ਵਧੇ ਹੋਏ ਪੇਟ ਨੂੰ ਘਟਾਉਣ ਲਈ ਅਜਮਾਓ ਇਹ ਨੁਸਖਾ

05/16/2017 5:48:29 PM

ਨਵੀਂ ਦਿੱਲੀ— ਅੱਜ-ਕਲ੍ਹ ਮੋਟਾਪਾ ਜਾਂ ਸਰੀਰ ''ਚ ਜਗ੍ਹਾ-ਜਗ੍ਹਾ ਚਰਬੀ ਦਾ ਜਮਾਂ ਹੋਣਾ ਆਮ ਸਮੱਸਿਆ ਹੈ। ਸਰੀਰ ''ਚ ਹੱਥਾਂ, ਪੱਟਾਂ ਅਤੇ ਕਮਰ ''ਚ ਜ਼ਿਆਦਾ ਚਰਬੀ ਜੰਮ ਜਾਂਦੀ ਹੈ। ਇਸ ਚਰਬੀ ਨੂੰ ਘੱਟ ਕਰਨ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਘਰ ਬੈਠੇ ਹੀ ਆਪਣੇ ਸਰੀਰ ਦੀ ਚਰਬੀ ਘਟਾ ਸਕਦੇ ਹੋ। 
ਇਹ ਚੀਜ਼ ਹੈ ਅਦਰਕ। ਇਸ ਦੇ ਪਾਣੀ ਨਾਲ ਸਰੀਰ ਦਾ ਮੇਟਾਬਾਲੀਜਮ ਠੀਕ ਰਹਿੰਦਾ ਹੈ। ਇਹ ਪਾਣੀ ਨਿਯਮਿਤ ਰੂਪ ''ਚ ਪੀਣ ਨਾਲ ਸਰੀਰ ਦੀ ਵਾਧੂ ਚਰਬੀ ਤੇਜ਼ੀ ਨਾਲ ਬਲਦੀ ਹੈ ਅਤੇ ਭਾਰ ਘੱਟ ਹੁੰਦਾ ਹੈ।  ਅੱਜ ਅਸੀਂ ਤੁਹਾਨੂੰ ਇਸ ਪਾਣੀ ਨੂੰ ਤਿਆਰ ਕਰਨ ਦੀ ਵਿਧੀ ਦੱਸ ਰਹੇ ਹਾਂ।
ਸਮੱਗਰੀ
- ਅਦਰਕ ਦੀਆਂ ਪਤਲੀਆਂ ਜੜ੍ਹਾਂ(ਬਰੀਕ ਕੱਟੀਆਂ ਹੋਈਆਂ)
- ਪੰਜ ਲੀਟਰ ਪਾਣੀ
- ਨਿੰਬੂ
ਤਿਆਰ ਕਰਨ ਦੀ ਵਿਧੀ
ਪਾਣੀ ''ਚ ਅਦਰਕ ਨੂੰ ਕੱਟ ਕੇ ਪਾਓ। ਇਸ ਨੂੰ ਪੰਦਰਾਂ ਮਿੰਟ ਤੱਕ ਚੰਗੀ ਤਰ੍ਹਾਂ ਗਰਮ ਕਰੋ। ਹੁਣ ਇਸ ਨੂੰ ਛਾਣ ਲਓ। ਤੁਹਾਡਾ ਅਦਰਕ ਦਾ ਪਾਣੀ ਤਿਆਰ ਹੈ।
ਲਾਭ

ਅਦਰਕ ਦਾ ਪਾਣੀ ਸਿਰਫ ਤੁਹਾਡਾ ਭਾਰ ਹੀ ਨਹੀਂ ਘਟਾਉਂਦਾ ਬਲਕਿ ਇਹ ਸਰੀਰ ''ਚ ਜ਼ਿਆਦਾ ਕੋਲੇਸਟਰੌਲ ਨੂੰ ਘੱਟ ਕਰਦਾ ਹੈ। ਅਦਰਕ ਸਰੀਰ ਦੀ ਚਰਬੀ ਨੂੰ ਘਟਾਉਣ ''ਚ ਮਦਦ ਕਰਦਾ ਹੈ। ਅਦਰਕ ਦਾ ਪਾਣੀ ਪੀਣ ਨਾਲ ਸਰੀਰ ''ਚ ਸੋਜ, ਬੇਚੈਨੀ ਅਤੇ ਉਤੇਜਨਾ ਘੱਟ ਹੁੰਦੀ ਹੈ। ਅਦਰਕ ਦਾ ਪਾਣੀ ਪੀਣ ਨਾਲ ਕੈਂਸਰ ਜਿਹੀ ਬੀਮਾਰੀ ਹੋਣ ਤੋਂ ਰੋਕੀ ਜਾ ਸਕਦੀ ਹੈ।