇਸ ਤੋਂ ਬਾਅਦ ਇਸ ਨੂੰ ਫੰਗਸ ਵਾਲੀਆਂ ਦੀਵਾਰਾਂ 'ਤੇ ਸਪ੍ਰੇ ਕਰੋ ਅਤੇ 1 ਘੰਟੇ ਲਈ ਇਸੇ ਤਰ੍ਹਾਂ ਰਹਿਣ ਦਿਓ। ਇਸ ਨੂੰ ਕੱਪੜੇ ਨਾਲ ਸਾਫ ਕਰ ਲਓ। 
2. ਹਾਈਡ੍ਰੋਜਨ ਪਰਆਕਸਾਈਡ 
ਹਾਈਡ੍ਰੋਜਨ ਪਰਆਕਸਾਈਡ ਐਂਟੀ ਫੰਗਲ, ਐਂਟੀ ਬੈਕਟੀਰੀਅਲ  ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਕੱਪੜਿਆਂ, ਦੀਵਾਰਾਂ, ਫਰਸ਼,ਬਾਥਰੂਮ ਆਦਿ ਦੀ ਫੰਗਸ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਦੀਵਾਰਾਂ ਦਾ ਰੰਗ ਵੀ ਫੇਡ ਨਹੀਂ ਹੋਵੇਗਾ। ਸਪ੍ਰੇ ਬੋਤਲ 'ਚ ਹਾਈਡ੍ਰੋਜਨ ਪਰਆਕਸਾਈਡ ਪਾ ਦਿਓ ਅਤੇ 10 ਮਿੰਟ ਬਾਅਦ ਇਸ ਨੂੰ ਸਾਫ ਕਰ ਲਓ।
3. ਡਿਟਰਜੇਂਟ 
ਦੀਵਾਰਾਂ ਨੂੰ ਡਿਟਰਜੇਂਟ ਦੀ ਮਦਦ ਨਾਲ ਵੀ ਸਾਫ ਕੀਤਾ ਜਾ ਸਕਦਾ ਹੈ। ਪਾਣੀ 'ਚ ਡਿਟਰਜੇਂਟ ਪਾ ਕੇ ਕੱਪੜਿਆਂ ਨਾਲ ਗਿੱਲਾ ਕਰਕੇ ਸਾਫ ਕਰੋ।
4. ਬੇਕਿੰਗ ਸੋਡਾ 
ਰਸੋਈ 'ਚ ਵਰਤਿਆਂ ਜਾਣ ਵਾਲੇ ਬੇਕਿੰਗ ਸੋਡਾ ਸਾਫ-ਸਫਾਈ 'ਚ ਵੀ ਤੁਹਾਡੇ ਬਹੁਤ ਕੰਮ ਆ ਸਕਦਾ ਹੈ। ਸਪ੍ਰੇ ਬੋਤਲ 'ਚ ਪਾਣੀ ਪਾ ਕੇ 1/4 ਚੱਮਚ ਬੇਕਿੰਗ ਸੋਡਾ ਪਾ ਦਿਓ। ਇਸ ਨਾਲ ਦੀਵਾਰਾਂ 'ਤੇ ਸਪ੍ਰੇ ਕਰੋ ਅਤੇ ਬਰੱਸ਼ ਦੀ ਮਦਦ ਨਾਲ ਸਾਫ ਕਰੋ। 
5. ਟੀ ਟ੍ਰੀ ਤੇਲ 
ਇਕ ਸਪ੍ਰੇ ਬੋਤਲ 'ਚ 1 ਕੱਪ ਪਾਣੀ ਅਤੇ 1 ਚੱਮਚ ਟੀ ਟ੍ਰੀ ਤੇਲ ਪਾ ਦਿਓ। ਦੀਵਾਰਾਂ ਦੀ ਫੰਗਸ ਵਾਲੀ ਥਾਂ 'ਤੇ ਸਪ੍ਰੇ ਕਰੋ। ਇਸ ਤੋਂ ਬਾਅਦ ਇਸ ਨੂੰ ਪਾਣੀ ਨਾਲ ਸਾਫ ਨਾ ਕਰੋ ਅਤੇ ਸੁੱਕਣ ਦਿਓ। ਇਸ ਤੋਂ ਬਾਅਦ ਇਸ ਨੂੰ ਕੱਪੜੇ ਨਾਲ ਝਾੜ ਦਿਓ ਅਤੇ ਦੁਬਾਰਾ ਸਪ੍ਰੇ ਕਰੋ।