Beauty Tips: ਸਕਿਨ ਰਹੇਗੀ ਹਰ ਸਮੇਂ ਤਾਜ਼ੀ, ਚਿਹਰੇ ''ਤੇ ਇੰਝ ਲਗਾਓ ਕੌਫੀ ਫੇਸ ਮਾਸਕ

07/24/2022 4:48:23 PM

ਨਵੀਂ ਦਿੱਲੀ-ਸਕਿਨ ਦੀ ਦੇਖਭਾਲ ਲਈ ਮਹਿਲਾਵਾਂ ਕਈ ਤਰ੍ਹਾਂ ਦੇ ਬਿਊਟੀ ਟਿਪਸ ਟਰਾਈ ਕਰਦੀਆਂ ਹਨ। ਕੈਮੀਕਲਸ ਯੁਕਤ ਪ੍ਰੋਡੈਕਟਸ ਸਕਿਨ ਲਈ ਨੁਕਸਾਨਦਾਇਕ ਵੀ ਹੋ ਸਕਦੇ ਹਨ। ਤੁਸੀਂ ਘਰ 'ਚ ਮੌਜੂਦ ਚੀਜ਼ਾਂ ਦੇ ਰਾਹੀਂ ਹੀ ਚਿਹਰੇ 'ਤੇ ਪਾਰਲਰ ਵਰਗਾ ਨਿਖਾਰ ਲਿਆ ਸਕਦੇ ਹੋ। ਕੌਫੀ ਦਾ ਇਸਤੇਮਾਲ ਤੁਸੀਂ ਸਕਿਨ 'ਤੇ ਕਰ ਸਕਦੇ ਹੋ। ਤੁਸੀਂ ਇਸ ਨੂੰ ਆਪਣੀ ਬਿਊਟੀ ਰੂਟੀਨ ਦਾ ਹਿੱਸਾ ਬਣਾ ਸਕਦੇ ਹੋ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਨੂੰ ਹੈਲਦੀ ਅਤੇ ਸਾਫਟ ਬਣਾਉਣ 'ਚ ਮਦਦ ਕਰਦੇ ਹਨ।
ਸਕਿਨ ਨੂੰ ਰੱਖੇ ਤਾਜ਼ਾ
ਉਮਰ ਦਾ ਅਸਰ ਸਭ ਤੋਂ ਪਹਿਲਾਂ ਸਕਿਨ 'ਤੇ ਦਿਖਾਈ ਦਿੰਦਾ ਹੈ। ਸਕਿਨ ਡਲ ਅਤੇ ਬੇਜਾਨ ਹੋਣ ਲੱਗਦੀ ਹੈ। ਤੁਸੀਂ ਕੌਫੀ ਦੀ ਮਦਦ ਨਾਲ ਸਕਿਨ 'ਤੇ ਤਾਜ਼ਗੀ ਲਿਆ ਸਕਦੇ ਹੋ। ਤੁਸੀਂ ਕੌਫੀ ਕਿਊਬਸ ਚਿਹਰੇ 'ਤੇ ਲਗਾ ਸਕਦੇ ਹੋ। 

PunjabKesari
ਕੌਫੀ ਕਿਊਬਸ ਕਿੰਝ ਬਣਾਓ?
-ਤੁਸੀਂ ਪਹਿਲਾਂ ਸਿੰਪਲ ਕੌਫੀ ਬਣਾ ਲਓ।
-ਫਿਰ ਕੌਫੀ ਨੂੰ ਆਈਸ ਕਿਊਬਸ 'ਚ ਜਮ੍ਹਾ ਲਓ।
-ਜਮ੍ਹਾਉਣ ਤੋਂ ਬਾਅਦ ਤੁਸੀਂ ਅਗਲੇ ਦਿਨ ਕੌਫੀ ਕਿਊਬਸ ਆਪਣੇ ਚਿਹਰੇ 'ਤੇ ਰਬ ਕਰੋ।
ਕੌਫੀ ਕਿਊਬਸ ਚਿਹਰੇ 'ਤੇ ਰਬ ਕਰਨ ਨਾਲ ਤੁਹਾਡੇ ਖੂਨ ਦਾ ਦੌਰਾ ਵਧੇਗਾ ਅਤੇ ਸਕਿਨ ਹੈਲਦੀ, ਬ੍ਰਾਈਟ ਅਤੇ ਤਾਜ਼ੀ ਰਹੇਗੀ। 

PunjabKesari
ਅੱਖਾਂ ਲਈ ਲਾਹੇਵੰਦ
ਕੌਫੀ ਸਕਿਨ ਦੇ ਨਾਲ-ਨਾਲ ਅੱਖਾਂ ਲਈ ਲਾਹੇਵੰਦ ਹੁੰਦੀ ਹੈ। ਤੁਸੀਂ ਕੌਫੀ ਦੇ ਬਚੇ ਹੋਏ ਗਰਾਊਂਡਸ ਅੱਖਾਂ ਦੇ ਹੇਠਾਂ ਵਰਤੋਂ ਕਰ ਸਕਦੇ ਹੋ। 
ਤੁਸੀਂ ਸਵੇਰੇ ਜਦੋਂ ਵੀ ਕੌਫੀ ਬਣਾਉਂਦੇ ਹੋ ਤਾਂ ਬਚੇ ਹੋਏ ਗਰਾਊਂਡਸ ਨੂੰ ਇਕੱਠਾ ਕਰ ਲਓ। ਫਿਰ ਇਨ੍ਹਾਂ ਨੂੰ ਠੰਡਾ ਹੋਣ ਦਿਓ ਅਤੇ ਆਪਣੀਆਂ ਅੱਖਾਂ ਦੇ ਹੇਠਾਂ ਲਗਾਓ। 15-20 ਮਿੰਟ ਲਈ ਰਹਿਣ ਦਿਓ ਅਤੇ ਫਿਰ ਅੱਖਾਂ ਧੋ ਲਓ।

PunjabKesari
ਕੌਫੀ ਫੇਸ ਮਾਸਕ
ਤੁਸੀਂ ਕੌਫੀ ਨਾਲ ਬਣਿਆ ਹੋਇਆ ਫੇਸ ਮਾਸਕ ਵੀ ਚਿਹਰੇ 'ਤੇ ਇਸਤੇਮਾਲ ਕਰ ਸਕਦੇ ਹੋ। ਇਹ ਮਾਸਕ ਤੁਹਾਡੇ ਚਿਹਰੇ ਦੀ ਰੰਗਤ ਨਿਖਾਰਨ ਲਈ ਇਸਤੇਮਾਲ ਕਰ ਸਕਦੇ ਹੋ। ਇਹ ਮਾਸਕ ਤੁਹਾਡੀ ਸਕਿਨ ਨੂੰ ਸਾਫਟ ਬਣਾਉਣ 'ਚ ਸਹਾਇਤਾ ਕਰਦਾ ਹੈ।

PunjabKesari
ਕਿੰਝ ਬਣਾਈਏ?
ਸਮੱਗਰੀ 

ਕੌਫੀ ਗਰਾਊਂਡਸ-2 ਚਮਚੇ
ਕੋਕੋ ਪਾਊਡਰ- 2 ਚਮਚੇ
ਦਹੀਂ-3 ਚਮਚੇ 
ਸ਼ਹਿਦ-1 ਚਮਚਾ


Aarti dhillon

Content Editor

Related News