ਟਮਾਟਰ ਵੀ ਕਰਦਾ ਹੈ ਕਈ ਸਮੱਸਿਆਵਾਂ ਦੂਰ

04/13/2017 11:49:06 AM

ਨਵੀਂ ਦਿੱਲੀ— ਟਮਾਟਰ ਕੁਦਰਤ ਵਲੋਂ ਮਨੁੱਖ ਨੂੰ ਦਿੱਤਾ ਗਿਆ ਇਕ ਵਰਦਾਨ ਹੈ। ਇਸ ''ਚ ਅਜਿਹੇ ਕਈ ਗੁਣ ਹੁੰਦੇ ਹਨ, ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ। ਟਮਾਟਰ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਦੇ ਨਾਲ-ਨਾਲ ਸੁੰਦਰਤਾ ਵੀ ਵਧਾਉਂਦਾ ਹੈ। ਟਮਾਟਰ ''ਚ ਕੁਦਰਤੀ ਗੁਣ ਜਿਵੇਂ ਆਇਰਨ, ਸਾਈਟ੍ਰਿਕ ਅਤੇ ਅਮਲ ਹੁੰਦੇ ਹਨ, ਜੋ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦੇ ਹਨ। ਇਹ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
1. ਡਾਈਬੀਟੀਜ਼
ਟਮਾਟਰ ਡਾਈਬੀਟੀਜ਼ ਰੋਗੀਆਂ ਲਈ ਬਹੁਤ ਲਾਭਕਾਰੀ ਹੈ। 
2. ਸ਼ੂਗਰ
ਸ਼ੂਗਰ ਦੇ ਮਰੀਜਾਂ ਨੂੰ ਟਮਾਟਰ ਦੀ ਸਬਜੀ ਖਾਣੀ ਚਾਹੀਦੀ ਹੈ। ਕੱਚਾ ਟਮਾਟਰ ਵੀ ਉਨ੍ਹਾਂ ਲਈ ਲਾਭਕਾਰੀ ਹੈ।
3. ਕਬਜ਼
ਕਬਜ਼ ਤੋਂ ਪਰੇਸ਼ਾਨ ਲੋਕਾਂ ਲਈ ਟਮਾਟਰ  ਦਾ ਸੂਪ ਬਹੁਤ ਫਾਇਦੇਮੰਦ ਹੁੰਦਾ ਹੈ। ਜੇ ਤੁਹਾਨੂੰ ਪਿਆਸ ਜਿਆਦਾ ਲੱਗਦੀ ਹੈ ਤਾਂ ਤੁਸੀਂ ਲੌਂਗ ਦਾ ਚੂਰਨ ਅਤੇ ਸ਼ੱਕਰ ਨੂੰ ਟਮਾਟਰ ਦੇ ਰਸ ''ਚ ਪਾ ਕੇ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
4. ਮਸੂੜਿਆਂ ਦੀ ਸਮੱਸਿਆ
ਜੇ ਤੁਹਾਡੇ ਮਸੂੜਿਆਂ ''ਚੋਂ ਖੂਨ ਵੱਗਦਾ ਹੈ ਤਾਂ ਤੁਸੀਂ ਕੱਚਾ ਟਮਾਟਰ ਖਾਓ ਜਾਂ ਫਿਰ ਟਮਾਟਰ ਦਾ ਰਸ ਪੀਣ ਨਾਲ ਮਸੂੜਿਆਂ ਦੀ ਸਮੱਸਿਆ ਦੂਰ ਹੁੰਦੀ ਹੈ। ਜੇ ਤੁਹਾਡੇ ਮੂੰਹ ''ਚ ਛਾਲੇ ਹਨ ਤਾਂ ਪਾਣੀ ''ਚ ਟਮਾਟਰ ਦੇ ਰਸ ਨੂੰ ਮਿਲਾ ਕੇ ਕੁੱਲ੍ਹਾ ਕਰੋ।
5. ਸਰੀਰਕ ਕਮਜ਼ੋਰੀ
ਸਰੀਰਕ ਕਮਜ਼ੋਰੀ ਦੂਰ ਕਰਨ ਲਈ 10 ਗ੍ਰਾਮ ਸ਼ਹਿਦ ''ਚ 100 ਗ੍ਰਾਮ ਟਮਾਟਰ ਦਾ ਰਸ ਮਿਲਾਓ। ਇਸ ਨੂੰ ਸਵੇਰੇ ਖਾਓ।
6. ਖੁਜਲੀ
ਖੁਜਲੀ ਹੋਣ ''ਤੇ ਨਾਰੀਅਲ ਤੇਲ ''ਚ ਟਮਾਟਰ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਸਰੀਰ ਦੀ ਮਾਲਸ਼ ਕਰੋ ਅਤੇ ਫਿਰ ਕੋਸੇ ਪਾਣੀ ਨਾਲ ਨਹਾਓ।
7. ਹਾਈ ਬੀ. ਪੀ.
ਹਾਈ ਬੀ. ਪੀ. ਕਾਰਨ ਕਈ ਬੀਮਾਰੀਆਂ ਹੁੰਦੀਆਂ ਹਨ ਪਰ ਟਮਾਟਰ ਖਾਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ। ਅਜਿਹੇ ਲੋਕਾਂ ਨੂੰ ਸਲਾਦ ਦੇ ਰੂਪ ''ਚ ਲਾਲ ਰੰਗ ਵਾਲਾ ਟਮਾਟਰ ਜਿਆਦਾ ਖਾਣਾ ਚਾਹੀਦਾ ਹੈ।
8. ਦਰਦ
ਜੇ ਸਰੀਰ ਦੇ ਕਿਸੇ ਵੀ ਹਿੱਸੇ ''ਚ ਲੰਮੇਂ ਸਮੇਂ ਤੋਂ  ਦਰਦ ਦੀ ਸਮੱਸਿਆ ਹੈ ਤਾਂ ਟਮਾਟਰ ਖਾਣਾ ਸ਼ੁਰੂ ਕਰ ਦਿਓ। ਇਸ ''ਚ ਮੌਜੂਦ ਤੱਤ ਪਿੱਠ ਦਰਦ ਅਤੇ ਗਠੀਏ ਦਾ ਦਰਦ ਦੂਰ ਕਰਦੇ ਹਨ।
9. ਪੱਥਰੀ
ਟਮਾਟਰ ਨੂੰ ਤੁਸੀਂ ਉਸ ਦੇ ਬੀਜ ਕੱਢ ਕੇ ਖਾ ਸਕਦੇ ਹੋ। ਇਸ ਨਾਲ ਪਿੱਤੇ ਅਤੇ ਗੁਰਦੇ ''ਚ ਬਨਣ ਵਾਲੀ ਪਥਰੀ ਖਤਮ ਹੁੰਦੀ ਹੈ।
10. ਅੱਖਾਂ ਲਈ ਲਾਭਕਾਰੀ
ਟਮਾਟਰ ਅੰਨ੍ਹੇਪਣ ਦੀ ਬੀਮਾਰੀ ਨੂੰ ਰੋਕਦਾ ਹੈ। ਇਸ ਲਈ ਅੱਖਾਂ ਦੀ ਸਮੱਸਆਿ ਹੋਣ ''ਤੇ ਟਮਾਟਰ ਖਾਣਾ ਫਾਇਦਾ ਦਿੰਦਾ ਹੈ।
11. ਕੈਂਸਰ ਤੋਂ ਬਚਾਅ
ਟਮਾਟਰ ਸਰੀਰ ਨੂੰ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ। ਜਿਵੇਂ ਪੇਟ ਦੇ, ਮੂੰਹ ਦੇ ਅਤੇ ਗਲੇ ਸੰਬੰਧੀ ਕੈਂਸਰ ਨੂੰ ਵੱਧਣ ਨਹੀਂ ਦਿੰਦਾ।
12. ਹੱਡੀਆਂ ਦੀ ਮਜ਼ਬੂਤੀ 
ਵਿਟਾਮਿਨ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਇਹ ਦੋਵੇਂ ਤੱਤ ਟਮਾਟਰ ''ਚ ਹੁੰਦੇ ਹਨ।
13. ਛੋਟੇ ਬੱਚਿਆਂ ਲਈ ਲਾਭਕਾਰੀ
ਜਦੋਂ ਛੋਟੇ ਬੱਚੇ ਦੰਦ ਕੱਢਦੇ ਹਨ ਤਾਂ ਕੈਲਸ਼ੀਅਮ ਦੀ ਕਮੀ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਬੱਚੇ ਨੂੰ ਦੋ ਜਾਂ ਤਿੰਨ ਚਮਚ ਟਮਾਟਰ ਦਾ ਰਸ ਛਾਣ ਕੇ ਦਿਓ।
14. ਭਾਰ ਘਟਾਉਂਦਾ ਹੈ
ਭਾਰ ਘਟਾਉਣ ''ਚ ਟਮਾਟਰ ਮਦਦ ਕਰਦਾ ਹੈ। ਇਸ ਲਈ ਆਪਣੇ ਭੋਜਨ ''ਚ ਟਮਾਟਰ ਜਿਆਦਾ ਖਾਓ ਜਿਵੇਂ ਸਲਾਦ, ਸਬਜੀ, ਟਮਾਟਰ ਸੂਪ ਆਦਿ।
15. ਸੁੰਦਰਤਾ ''ਚ ਵਾਧਾ

ਟਮਾਟਰ ਦੇ ਰਸ ਨੂੰ ਰੋਜ਼ਾਨਾ ਚਿਹਰੇ ''ਤੇ ਲਗਾਉਣ ਨਾਲ ਰੰਗ ਨਿਖਰਦਾ ਹੈ। ਟਮਾਟਰ ਦੇ ਰਸ ''ਚ ਗਾਜਰ ਦਾ ਰਸ ਮਿਲਾ ਕੇ ਲਗਾਉਣ ਨਾਲ ਅੱਖਾਂ ਥੱਲ੍ਹੇ ਪਏ ਡਾਰਕ ਸਰਕਲ ਦੂਰ ਹੁੰਦੇ ਹਨ।