ਸਰੀਰਕ ਕਮਜ਼ੋਰੀ ਦੂਰ ਕਰਨ ਲਈ ਅਜਮਾਓ ਇਹ ਆਯੁਰਵੇਦਿਕ ਉਪਾਅ

05/22/2017 5:47:48 PM

ਨਵੀਂ ਦਿੱਲੀ— ਗਰਮੀ ਦੋ ਮੌਸਮ ''ਚ ਥਕਾਵਟ, ਕਮਜ਼ੋਰੀ ਜਿਹੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਡਾਕਟਰ ਅਵਧੇਸ਼ ਮਿਸ਼ਰਾ ਮੁਤਾਬਕ ਆਯੁਰਵੇਦ ਨੇ ਇਸ ਮੌਸਮ ''ਚ ਕਮਜ਼ੋਰੀ ਦੂਰ ਕਰਨ ਦੇ ਕਈ ਘਰੇਲੂ ਨੁਸਖੇ ਦੱਸੇ ਹਨ। ਇਨ੍ਹਾਂ ਨੁਸਖਿਆਂ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ''ਚ ਠੰਡਕ ਬਣੀ ਰਹਿੰਦੀ ਹੈ ਅਤੇ ਕਮਜ਼ੋਰੀ, ਥਕਾਵਟ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਸਰੀਰ ਨੂੰ ਊਰਜਾ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਕਮਜ਼ੋਰੀ ਦੂਰ ਕਰਨ ਦੇ ਇਹਨਾਂ ਆਯੁਰਵੇਦਿਕ ਨੁਸਖਿਆਂ ਬਾਰੇ ਦੱਸ ਰਹੇ ਹਾਂ।
1. ਗੁਲਕੰਦ
ਰੋਜ਼ ਸਵੇਰੇ-ਸ਼ਾਮ ਠੰਡੇ ਦੁੱਧ ''ਚ ਦੋ ਚਮਚ ਗੁਲਕੰਦ ਮਿਲਾ ਕੇ ਪੀਓ। ਕਮਜ਼ੋਰੀ ਦੂਰ ਹੋਵੇਗੀ।
2. ਕੇਲਾ, ਦੁੱਧ ਅਤੇ ਸ਼ਹਿਦ
ਰੋਜ਼ ਸਵੇਰੇ-ਸ਼ਾਮ ਇਕ ਗਿਲਾਸ ਦੁੱਧ ''ਚ ਇਕ ਕੇਲਾ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਖਾਓ।
3. ਅਨਾਰ ਦਾ ਜੂਸ
ਅਨਾਰ ਦਾ ਜੂਸ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਕਰਦਾ ਹੈ। ਸਵੇਰੇ-ਸ਼ਾਮ ਇਕ ਗਿਲਾਸ ਅਨਾਰ ਦਾ ਤਾਜ਼ਾ ਜੂਸ ਪੀਓ।
4. ਅੰਗੂਰ ਦਾ ਜੂਸ
ਇਸ ''ਚ ਮੌਜੂਦ ਐਂਟੀ ਆਕਸੀਡੈਂਟਸ ਕਮਜ਼ੋਰੀ ਦੂਰ ਕਰ ਕੇ ਊਰਜਾ ਪ੍ਰਦਾਨ ਕਰਦੇ ਹਨ। ਸਵੇਰੇ-ਸ਼ਾਮ ਇਹ ਜੂਸ ਪੀਣ ਨਾਲ ਫਾਇਦਾ ਹੁੰਦਾ ਹੈ।
5. ਸੌਗੀ ਦਾ ਪਾਣੀ
ਰਾਤ ਨੂੰ ਸਾਫ ਪਾਣੀ ''ਚ ਪੰਜ ਸੌਗੀਆਂ ਭਿਓਂ ਕੇ ਸਵੇਰੇ ਇਹ ਪਾਣੀ ਪੀਓ ਅਤੇ ਸੌਗੀ ਚਬਾ ਕੇ ਖਾ ਲਓ।
6. ਦਹੀਂ ਅਤੇ ਸ਼ਹਿਦ
ਦਿਨ ''ਚੋ ਦੋ ਵਾਰੀ ਇਕ ਕਟੋਰੀ ਦਹੀਂ ''ਚ ਇਕ ਚਮਚ ਸ਼ਹਿਦ ਮਿਲਾ ਕੇ ਖਾਓ। ਕਮਜ਼ੋਰੀ ਦੂਰ ਹੋਵੇਗੀ ਅਤੇ ਊਰਜਾ ਮਿਲੇਗੀ।
7. ਬਦਾਮ ਅਤੇ ਅੰਜੀਰ
ਰਾਤ ਨੂੰ ਦੋ-ਦੋ ਬਦਾਮ ਅਤੇ ਅੰਜੀਰ ਪਾਣੀ ''ਚ ਭਿਓਂ ਦਿਓ। ਸਵੇਰੇ ਇਹ ਪਾਣੀ ਪੀਓ ਅਤੇ ਬਦਾਮ-ਅੰਜੀਰ ਨੂੰ ਚਬਾ ਕੇ ਖਾ ਲਓ।
8. ਕਾਲੇ ਚਨੇ
ਰਾਤ ਨੂੰ ਸਾਫ ਪਾਣੀ ''ਚ ਮੁੱਠੀ ਭਰ ਕਾਲੇ ਚਨੇ ਭਿਓਂ ਦਿਓ। ਸਵੇਰੇ ਉੱਠ ਕੇ ਇਹ ਪਾਣੀ ਪੀਓ ਅਤੇ ਚਨੇ ਚਬਾ ਕੇ ਖਾ ਲਓ।
9. ਆਮਲੇ ਦਾ ਜੂਸ
ਅੱਧਾ ਕੱਪ ਪਾਣੀ ''ਚ ਦੋ ਚਮਚ ਆਮਲੇ ਦਾ ਜੂਸ ਮਿਲਾ ਕੇ ਸਵੇਰੇ ਖਾਲੀ ਪੇਟ ਪੀਓ। ਕਮਜ਼ੋਰੀ ਦੂਰ ਹੋਵੇਗੀ।
10. ਮੁਲੱਠੀ
ਸੋਣ ਤੋਂ ਪਹਿਲਾਂ ਇਕ ਗਿਲਾਸ ਕੋਸੇ ਦੁੱਧ ''ਚ ਇਕ ਚਮਚ ਮੁਲੱਠੀ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਪੀਓ।