ਕੁਦਰਤੀ ਤਰੀਕੇ ਨਾਲ ਹਟਾਓ ਅਣਚਾਹੇ ਵਾਲ

03/22/2017 4:16:28 PM

ਨਵੀਂ ਦਿੱਲੀ— ਅਣਚਾਹੇ ਵਾਲ ਚਿਹਰੇ ''ਤੇ ਹੋਣ ਜਾਂ ਸਰੀਰ ਦੇ ਹੋਰ ਹਿੱਸਿਆਂ ''ਤੇ, ਖੂਬਸੂਰਤੀ ਦੇ ਰਸਤੇ ''ਚ ਰੋੜੇ ਦਾ ਕੰਮ ਕਰਦੇ ਹਨ। ਖਾਸ ਕਰਕੇ ਲੜਕੀਆਂ ਇਨ੍ਹਾਂ ਅਣਚਾਹੇ ਵਾਲਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਸਰੀਰ ''ਤੇ ਅਣਚਾਹੇ ਵਾਲਾਂ ਦੀ ਬਹੁ-ਗਿਣਤੀ ਲਈ ਐਂਡ੍ਰੋਜਨ ਹਾਰਮੋਨ ਜ਼ਿੰਮੇਵਾਰ ਹੁੰਦਾ ਹੈ।
ਮਰਦਾਂ ''ਚ ਐਂਡ੍ਰੋਜਨ ਅਤੇ ਔਰਤਾਂ ''ਚ ਆਸਟ੍ਰੋਜਨ ਹਾਰਮੋਨ ਦੀ ਮਾਤਰਾ ਵੱਧ ਹੁੰਦੀ ਹੈ। ਜਦੋਂ ਇਨ੍ਹਾਂ ਦਾ ਸੰਤੁਲਨ ਵਿਗੜਦਾ ਹੈ ਉਦੋਂ ਅਣਚਾਹੇ ਵਾਲਾਂ ਦੀ ਪ੍ਰੇਸ਼ਾਨੀ ਸਾਹਮਣੇ ਆਉਂਦੀ ਹੈ। ਇਸ ਨੂੰ ਹਟਾਉਣ ਲਈ ਉਹ ਵੈਕਸਿੰਗ, ਥ੍ਰੈਡਿੰਗ, ਲੇਜ਼ਰ ਸਰਜਰੀ ਆਦਿ ਦਾ ਸਹਾਰਾ ਲੈਂਦੀਆਂ ਹਨ, ਨਾਲ ਹੀ ਚਿਹਰੇ ''ਤੇ ਆਏ ਅਣਚਾਹੇ ਵਾਲਾਂ ਨੂੰ ਲੁਕਾਉਣ ਲਈ ਬਲੀਚਿੰਗ ਵੀ ਕਰਦੀਆਂ ਹਨ। ਅੱਪਰ ਲਿਪਸ ਅਤੇ ਠੋਡੀ ''ਤੇ ਆਏ ਵਾਲ ਕਾਫੀ ਬੁਰੇ ਲੱਗਦੇ ਹਨ। ਇਸੇ ਪ੍ਰੇਸ਼ਾਨੀ ਦੇ ਕਾਰਨ ਕਈ ਲੜਕੀਆਂ ਡਿਪ੍ਰੈਸ਼ਨ ਦੀਆਂ ਸ਼ਿਕਾਰ ਵੀ ਹੋ ਜਾਂਦੀਆਂ ਹਨ। ਜੇਕਰ ਤੁਸੀਂ ਵੀ ਅਣਚਾਹੇ ਵਾਲਾਂ ਦੀ ਪ੍ਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਘਬਰਾਓ ਨਾ, ਕਿਉਂਕਿ ਘਰੇਲੂ ਨੁਸਖੇ ਤੁਹਾਡੀ ਇਸ ਪ੍ਰੇਸ਼ਾਨੀ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਨ। ਤੁਹਾਨੂੰ ਇਸ ਦੇ ਲਈ ਬਿਊਟੀ ਪਾਰਲਰ ''ਚ ਜਾ ਕੇ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੈ ਸਗੋਂ ਤੁਸੀਂ ਘਰ ਬੈਠੇ ਕਿਚਨ ਵਿਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਨਾਲ ਇਨ੍ਹਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਸਕਦੇ ਹੋ। ਹੋਰ ਤਾਂ ਹੋਰ ਇਨ੍ਹਾਂ ਘਰੇਲੂ ਨੁਸਖਿਆਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ।
- ਵੇਸਣ ਅਤੇ ਚਾਰਕੋਲ ਕੈਪਸੂਲ
2 ਚਮਚ ਵੇਸਣ, 1 ਚਾਰਕੋਲ ਕੈਪਸੂਲ ਅਤੇ 3 ਚਮਚ ਗੁਲਾਬ ਜਲ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਪੇਸਟ ਤਿਆਰ ਕਰ ਲਓ। ਫਿਰ ਇਸ ਨੂੰ ਚਿਹਰੇ ਦੇ ਉਨ੍ਹਾਂ ਹਿੱਸਿਆਂ ''ਤੇ ਲਾਓ, ਜਿਥੇ ਅਣਚਾਹੇ ਵਾਲ ਹਨ। ਜਦੋਂ ਪੇਸਟ ਸੁੱਕ ਜਾਵੇ ਤਾਂ ਇਸ ਨੂੰ ਰਗੜ ਕੇ ਉਤਾਰੋ। ਇਸ ਨਾਲ ਅਣਚਾਹੇ ਵਾਲ ਉਤਰ ਜਾਣਗੇ। ਜੇਕਰ ਤੁਸੀਂ ਕੈਪਸੂਲ ਦੀ ਵਰਤੋਂ ਨਹੀਂ ਵੀ ਕਰਨਾ ਚਾਹੁੰਦੇ ਤਾਂ ਵੇਸਣ ਵਿਚ ਇਕ ਚਮਚ ਦਹੀਂ ਅਤੇ ਇਕ ਚੁਟਕੀ ਹਲਦੀ ਮਿਲਾ ਕੇ ਪੇਸਟ ਬਣਾਓ ਅਤੇ ਅਣਚਾਹੇ ਵਾਲਾਂ ''ਤੇ ਲਗਾਓ। ਕੁਝ ਦਿਨ ਅਜਿਹਾ ਲਗਾਤਾਰ ਕਰੋ, ਤੁਹਾਨੂੰ ਫਰਕ ਦਿਖਾਈ ਦੇਵੇਗਾ।
- ਖੰਡ ਅਤੇ ਨਿੰਬੂ
ਖੰਡ ਅਤੇ ਨਿੰਬੂ ਨੂੰ ਬਰਾਬਰ ਮਾਤਰਾ ਵਿਚ ਲਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਗਾੜ੍ਹੀ ਪੇਸਟ ਤਿਆਰ ਕਰ ਲਓ। ਜੇ ਖੰਡ ਚੰਗੀ ਤਰ੍ਹਾਂ ਨਹੀਂ ਘੁਲੀ ਤਾਂ ਇਸ ਵਿਚ ਥੋੜ੍ਹਾ ਪਾਣੀ ਮਿਲਾ ਕੇ ਹਲਕਾ ਗਰਮ ਕਰੋ। ਪੇਸਟ ਨੂੰ ਠੰਡਾ ਕਰਨ ਤੋਂ ਬਾਅਦ ਅਣਚਾਹੇ ਵਾਲਾਂ ਵਾਲੀ ਥਾਂ ''ਤੇ ਲਗਾਓ। 20 ਮਿੰਟ ਲੱਗਾ ਰਹਿਣ ਦਿਓ, ਫਿਰ ਪਾਣੀ ਨਾਲ ਧੋ ਲਓ।
- ਪਪੀਤਾ 
ਲੋੜ ਮੁਤਾਬਕ ਪਪੀਤੇ ਨੂੰ ਛੋਟੇ ਪੀਸਾਂ ''ਚ ਕੱਟ ਕੇ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ ''ਚ ਇਕ ਚੁਟਕੀ ਹਲਦੀ ਮਿਲਾਓ। ਇਸ ਪੇਸਟ ਨਾਲ 15 ਮਿੰਟ ਚਿਹਰੇ ਦੀ ਮਸਾਜ ਕਰੋ। ਅਜਿਹਾ ਹਫਤੇ ਵਿਚ ਦੋ ਵਾਰ ਕਰੋ।
- ਓਟਮੀਲ ਅਤੇ ਕੇਲਾ 
ਕੇਲਾ ਵੀ ਚਮੜੀ ਦੇ ਅਣਚਾਹੇ ਵਾਲ ਹਟਾਉਣ ਅਤੇ ਉਸ ਨੂੰ ਚਮਕਦਾਰ ਬਣਾਉਣ ''ਚ ਮਦਦਗਾਰ ਹੈ। 2 ਚਮਚ ਓਟਮੀਲ ਵਿਚ ਇਕ ਪੱਕੇ ਕੇਲੇ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾਓ। ਇਸ ਨੂੰ ਵਾਲਾਂ ''ਤੇ ਲਗਾਓ ਅਤੇ 15 ਮਿੰਟ ਮਸਾਜ ਕਰੋ। ਬਾਅਦ ''ਚ ਪਾਣੀ ਨਾਲ ਧੋ ਲਓ।
- ਹਲਦੀ ਅਤੇ ਦੁੱਧ 
ਇਕ ਜਾਂ ਦੋ ਚਮਚ ਹਲਦੀ ਨੂੰ ਦੁੱਧ ਜਾਂ ਫਿਰ ਗੁਲਾਬ ਜਲ ''ਚ ਮਿਲਾ ਕੇ ਗਾੜ੍ਹੀ ਪੇਸਟ ਬਣਾ ਲਓ। ਇਸ ਪੇਸਟ ਨੂੰ ਪ੍ਰਭਾਵਿਤ ਥਾਂ ''ਤੇ 15-20 ਮਿੰਟ ਲੱਗੀ ਰਹਿਣ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਪਾਣੀ ਨਾਲ ਇਸ ਨੂੰ ਧੋ ਲਓ।