ਆਪਣੇ ਸੰਬੰਧ ਬਣਾਉਣ ਦੀ ਸਮਰੱਥਾ ਵਧਾਉਣ ਲਈ ਅਜਮਾਓ ਇਹ ਘਰੇਲੂ ਨੁਸਖੇ

05/23/2017 5:53:01 PM

ਮੁੰਬਈ— ਅੱਜ-ਕਲ੍ਹ ਲੋਕਾਂ ਦੀ ਜੀਵਨਸ਼ੈਲੀ ਕਾਫੀ ਬਦਲ ਚੁੱਕੀ ਹੈ। ਸਮੇਂ ''ਤੇ ਭੋਜਨ ਨਾ ਕਰਨਾ, ਤਣਾਅ ਆਦਿ ਕਾਰਨਾਂ ਕਰ ਕੇ ਨੌਜਵਾਨਾਂ ਦੀ ਸੈਕਸ ਲਾਈਫ ਖਰਾਬ ਹੋ ਰਹੀ ਹੈ। ਹਰ ਵਿਆਹਿਆ ਜੋੜਾ ਚਾਹੁੰਦਾ ਹੈ ਕਿ ਉਸ ਦੀ ਸੈਕਸ ਲਾਈਫ ਚੰਗੀ ਹੋਵੇ। ਉਂਝ ਸੰਬੰਧ ਬਣਾਉਣ ਦਾ ਕੋਈ ਮੌਸਮ ਨਹੀਂ ਹੁੰਦਾ ਪਰ ਗਰਮੀਆਂ ਦੇ ਮੌਸਮ ''ਚ ਅਕਸਰ ਲੋਕ ਜਿਨਸੀ ਸਮਰੱਥਾ (Sexual ability ) ਵਧਾਉਣ ਲਈ ਕੁਝ ਖਾਣ ਤੋਂ ਵੀ ਡਰਦੇ ਹਨ। ਅਸਲ ''ਚ ਲੋਕਾਂ ਨੂੰ ਇਹ ਡਰ ਰਹਿੰਦਾ ਹੈ ਕਿ ਗਰਮ ਮੌਸਮ ਕਾਰਨ ਉਨਾਂ ਦੀ ਸਿਹਤ ''ਤੇ ਕੋਈ ਮਾੜਾ ਅਸਰ ਨਾ ਪੈ ਜਾਵੇ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਗਰਮੀਆਂ ''ਚ ਵੀ ਆਪਣੀ ਸੈਕਸ ਸਮਰੱਥਾ ਵਧਾ ਸਕਦੇ ਹੋ।
1. ਅਨਾਰ ਦਾ ਜੂਸ
ਉਂਝ ਤਾਂ ਗਰਮੀ ''ਚ ਸਾਰੇ ਫੱਲਾਂ ਦੇ ਜੂਸ ਬੀਮਾਰੀਆਂ ਤੋਂ ਬਚਾਉਂਦੇ ਹਨ ਪਰ ਅਨਾਰ ਦਾ ਜੂਸ ਪੀਣ ਨਾਲ ਸੈਕਸ ਲਾਈਫ ਬਿਹਤਰ ਹੁੰਦੀ ਹੈ। ਇਹ ਜਵਾਨੀ ਨੂੰ ਬਰਕਰਾਰ ਰੱਖਣ ''ਚ ਸਹਾਈ ਹੈ।
2. ਤਰਬੂਜ
ਤਰਬੂਜ ''ਚ ਕਾਫੀ ਮਾਤਰਾ ''ਚ ਮੌਜੂਦ ਅਮੀਨੋ ਐਸਿਡ ਜਿਨਸੀ ਸਮੱਰਥਾ (Sexual ability )ਵਧਾਉਂਦਾ ਹੈ। ਰੋਜ਼ਾਨਾ ਤਰਬੂਜ ਖਾਣ ਨਾਲ ਸੈਕਸ ਲਾਈਫ ''ਚ ਬਿਹਤਰੀਨ ਸੁਧਾਰ ਹੋ ਸਕਦਾ ਹੈ।
3. ਸਿੰਘਾੜਾ ਅਤੇ ਲੱਸੀ 
ਸਿੰਘਾੜੇ ਦਾ ਹਲਵਾ ਬਣਾ ਕੇ ਖਾਣ ਨਾਲ ਸੰਬੰਧ ਬਣਾਉਣ ਦੀ ਸਮੱਰਥਾ ''ਚ ਵਾਧਾ ਹੁੰਦਾ ਹੈ। ਇਸ ਦੇ ਇਲਾਵਾ ਲੱਸੀ ਪੀਣ ਨਾਲ ਵੀ ਸੀਮਨ ਵੱਧਦਾ ਹੈ।
4. ਲਸਣ ਅਤੇ ਕੇਸਰ
ਇਕ ਸੋਧ ਮੁਤਾਬਕ ਕੇਸਰ ਖਾਣ ਨਾਲ ਜਿਨਸੀ ਸੰਬੰਧ ਬਣਾਉਣ ਦੀ ਇੱਛਾ ਵੱਧਦੀ ਹੈ। ਉੱਥੇ ਲਸਣ ''ਚ ਮੌਜੂਦ ਕਾਮ ਸ਼ਕਤੀ ਗੁਣ ਔਰਤਾਂ ਅਤੇ ਮਰਦਾਂ ਦੋਹਾਂ ''ਚ ਸੰਬੰਧ ਬਣਾਉਣ ਦੀ ਇੱਛਾ ਨੂੰ ਵਧਾਉਂਦੇ ਹਨ।