ਆਇਲੀ ਸਕਿਨ ਸਣੇ ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਕੱਚਾ ਦੁੱਧ, ਇੰਝ ਕਰੋ ਵਰਤੋਂ

03/17/2021 4:09:35 PM

ਨਵੀਂ ਦਿੱਲੀ—ਚਿਹਰੇ ਨੂੰ ਖ਼ੂਬਸੂਰਤ ਅਤੇ ਚਮਕਦਾਰ ਬਣਾਉਣ ਲਈ ਬਹੁਤ ਸਾਰੇ ਲੋਕ ਬਿਊਟੀ ਪ੍ਰੋਡੈਕਟਸ ਦੀ ਵਰਤੋਂ ਕਰਦੇ ਹਨ। ਉਹ ਮਹਿੰਗੇ ਤੋਂ ਮਹਿੰਗੇ ਪ੍ਰੋਡੈਕਟਸ ਦੀ ਵੀ ਕਈ ਵਾਰ ਵਰਤੋਂ ਕਰਦੇ ਹਨ। ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਲੋੜ ਤੋਂ ਜ਼ਿਆਦਾ ਕੈਮੀਕਲ ਵਾਲੀਆਂ ਚੀਜ਼ਾਂ ਚਿਹਰੇ ’ਤੇ ਲਗਾਉਣ ਨਾਲ ਚਿਹਰਾ ਖ਼ੂਬਸੂਰਤ ਦਿਖਣ ਦੀ ਥਾਂ ਖਰਾਬ ਹੋਣ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਚਿਹਰੇ ’ਤੇ ਕੁਝ ਘਰੇਲੂ ਫੇਸਪੈਕ ਬਣਾ ਕੇ ਲਗਾਓ ਜਿਸ ਨਾਲ ਚਿਹਰੇ ’ਤੇ ਨਿਖਾਰ ਆ ਜਾਵੇਗਾ। ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਕੱਚੇ ਦੁੱਧ ਦੀ ਵਰਤੋਂ ਕਰੋ, ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਿਹਰੇ ਦੀ ਕਿਸ ਸਮੱਸਿਆ ਲਈ ਕੱਚੇ ਦੁੱਧ ਵਿਚ ਕਿਹੜੀ ਵਸਤੂ ਮਿਲਾ ਕੇ ਲਗਾਉਣੀ ਚਾਹੀਦੀ ਹੈ....
ਆਇਲੀ ਸਕਿਨ
ਕੱਚਾ ਦੁੱਧ ਆਇਲੀ ਸਕਿਨ ਵਾਲੇ ਲੋਕਾਂ ਲਈ ਬਹੁਤ ਵਧੀਆ ਸਕਿਨ ਟੋਨਰ ਹੈ। ਆਇਲੀ ਸਕਿਨ ਲਈ ਸਕਿਨ ਟੋਨਰ ਬਣਾਉਣ ਲਈ ਦੁੱਧ ਦੇ ਵਿਚ ਨਿੰਬੂ ਦਾ ਰਸ ਮਿਲਾ ਕੇ 15 ਮਿੰਟ ਤੱਕ ਚਿਹਰੇ ’ਤੇ ਲਗਾਓ। ਫਿਰ ਚਿਹਰਾ ਗਰਮ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਸਕਿਨ ਮੁਲਾਇਮ ਹੋ ਜਾਵੇਗੀ।


ਚਿਹਰਾ ਕਾਲਾ ਪੈਣਾ
ਗਰਮੀਆਂ ਦੇ ਦਿਨਾਂ ਵਿਚ ਸਕਿਨ ਟੈਨ ਹੋਣਾ ਆਮ ਗੱਲ ਹੈ। ਸਕਿਨ ਟੈਨ ਹੋਣ ’ਤੇ ਚਿਹਰਾ ਕਾਲਾ ਹੋ ਜਾਂਦਾ ਹੈ। ਗਰਮੀਆਂ ਵਿਚ ਚਿਹਰੇ ’ਤੇ ਨਿਖਾਰ ਲਿਆਉਣ ਲਈ ਕੱਚੇ ਦੁੱਧ ਦਾ ਫੇਸਪੈਕ ਲਗਾਓ। ਪੈਕ ਬਣਾਉਣ ਲਈ 5-6 ਬਾਦਾਮ ਦੁੱਧ ਵਿਚ ਇਕ ਘੰਟੇ ਤੱਕ ਭਿਓਂ ਕੇ ਰੱਖੋ। ਫਿਰ ਇਸ ਦਾ ਪੇਸਟ ਬਣਾ ਲਓ। ਇਸ ਪੇਸਟ ਨੂੰ 15 ਮਿੰਟ ਤੱਕ ਚਿਹਰੇ ’ਤੇ ਲਗਾਓ ਅਤੇ ਹਲਕੀ ਮਸਾਜ ਕਰੋ। ਇਸ ਨੂੰ ਹਫ਼ਤੇ ਵਿਚ ਦੋ ਵਾਰ ਲਗਾਓ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਰੰਗ ਗੋਰਾ
ਗੋਰਾ ਰੰਗ ਕਰਨ ਲਈ ਕੱਚੇ ਦੁੱਧ ਵਿਚ ਚੰਦਨ ਦਾ ਪਾਊਡਰ ਮਿਲਾ ਕੇ ਚਿਹਰੇ ’ਤੇ ਲਗਾ ਲਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿਚ ਤੁਹਾਨੂੰ ਆਪਣੇ ਰੰਗ ਦਾ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। 
ਕਿੱਲ-ਮੁਹਾਸੇ ਹੋਣਗੇ ਦੂਰ
ਚਿਹਰੇ ’ਤੇ ਕਿੱਲ ਮੁਹਾਸਿਆਂ ਦੀ ਸਮੱਸਿਆ ਹੋਣ ’ਤੇ ਦੋ ਚਮਚੇ ਮੁਲਤਾਨੀ ਮਿੱਟੀ ਵਿਚ ਕੱਚਾ ਦੁੱਧ ਅਤੇ ਗੁਲਾਬ ਜਲ ਮਿਲਾ ਕੇ ਲਗਾਓ। ਰੋਜ਼ਾਨਾ ਇਸ ਪੇਸਟ ਨੂੰ ਲਗਾਉਣ ਨਾਲ ਕੁਝ ਹੀ ਦਿਨਾਂ ਵਿਚ ਕਿੱਲ ਮੁਹਾਸੇ ਠੀਕ ਹੋਣੇ ਸ਼ੁਰੂ ਹੋ ਜਾਣਗੇ।


ਚਮਕਦਾਰ ਸਕਿਨ
ਜੇਕਰ ਤੁਸੀਂ ਆਪਣੇ ਚਿਹਰੇ ’ਤੇ ਚਮਕ ਲਿਆਉਣਾ ਚਾਹੁੰਦੇ ਹੋ ਤਾਂ ਦੁੱਧ ਵਿਚ ਖੰਡ ਮਿਕਸ ਕਰਕੇ ਲਗਾਓ। ਕੁਝ ਦਿਨਾਂ ਤੱਕ ਇਸ ਤਰ੍ਹਾਂ ਕਰਨ ਨਾਲ ਚਿਹਰੇ ’ਤੇ ਚਮਕ ਆਉਣ ਲੱਗੇਗੀ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਛਾਈਆਂ ਦੀ ਸਮੱਸਿਆ
ਚਿਹਰੇ ਤੇ ਛਾਈਆਂ ਦੀ ਸਮੱਸਿਆ ਹੋਣ ’ਤੇ ਕੱਚੇ ਦੁੱਧ ਵਿਚ ਤੁਲਸੀ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਓ। ਇਸ ਨਾਲ ਕੁਝ ਹੀ ਦਿਨਾਂ ਵਿਚ ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।


ਰੁੱਖੀ ਸਕਿਨ
ਚਿਹਰੇ ਦੀ ਸਕਿਨ ਰੁੱਖੀ ਹੋਣ ’ਤੇ ਮਸੂਰਾਂ ਦੀ ਦਾਲ ਰਾਤ ਨੂੰ ਭਿਓ ਕੇ ਰੱਖੋ ਅਤੇ ਸਵੇਰ ਦੇ ਸਮੇਂ ਇਸ ਵਿਚ ਕੱਚਾ ਦੁੱਧ ਮਿਲਾ ਕੇ ਪੇਸਟ ਬਣਾਓ ਅਤੇ 15-20 ਮਿੰਟ ਤੱਕ ਚਿਹਰੇ ’ਤੇ ਲਗਾ ਕੇ ਰੱਖੋ। ਚਿਹਰੇ ਦੀ ਸਕਿਨ ਮੁਲਾਇਮ ਹੋ ਜਾਵੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon