ਟੋਸਟਰ ਨੂੰ ਸਾਫ ਕਰਨ ਲਈ ਅਪਣਾਓ ਇਹ ਆਸਾਨ ਟਿਪਸ

09/04/2019 5:03:23 PM

ਸਵੇਰੇ ਜਲਦੀ 'ਚ ਬ੍ਰੇਕਫਾਸਟ ਕਰਦੇ ਸਮੇਂ ਜ਼ਿਆਦਾਤਰ ਔਰਤਾਂ ਟੋਸਟ ਬਣਾਉਣਾ ਪਸੰਦ ਕਰਦੀਆਂ ਹਨ | ਟੋਸਟਰ ਦੀ ਮਦਦ ਨਾਲ ਘਟ ਹੀ ਸਮੇਂ 'ਚ ਕਰੰਚੀ ਅਤੇ ਟੇਸਟੀ ਬਰੈੱਡ ਟੋਸਟ ਤਿਆਰ ਹੋ ਜਾਂਦੇ ਹਨ | ਉੱਧਰ ਜਦੋਂ ਉਨ੍ਹਾਂ ਦੀ ਸਫਾਈ ਦੀ ਗੱਲ ਆਉਂਦੀ ਹੈ ਤਾਂ ਇਹ ਕਾਫੀ ਮੁਸ਼ਕਿਲ ਲੱਗਦਾ ਹੈ | ਸਮਾਂ ਬਚਾਉਣ ਲਈ ਔਰਤਾਂ ਛੇਤੀ-ਛੇਤੀ 'ਚ ਹੀ ਇਹ ਬਾਹਰੋਂ ਸਾਫ ਕਰ ਦਿੰਦੀਆਂ ਹਨ ਪਰ ਅੰਦਰੋਂ ਸਾਫ ਨਹੀਂ ਕਰਦੀਆਂ ਜਿਸ ਕਾਰਨ ਇਸ 'ਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ | ਇਸ ਲਈ ਸਮੇਂ-ਸਮੇਂ 'ਤੇ ਇਨ੍ਹਾਂ ਦੀ ਸਫਾਈ ਕਰਨੀ ਬਹੁਤ ਹੀ ਜ਼ਰੂਰੀ ਹੁੰਦੀ ਹੈ | ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦਸਾਂਗੇ ਜਿਸ ਨਾਲ ਤੁਸੀਂ ਕੁਝ ਸਮੇਂ 'ਚ ਹੀ ਟੋਸਟਰ ਨੂੰ ਸਾਫ ਕਰ ਸਕਦੇ ਹੋ |

PunjabKesari
—ਟੋਸਟਰ ਨੂੰ ਅੰਦਰੋਂ ਸਾਫ ਕਰਨ ਲਈ ਇਕ ਵਾਰ ਉਸ ਨੂੰ ਖਾਲੀ ਆਨ ਕਰਕੇ ਖਾਲੀ ਕਰ ਦਿਓ | ਇਸ ਨਾਲ ਟੋਸਟਰ ਦੇ ਅੰਦਰ ਪਏ ਬ੍ਰੈਂਡ ਕਰੂਬੰਸ ਕਰੰਚੀ ਹੋ ਕੇ ਆਸਾਨੀ ਨਾਲ ਬਾਹਰ ਆ ਜਾਣਗੇ | ਇਸ ਨਾਲ ਟੋਸਟਰ ਅੰਦਰ ਤੋਂ ਖਾਲੀ ਹੋ ਜਾਵੇਗਾ | 
—ਖਾਲੀ ਕਰਦੇ ਸਮੇਂ ਇਸ ਦਾ ਡੈਸਕ ਟਾਪ ਗੰਦਾ ਹੋ ਸਕਦਾ ਹੈ ਇਸ ਲਈ ਨਾਲ ਹੀ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ ਕਰੋ ਜਾਂ ਕੋਸ਼ਿਸ਼ ਕਰੋ ਕੀ ਟੋਸਟਰ ਨੂੰ ਸਿੰਕ 'ਚ ਸਾਫ ਕਰੋ | 

PunjabKesari
—ਬਰੱਸ਼ ਲੈ ਕੇ ਟੋਸਟਰ 'ਚ ਚਾਰੇ ਪਾਸੇ ਘਮਾਓ ਇਸ ਨਾਲ ਟੋਸਟਰ ਅੰਦਰ ਅਤੇ ਵਿਚੋਂ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ | ਅੰਦਰ ਤੋਂ ਗੰਦਾ ਹੋਣ ਦੇ ਕਾਰਨ ਪੂਰੀ ਤਰ੍ਹਾਂ ਨਾਲ ਸਾਫ ਕਰਨ 'ਚ ਥੋੜ੍ਹਾ ਸਮਾਂ ਲੱਗੇਗਾ | 
—ਟੋਸਟਰ ਨੂੰ ਬਾਹਰ ਤੋਂ ਸਾਫ ਕਰਨ ਲਈ ਵ੍ਹਾਈਟ ਵਿਨੇਗਰ 'ਚ ਕੱਪੜੇ ਨੂੰ ਗਿੱਲਾ ਕਰਕੇ ਟੋਸਟਰ ਦੀ ਬਾਹਰੀਂ ਕਵਰ ਅਤੇ ਪਲੱਗ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰ ਦਿਓ | ਜੇਕਰ ਤੁਸੀਂ ਵਿਨੇਗਰ ਵਰਤੋਂ ਨਹੀਂ ਕਰਨਾ ਚਾਹੁੰਦੀ ਤਾਂ ਤੁਸੀਂ ਗਰਮ ਪਾਣੀ ਦੀ ਵੀ ਵਰਤੋਂ ਕਰ ਸਕਦੇ ਹੋ |

PunjabKesari
—ਇਸ ਨਾਲ ਜੇਕਰ ਤੁਹਾਡੇ ਟੋਸਟਰ 'ਚ ਕਿਸੇ ਤਰ੍ਹਾਂ ਦੀ ਚਿਕਨਾਈ ਜਾਂ ਗੰਦੇ ਹੱਥ ਦੇ ਦਾਗ ਲੱਗੇ ਹਨ ਉਹ ਵੀ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਣਗੇ | 
—ਇਕ ਵਾਰ ਸੁੱਕਣ ਤੋਂ ਬਾਅਦ ਦੁਬਾਰਾ ਕਰੰਚੀ ਅਤੇ ਮਜ਼ੇਦਾਰ ਟੋਸਟ ਦਾ ਮਜ਼ਾ ਲੈ ਸਕਦੇ ਹੋ |


Aarti dhillon

Content Editor

Related News