ਸੱਸ-ਨੂੰਹ ਦੇ ਰਿਸ਼ਤੇ ਨੂੰ ਇਸ ਤਰ੍ਹਾਂ ਬਣਾਓ ਮਜ਼ਬੂਤ

02/07/2017 12:44:33 PM

ਜਲੰਧਰ— ਸੱਸ-ਨੂੰਹ ਦਾ ਰਿਸ਼ਤਾ ਅਣਮੋਲ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਰਿਸ਼ਤੇ ''ਚ ਛੋਟੀ-ਮੋਟੀ ਤਕਰਾਰ ਹੋਣਾ ਵੀ ਜ਼ਰੂਰੀ ਹੈ। ਇਸ ਨਾਲ ਆਪਸੀ ਪਿਆਰ ਬਣਿਆ ਰਹਿੰਦਾ ਹੈ ਪਰ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਅਤੇ ਗਲਤ ਫੈਮੀਆਂ ਵੀ ਆਪਸੀ ਲੜਾਈ ਦਾ ਕਾਰਨ ਬਣ ਜਾਂਦੀਆਂ ਹਨ। ਇਸ ਨਾਲ ਆਪਸੀ ਤਨਾਅ ਪੈਦਾ ਹੁੰਦਾ ਹੈ ਅਤੇ ਇਸਦਾ ਅਸਰ ਘਰ ਦੇ ਮਾਹੌਲ ''ਤੇ ਵੀ ਪੈਂਦਾ ਹੈ। ਇਸ ਲਈ ਕੁਝ ਮਾਮੂਲੀ ਜਹੀਆਂ ਗੱਲਾਂ ਵੱਲ ਧਿਆਨ ਦੇ ਕੇ ਇਨ੍ਹਾਂ ਪਰੇਸ਼ਾਨੀਆਂ ਤੋਂ ਰਾਹਤ ਪਾ ਸਕਦੇ ਹੋ.
1. ਆਪਸੀ ਪਿਆਰ
ਇੱਕ ਹੀ ਘਰ ''ਚ ਰਹਿੰਦੇ ਹੋਏ ਆਪਸੀ ਪਿਆਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਲਈ ਪਹਿਲਾਂ ਆਪਸ ''ਚ ਪਿਆਰ ਬਣਾਓ। ਇੱਕ ਦੂਸਰੇ ਨਾਲ ਗੱਲਾਂ ਸਾਂਝੀਆਂ ਕਰੋ ਅਤੇ ਸਮੇਂ ਬਿਤਾਓ। ਇਹ ਦੋਹਾ ''ਚ ਪਿਆਰ ਵਧਾਉਣ ਦੀ ਚੰਗੀ ਸ਼ੁਰੂਆਤ ਸਾਬਿਤ ਹੋ ਸਕਦੀ ਹੈ।
2. ਇੱਕ-ਦੂਸਰੇ ਨੂੰ ਸਮਝੋ
ਕਈ ਵਾਰ ਗਲਤਫੈਮੀ ਦੀ ਵਜ੍ਹਾਂ ਨਾਲ ਤੁਸੀਂ ਇੱਕ ਦੂਸਰੇ ਦੀਆਂ ਗੱਲਾਂ ਸਮਝ ਨਹੀਂ ਪਾਉਦੇ। ਇਸਦੇ ਲਈ ਜ਼ਰੂਰੀ ਹੈ ਕਿ ਆਪਸੀ ਨੋਕ-ਝੋਕ  ਨੂੰ ਪਹਿਲਾਂ ਖਤਮ ਕਰੋ। ਹੋ ਸਕੇ ਦਾ ਆਪਸ ''ਚ ਬੈਠ ਕੇ ਗੱਲ ਸੁਲਝਾ ਲਓ।
3. ਜ਼ਰੂਰਤ ਦਾ ਵੀ ਰੱਖੋ ਧਿਆਨ
ਲੜਾਈ ਝਗੜੇ ''ਚ ਵੀ ਇੱਕ ਦੂਸਰੇ ਦਾ ਖਿਆਲ ਰੱਖਣਾ ਨਾ ਭੁੱਲੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਸੱਸ ਨੂੰ ਕਿਸ ਸਮੇਂ ਕਿਸ ਚੀਜ਼ ਦੀ ਲੋੜ ਹੈ। ਅਜਿਹਾ ਕਰਨ ਨਾਲ ਹੋ ਸਕਦਾ ਹੈ ਕੇ ਤੁਹਾਡੇ ਰਿਸ਼ਤੇ ਦੀ ਚੰਗੀ ਸ਼ੁਰੂਆਤ ਹੋਣ ਲੱਗੇ।
4. ਇੱਜ਼ਤ ਕਰੋ
ਸੱਸ ਹੋਵੇ ਜਾਂ ਨੂੰਹ ਦੋਹਾਂ ਨੂੰ ਇੱਕ ਦੂਸਰੇ ਨੂੰ ਮਾਨ ਅਤੇ ਇੱਜ਼ਤ ਦੇਣੀ ਚਾਹੀਦਾ ਹੈ। ਇਸ ਨਾਲ ਤੁਹਾਨੂੰ ਇੱਕ ਦੂਸਰੇ ਨੂੰ ਸਮਝਣ ''ਚ ਆਸਾਨੀ ਹੋਵੇਗੀ ਅਤੇ ਰਿਸ਼ਤੇ ਦਾ ਮਾਨ ਵੀ ਬਣਿਆ ਰਹੇਗਾ।
5. ਗੱਲ ਦਾ ਰੱਖੋ ਮਾਨ
ਕਈ ਵਾਰ ਹੋ ਸਕਦਾ ਹੈ ਸੱਸ ਆਪਣੇ ਕਿਸੇ ਗੱਲ ਨੂੰ ਲੈ ਕੇ ਕੋਈ ਕੰਮ ਕਹੋ। ਤਾਂ ਉਨ੍ਹਾਂ ਨਾਲ ਬਹਿਸ ਕਰਨ ਦੀ ਵਜਾਏ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੋ। ਇਸ ਨਾਲ ਉਨ੍ਹਾਂ ਦੀ ਗੱਲ ਦਾ ਮਾਨ ਵੀ ਬਣਿਆ ਰਹੇਗਾ ਅਤੇ ਤੁਹਾਡਾ ਰਿਸ਼ਤਾ ਵੀ ਮਜ਼ਬੂਤ ਹੋਵੇਗਾ।