ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕਾ

02/24/2017 10:16:51 AM

ਜਲੰਧਰ— ਸਾਡੀ ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਵਾਲਾ ਦੀ ਦੇਖਭਾਲ ਨਾ ਕਰਨ ਨਾਲ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੂਬਸੂਰਤ ਵਾਲ ਸਾਡੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ। ਲੜਕੀਆਂ ਆਪਣੇ ਵਾਲਾਂ ਨੂੰ  ਚਮਕਦਾਰ ਅਤੇ ਮਜ਼ਬੂਤ ਬਣਾਉਣ ਲਈ ਕਈ ਤਰ੍ਹਾਂ ਦੇ ਸ਼ੈਪੂਆਂ ਦਾ ਇਸਤੇਮਾਲ ਕਰਦੀਆਂ ਹਨ ਪਰ ਫਿਰ ਵੀ ਵਾਲ ਝੜਨੇ ਬੰਦ ਨਹੀਂ ਹੁੰਦੇ। ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਭੋਜਨ ''ਚ ਪੋਸ਼ਟਿਕ ਤੱਤਾ ਨੂੰ ਸ਼ਾਮਿਲ ਕਰੋ। ਆਓ ਜਾਣਦੇ ਹਾਂ ਇਕ ਅਜਿਹੇ ਘਰੇਲੂ ਨੁਸਖੇ ਬਾਰੇ ਜਿਸ ਨੂੰ ਆਪਣਾ ਕੇ ਤੁਸੀਂ ਆਪਣੇ ਵਾਲਾ ਨੂੰ ਖੂਬਸੂਰਤ, ਮਜ਼ਬੂਤ ਅਤੇ ਚਮਕਦਾਰ ਬਣਾ ਸਕਦੇ ਹੋ। 

ਸਮੱਗਰੀ
- 1/2 ਕੱਪ ਕੀਵੀ ਦਾ ਜੂਸ
- 1/2 ਕੱਪ ਆਲੂ ਦਾ ਜੂਸ
ਵਿਧੀ
ਕੀਵੀ ''ਤੇ ਆਲੂ ਨੂੰ ਮਿਲਾ ਕੇ ਇਕ ਮਿਸ਼ਰਨ ਤਿਆਰ ਕਰ ਲਓ। ਰੋਜ਼ਾਨਾ ਇਸ ਮਿਸ਼ਰਨ ਦਾ ਇਸਤੇਮਾਲ ਦੋ ਵਾਰ ਕਰੋ। ਇਸ ਨੂੰ ਪੀਣ ਨਾਲ ਵਾਲ ਖੂਬਸੂਰਤ, ਨਰਮ ''ਤੇ ਮਜ਼ਬੂਤ ਹੋਣ ਜਾਣਗੇ। ਕੀਵੀ ''ਚ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਕਾਫੀ ਮਾਤਰਾ ''ਚ ਪਾਇਆ ਜਾਂਦਾ ਹੈ ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ। ਆਲੂ ''ਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ ''ਤੇ ਖਣਿਜ ਵਰਗੇ ਕਈ ਤੱਤ ਪਾਏ ਜਾਂਦੇ ਹਨ, ਇਸ ਨਾਲ 
ਵਾਲਾਂ  ਨੂੰ ਪੋਸ਼ਣ ਮਿਲਦਾ ਹੈ। ਇਸ ਮਿਸ਼ਰਨ ਦੀ ਵਰਤੋਂ ਤੋਂ ਇਲਾਵਾ ਆਪਣੇ ਵਾਲਾ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰੋ।