ਵਾਲਾਂ ਲਈ ਹੀ ਨਹੀਂ, ਘਰ ਦੇ ਇਨ੍ਹਾਂ ਛੋਟੇ-ਛੋਟੇ ਕੰਮਾਂ ''ਚ ਵੀ ਇਸਤੇਮਾਲ ਕਰੋ Blow Dryer

07/03/2017 1:04:16 PM

ਨਵੀਂ ਦਿੱਲੀ— ਆਪਣੇ ਵਾਲਾਂ ਨੂੰ ਸੁਕਾਉਣ ਦੇ ਲਈ ਲੋਕ ਬਲੋ ਡ੍ਰਾਇਰ ਦਾ ਇਸਤੇਮਾਲ ਕਰਦੇ ਹਨ ਪਰ ਵਾਲਾਂ ਦੇ ਡ੍ਰਾਇਰ ਕਰਨ ਤੋਂ ਇਲਾਵਾ ਵੀ ਤੁਸੀਂ ਇਸ ਦਾ ਬਹੁਤ ਕੰਮਾਂ 'ਚ ਇਸਤੇਮਾਲ ਕਰ ਸਕਦੇ ਹੋ। ਡ੍ਰਾਇਰ ਨੂੰ ਤੁਸੀਂ ਕੱਪੜਿਆਂ ਦੀ ਆਇਰਨ ਤੋਂ ਲੈ ਕੇ ਘਰ ਦੀ ਸਫਾਈ ਤੱਕ ਕਰ ਸਕਦੇ ਹੋ। ਫਿਰ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਵੇਂ। ਤੁਸੀਂ ਆਪਣਾ ਦਿਮਾਗ ਲੜਾਈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਲੋ ਡ੍ਰਾਈਰ ਨੂੰ ਕਿਵੇਂ ਘਰ ਦੇ ਕੰਮਾਂ 'ਚ ਇਸਤੇਮਾਲ ਕਰ ਸਕਦੇ ਹਾਂ। 
1. ਚੂਇੰਗਮ ਨੂੰ ਹਟਾਓ
ਕਈ ਵਾਰ ਰਸਤੇ 'ਤੇ ਚਲਦੇ ਸਮੇਂ ਜੁੱਤੇ ਜਾਂ ਕਿਸੇ ਗਲਤੀ ਨਾਲ ਕੱਪੜਿਆਂ 'ਤੇ ਚੂਇੰਗਮ ਚਿਪਕ ਜਾਂਦੀ ਹੈ ਜੋ ਆਸਾਨੀ ਨਾਲ ਨਹੀਂ ਨਿਕਲਦੀ। ਅਜਿਹੇ 'ਚ ਚੂਇੰਗਮ 'ਤੇ ਹਲਕਾ ਜਿਹਾ ਬਲੋ ਡ੍ਰਾਈਰ ਚਲਾਓ। ਫਿਰ ਦੇਖਿਓ ਕਿਵੇਂ ਆਸਾਨੀ ਨਾਲ ਚੂਇੰਗਮ ਨਿਕਲ ਜਾਵੇਗੀ। 
2. ਪੇਂਟ ਨੂੰ ਜਲਦੀ ਸੁੱਕਾਏ
ਤੁਹਾਨੂੰ ਕਿਤੇ ਜਾਣ ਦੀ ਜਲਦੀ ਹੈ ਅਤੇ ਨੇਲ ਪੇਂਟ ਲਗਾਉਣਾ ਵੀ ਜ਼ਰੂਰੀ ਹੈ ਤਾਂ ਬਲੋਂ ਡ੍ਰਾਇਰ ਨਾਲ ਲਗੀ ਹੋਈ ਨੇਲ ਪੋਲਿਸ਼ ਨੂੰ ਸੁੱਕਾਓ। ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਘਰ ਦੀ ਕਿਸੇ ਖਿੜਕੀ ਜਾਂ ਦਰਵਾਜੇ 'ਤੇ ਪੇਂਟ ਕਰਵਾਇਆ ਹੈ ਤਾਂ ਉਸ ਨੂੰ ਬਲੋ ਡ੍ਰਾਇਰ ਨਾਲ ਸੁੱਕਾਉਣ ਦੀ ਕੋਸ਼ਿਸ਼ ਕਰੋ।
3. ਪ੍ਰਾਈਜ ਟੈਗ ਹਟਾਓ
ਆਪਣੇ ਕੱਪੜਿਆਂ, ਫੁੱਟਵਿਅਰ ਅਤੇ ਬਰਤਨਾਂ 'ਤੇ ਪ੍ਰਾਈਜ ਟੈਗ ਲਗੇ ਤਾਂ ਤੁਸੀਂ ਦੇਖੇ ਹੋਣੇ ਹਨ ਜਿਨ੍ਹਾਂ ਨੂੰ ਉਤਾਰਨਾਂ ਕਾਫੀ ਮੁਸ਼ਕਿਲ ਹੁੰਦਾ ਹੈ। ਇਸ ਲਈ ਬਲੋ ਡ੍ਰਾਇਰ ਦੀ ਮਦਦ ਨਾਲ ਪ੍ਰਾਈਜ ਟੈਗ 'ਤੇ ਚਲਾਓ। ਇਸ ਨਾਲ ਉਹ ਆਸਾਨੀ ਨਾਲ ਉਤਰ ਜਾਏਗਾ।
4. ਟਾਈਟ ਫੁੱਟਵਿਅਰ ਦੀ ਪਰੇਸ਼ਾਨੀ
ਕਈ ਵਾਰ ਅਸੀਂ ਟਾਈਟ ਫੁੱਟਵਿਅਰ ਖਰੀਦ ਲੈਂਦੇ ਹਾਂ। ਜਿਨ੍ਹਾਂ ਨੂੰ ਪਹਿਨਣ ਨਾਲ ਕਾਫੀ ਦਿੱਕਤ ਆਉਂਦੀ ਹੈ। ਅਜਿਹੇ 'ਚ ਪਹਿਲਾਂ ਫੁੱਟਵਿਅਰ ਪਹਿਨੋ ਫਿਰ ਬਲੋ ਡ੍ਰਾਇਰ ਨੂੰ ਇਸ 'ਤੇ 2 ਮਿੰਟ ਲਈ ਚਲਾਓ। ਠੰਡਾ ਹੋਣ ਦੇ ਬਾਅਦ ਫੁੱਟਵਿਅਰ ਕੱਢ ਦਿਓ। 
5. ਜੁੱਤਿਆਂ ਦੀ ਚਮਕ 
ਲੈਦਰ ਦੇ ਜੁੱਤੇ ਜਲਦੀ ਪੁਰਾਣੇ ਲਗਣ ਲਗਦੇ ਹਨ। ਜਿਨਾਂ 'ਤੇ ਪੋਲਿਸ਼ ਦਾ ਵੀ ਕੋਈ ਅਸਰ ਦਿਖਾਈ ਨਹੀਂ ਦਿੰਦਾ। ਇਸ ਲਈ ਜੁੱਤਿਆਂ ਨੂੰ ਪੋਲਿਸ਼ ਕਰਕੇ ਕੁਝ ਮਿੰਟ ਤੱਕ ਬਲੋ ਡ੍ਰਾਇਰ ਚਲਾਓ। ਇਸ ਨਾਲ ਜੁੱਤਿਆਂ ਦੀ ਚਮਕ ਵਾਪਿਸ ਲਿਆ ਸਕਦੇ ਹੋ।
6. ਕੱਪੜੇ ਕਰੋ ਆਇਰਨ
ਜੇ ਤੁਹਾਡਾ ਆਇਰਨ ਖਰਾਬ ਹੋ ਗਿਆ ਹੈ ਤਾਂ ਬਲੋ ਡ੍ਰਾਇਰ ਦਾ ਇਸਤੇਮਾਲ ਕਰੋ। ਤੁਹਾਨੂੰ ਕੱਪੜਿਆਂ ਨੂੰ ਹੈਂਗਰ 'ਚ
ੰਟੰਗ ਲਓ ਜਾਂ ਟੇਬਲ 'ਤੇ ਚੰਗੀ ਤਰ੍ਹਾਂ ਨਾਲ ਸਟ੍ਰੇਟ ਰੱਖੋ। ਪਹਿਲਾਂ ਇਸ 'ਤੇ ਪਾਣੀ ਛਿੜਕੋ ਅਤੇ ਫਿਰ ਉਸ ਹਿੱਸੇ ਨੂੰ ਹੱਥ ਦੇ ਨਾਲ ਹਲਕਾ ਖਿੱਚੋ ਅਤੇ ਬਲੋ ਡ੍ਰਾਇਰ ਚਲਾਓ।
7. ਬਲੋ ਡ੍ਰਾਇਰ ਦੀ ਸਫਾਈ
ਬਲੋ ਡ੍ਰਾਇਰ ਨਾਲ ਬੁਕ ਸ਼ੈਲਫ, ਕੰਪਿਊਟਰ ਅਤੇ ਕੀਬੋਰਡ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਧਿਆਨ ਰੱਖੋ ਕਿ ਬਲੋਂ ਡ੍ਰਾਇਰ ਕੂਲ ਸੈਟਿੰਗ ਹੋਵੇ ਤਾਂ ਕਿ ਇਸ ਨਾਲ ਕੋਈ ਨੁਕਸਾਨ ਨਾ ਹੋਵੇ।