ਚਿਹਰੇ ਨੂੰ ਪਤਲਾ ਦਿਖਾਉਣ ਲਈ ਇਸ ਤਰ੍ਹਾਂ ਕਰੇ ਕੰਟੂਰਿੰਗ ਮੇਅਕੱਪ

12/31/2017 8:57:44 AM

ਮੁੰਬਈ— ਅੱਜਕਲ ਖੂਬਸੂਰਤ ਦਿਖਾਈ ਦੇਣ ਲਈ ਲੜਕੀਆਂ ਕਈ ਤਰ੍ਹਾਂ ਦੇ ਮੇਅਕੱਪ ਇਸਤੇਮਾਲ ਕਰਦੀਆਂ ਹਨ। ਕਾਲੇਜ ਹੋਵੇ ਜਾਂ ਦਫਤਰ ਲੜਕੀਆਂ ਹਰ ਜਗ੍ਹਾ ਮੇਅਕੱਪ ਨਾਲ ਐਕਸਪੈਰੀਮੈਂਟ ਕਰਦੀਆਂ ਹਨ। ਉਸੇ ਤਰ੍ਹਾਂ ਹੀ ਅੱਜਕੱਲ ਲੜਕੀਆਂ ਆਪਣੇ ਚਿਹਰੇ ਨੂੰ ਪਤਲਾ ਦਿਖਾਉਣ ਲਈ ਮੇਅਕੱਪ  ਦਾ ਸਹਾਰਾ ਲੈਂਦੀਆਂ ਹਨ। ਲੜਕੀਆਂ ਲਾਈਨਰ ਨੂੰ ਉੱਭਰਾ ਹੋਇਆ ਅਤੇ ਚਿਨ ਨੂੰ ਮੋਟਾ ਜਾਂ ਪਤਲਾ ਦਿਖਾਉਣ ਲਈ ਕਾਂਟੂਰਿੰਗ ਮੇਅਕੱਪ ਦਾ ਇਸਤੇਮਾਲ ਕਰ ਰਹੀਆਂ ਹਨ। ਕਾਂਨਟੂਰਿੰਗ ਮੇਅਕੱਪ ਦਾ ਸਹਾਰਾ ਲੈ ਕੇ ਤੁਸੀਂ ਆਪਣੇ ਚਿਹਰੇ ਨੂੰ ਹੋਰ ਹੀ ਵਧੀਆ ਦਿਖਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿਸ ਤਰ੍ਹਾਂ ਇਸ ਮੇਅਕੱਪ ਦਾ ਇਸਤੇਮਾਲ ਕਰਕੇ ਚਿਹਰੇ ਨੂੰ ਪਤਲਾ ਜਾਂ ਖੁਦ ਡਿਫਰੈਂਟ ਲੁਕ ਦੇ ਸਕਦੇ ਹੋ।
ਇਸ ਤਰ੍ਹਾਂ ਕਰੋ ਕਾਂਨਟੂਰਿੰਗ ਮੇਅਕੱਪ
1. ਕਾਂਟੂਰਿੰਗ ਮੇਅਕੱਪ ਕਰਨ ਲਈ ਸਭ ਤੋਂ ਪਹਿਲਾਂ ਕੰਟੂਰਿੰਗ ਬ੍ਰੱਸ਼, ਪਾਊਡਰ ਅਤੇ ਕ੍ਰੀਮ ਲਓ। ਅੱਖਾਂ, ਗਲਾਂ ਅਤੇ ਬੁੱਲ੍ਹਾਂ ਨੂੰ ਬਾਹਰ  ਕੱਢਣ ਲਈ ਸਕਿਨ ਟੋਨ ਫਾਊੰਡੇਸ਼ਨ ਨਾਲ ਬੇਸ ਦਿਓ। ਇਸ ਦੇ ਲਈ ਤੁਸੀਂ 2 ਜਾਂ 3 ਸ਼ੇਡਸ ਦੇ ਫਾਊਂਡੇਸ਼ਨ ਵੀ ਲਗਾ ਸਕਦੇ ਹੋ।
2. ਮੈਂਟ ਬ੍ਰੋਨਜ ਲੈ ਕੇ ਚਿਹਰੇ ਨੂੰ ਕਾਂਟੂਰ ਕਰੋ। ਇਸ ਤੋਂ ਇਲਾਵਾ ਤੁਸੀਂ ਆਪਣੀ ਸਕਿਨ ਟੋਨ ਨਾਲ ਦੋ ਸ਼ੇਡ ਡਾਰਕ ਬ੍ਰੋਨਜਰ ਦਾ ਇਸਤੇਮਾਲ ਕਰੋ। ਇਸ ਨਾਲ ਨੈਚੂਰਲ ਲੁਕ ਮਿਲਦੀ ਹੈ। ਬ੍ਰੋਨਜਰ ਨੂੰ ਅਪਲਾਈ ਕਰਨ ਲਈ ਫੈਨ ਬ੍ਰੱਸ਼ ਜਾਂ ਫਿਰ ਆਈ ਸ਼ੈਡੋ ਫਲਫ ਬ੍ਰੱਸ਼ ਦਾ ਇਸਤੇਮਾਲ ਕਰੋ। ਹੁਣ ਗੱਲਾ ਜਾਂ ਮੱਥੇ 'ਤੇ ਕੋਣਾਂ ਵਾਲੇ ਬ੍ਰੱਸ਼ ਨਾਲ ਬ੍ਰੋਨਜਰ ਲਗਾਓ।

3. ਗੱਲਾ ਅਤੇ ਅੱਖਾਂ ਦਾ ਮੇਅਕੱਪ ਕਰਦੇ ਸਮੇਂ ਐਂਗਲਡ ਬ੍ਰੱਸ਼ ਦੀ ਮਦਦ ਨਾਲ ਚਿਹਰੇ ਦੇ ਕੁਝ ਭਾਗਾਂ ਨੂੰ ਹਾਈਲਾਈਟ ਕਰੋ। ਇਸ ਦੇ ਬਾਅਦ ਹਾਈਲਾਈਟਰ ਲਗਾਓ। ਇਸ ਨਾਲ ਚਿਹਰੇ 'ਚ ਚਮਕ ਆਵੇਗੀ ਅਤੇ ਪਰਸਨੈਲਟੀ ਨੂੰ ਵੀ ਵੱਖਰੀ ਲੁਕ ਮਿਲੇਗੀ।

4. ਚਿਹਰੇ ਨੂੰ ਪਤਲਾ ਦਿਖਾਉਣ ਲਈ ਸ਼ਿਮਰ ਦਾ ਇਸਤੇਮਾਲ ਕਰੋ। ਇਸ ਨਾਲ ਆਪਣੇ ਕਾਲਰਬੋਨ ਅਤੇ ਚਿਕਬੋਨ 'ਤੇ ਇਸਤੇਮਾਲ ਕਰੋ।
5. ਨੈਨ ਨਕਸ਼ ਨੂੰ ਹਾਈਲਾਈਟ ਕਰਨ ਲਈ ਬਲੈਡਿੰਗ ਬ੍ਰੱਸ਼ ਦਾ ਇਸਤੇਮਾਲ ਕਰਕੇ ਖੁਦ ਨੂੰ ਕੁਦਰਤੀ ਲੁਕ ਦਿਓ। ਇਸ ਮੇਅਕੱਪ ਟ੍ਰਿਕ ਨਾਲ ਖੁਦ ਨੂੰ ਖੂਬਸੂਰਤ ਅਤੇ ਡਿਫਰੈਂਟ ਲੁਕ ਦੇ ਸਕਦੇ ਹੋ।