ਛੋਟੀਆਂ ਅੱਖਾਂ ਨੂੰ ਵੱਡਾ ਦਿਖਾਉਣ ਲਈ ਅਪਣਾਓ ਇਹ ਆਈਮੇਕਅੱਪ ਟਿਪਸ

01/03/2018 10:46:24 AM

ਮੁੰਬਈ— ਅੱਖਾਂ ਚਿਹਰੇ ਦਾ ਸਭ ਤੋਂ ਆਕਰਸ਼ਕ ਹਿੱਸਾ ਹੁੰਦਾ ਹੈ। ਇਨ੍ਹਾਂ ਨਾਲ ਚਿਹਰੇ ਦੀ ਖੂਬਸੂਰਤੀ ਵਧਦੀ ਹੈ ਪਰ ਕੁਝ ਲੜਕੀਆਂ ਦੀਆਂ ਅੱਖਾਂ ਛੋਟੀਆਂ ਹੁੰਦੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਲੁਕ ਸਾਹਮਣੇ ਨਹੀਂ ਆਉਂਦੀ। ਇਸ ਨਾਲ ਅੱਖਾਂ 'ਤੇ ਸਪੈਸ਼ਲ ਆਈਮੇਕਅੱਪ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਅੱਖਾਂ ਬਹੁਤ ਹੀ ਆਕਰਸ਼ਕ ਦਿਖਣ ਲੱਗ ਜਾਂਦੀਆਂ ਹਨ। ਆਓ ਜਾਣਦੇ ਹਾਂ ਕੁਝ ਆਈਮੇਕਅੱਪ ਟਿਪਸ ਬਾਰੇ ਜਿਸ ਨਾਲ ਛੋਟੀ ਅੱਖਾਂ ਵੱਡੀਆਂ ਦਿਖਾਈ ਦੇਣ ਲੱਗ ਜਾਂਦੀਆਂ ਹਨ। 
1. ਪ੍ਰਾਈਮਰ
ਇਹ ਆਈਮੇਕਅੱਪ ਦਾ ਸਭ ਤੋਂ ਪਹਿਲਾਂ ਸਟੈਪ ਹੁੰਦਾ ਹੈ ਇਸ ਲਈ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਪ੍ਰਾਈਮਰ ਅਤੇ ਫਾਊਂਡੇਸ਼ਨ ਨੂੰ ਲਗਾ ਲਓ। ਇਸ ਦੀ ਮਦਦ ਨਾਲ ਅੱਖਾਂ ਦੇ ਥੱਲੇ ਕਾਲੇ ਘੇਰੇ ਅਤੇ ਦਾਗ ਧੱਬੇ ਲੁੱਕ ਜਾਂਦੇ ਹਨ। 
2. ਮਸਕਾਰਾ
ਮਸਕਾਰੇ ਦੇ ਇਸਤੇਮਾਲ ਨਾਲ ਛੋਟੀਆਂ ਅੱਖਾਂ ਦੀ ਖੂਬਸੂਰਤੀ ਵਧਾਈ ਜਾ ਸਕਦੀ ਹੈ। ਮਸਕਾਰਾ ਅੱਖਾਂ ਦੇ ਉਪਰ ਅਤੇ ਨਿਚਲੇ ਪਲਕਾਂ 'ਤੇ ਲਗਾਇਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਪਲਕਾਂ ਸਿੱਧੀਆਂ ਹੋ ਜਾਂਦੀਆਂ ਹਨ ਅਤੇ ਉਹ ਵੱਡੀ ਦਿਖਦੀਆਂ ਹਨ। ਤੁਸੀਂ ਪਲਕਾਂ ਨੂੰ ਘੁਮਾਕੇ ਵੀ ਮਸਕਾਰਾ ਲਗਾ ਸਕਦੇ ਹੋ। ਇਸ ਨਾਲ ਨਵੀਂ ਲੁਕ ਮਿਲਦੀ ਹੈ। 
3. ਆਈਲਾਈਨਰ
ਛੋਟੀਆਂ ਅੱਖਾਂ 'ਤੇ ਲਾਈਨਰ ਲੰਬਾਈ 'ਚ ਲਗਾਉਣਾ ਚਾਹੀਦਾ ਹੈ। ਇਸ ਨਾਲ ਅੱਖਾਂ ਵੱਡੀਆਂ ਦਿਖਾਈ ਦਿੰਦੀਆਂ ਹਨ। ਛੋਟੀ ਅੱਖਾਂ ਹੋਣ 'ਤੇ ਕਦੇ ਵੀ ਅੱਖਾਂ ਦੇ ਨਿਚਲੇ ਹਿੱਸੇ 'ਤੇ ਲਾਈਨਰ ਨਾ ਲਗਾਓ।
4. ਆਈ ਸ਼ੈਡੋ
ਆਈ ਸ਼ੈਡੋ ਲਗਾਉਣ ਨਾਲ ਛੋਟੀਆਂ ਅੱਖਾਂ ਵੱਡੀਆਂ ਦਿਖਾਈ ਦੇਣ ਲਗਦੀਆਂ ਹਨ। ਹਮੇਸ਼ਾ ਆਈ ਸ਼ੈਡੋ ਨੂੰ ਲਾਈਨਰ ਅਤੇ ਮਸਕਾਰਾ ਲਗਾਉਣ ਦੇ ਬਾਅਦ ਹੀ ਲਗਾਓ।
5. ਸ਼ਿਮਰ 
ਛੋਟੀ ਅੱਖਾਂ 'ਤੇ ਸ਼ਿਮਰ ਦਾ ਇਸਤੇਮਾਲ ਕਰਨਾ ਚੰਗਾ ਹੁੰਦਾ ਹੈ ਇਹ ਚਮਕੀਲਾ ਡਰਾਈ ਪਾਊਡਰ ਹੁੰਦੇ ਹਨ। ਜੋ ਅੱਖਾਂ 'ਚ ਸਪਾਰਕਲ ਇਫੈਕਟ ਦਿੰਦਾ ਹੈ। ਇਸ ਦਾ ਇਸਤੇਮਾਲ ਸਿਰਫ ਪਲਕਾਂ 'ਤੇ ਹੁੰਦਾ ਹੈ।