ਇਸ ਤਰ੍ਹਾਂ ਕਰੋ ਖਾਲੀ ਕੌਲਗੇਟ ਦਾ ਇਸਤੇਮਾਲ

01/16/2017 10:35:43 AM

ਜਲੰਧਰ—ਕੌਲਗੇਟ , ਇਸਦਾ ਇਸਤੇਮਾਲ ਤਾਂ ਹਰ ਰੋਜ ਸਵੇਰੇ ਸਾਰੇ ਕਰਦੇ ਹਨ ਪਰ ਜਦੋਂ ਕੌਲਗੇਟ ਖਤਮ ਹੋ ਜਾਂਦੀ ਹੈ। ਤਾਂ ਉਦੋਂ ਲੋਕ ਇਸ ਨੂੰ ਕੂੜੇ ''ਚ ਸੁੱਟ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਖਾਲੀ ਕੌਲਗੇਟ ਵੀ ਤੁਹਾਡੇ ਬਹੁਤ ਕੰਮ ਆ ਸਕਦੀ ਹੈ। ਜੀ ਹਾਂ, ਬਿਲਕੁਲ ਖਾਲੀ ਕੌਲਗੇਟ ਨੂੰ ਤੁਸੀਂ ਦੂਜੇ ਕੰਮਾਂ ''ਚ ਵਰਤ ਸਕਦੇ ਹੋ। ਆਓ ਜਾਣਦੇ ਹਾਂ ਕਿਵੇ ਇਸ ਨੂੰ ਦੂਜੇ ਕੰਮਾਂ ''ਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਸਮੱਗਰੀ
-1 ਖਾਲੀ ਕੌਲਗੇਟ ਦੀ ਟਿਊਬ
-ਕੈਂਚੀ 
-ਸ਼ੈਂਪੂ ਦੇ ਪਾਉਚ
-1 ਮੋਮਬਤੀ
ਇਸਤੇਮਾਲ ਕਰਨ ਦਾ ਤਰੀਕਾ
1. ਸਭ ਤੋਂ ਪਹਿਲਾਂ ਇਕ ਖਾਲੀ ਕੌਲਗੇਟ ਨੂੰ ਥੋੜਾ ਪਿੱਛਿਓਂ ਕੈਂਚੀ ਦੀ ਮਦਦ ਨਾਲ ਕੱਟੋ। 
2. ਹੁਣ ਇਸ ਨੂੰ ਪਾਣੀ ਜਾਂ ਫਿਰ ਕਿਸੇ ਚੀਜ਼ ਨਾਲ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਸਾਫ ਕਰ ਲਓ। 
3. ਇਸ ਦੇ ਬਾਅਦ ਕੌਲਗੇਟ ''ਚ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸ਼ੈਂਪੂ ਪਾਓ।
4. ਹੁਣ ਕੌਲਗੇਟ ਨੂੰ ਪਿੱਛਿਓਂ ਥੋੜਾ ਮੋੜ ਕਰ ਬਲਦੀ ਹੋਈ ਮੋਮਬਤੀ ਦੀ ਮਦਦ ਨਾਲ ਬੰਦ ਕਰ ਦਿਓ। 
5. ਤੁਹਾਡੀ ਛੋਟੀ ਜਿਹੀ ਸ਼ੈਂਪੂ ਦੀ ਟਿਊਬ ਤਿਆਰ ਹੈ। 
ਤੁਸੀ ਚਾਹੋ ਤਾਂ ਸ਼ੈਂਪੂ ਦੀ ਜਗ੍ਹਾਂ ਕੁਝ  ਹੋਰ ਵੀ ਪਾ ਸਕਦੇ ਹੋ, ਇਸ ਤਰ੍ਹਾਂ ਤੁਸੀਂ ਖਾਲੀ ਕੌਲਗੇਟ ਦੀ ਦੁਬਾਰਾ ਵੀ ਇਸਤੇਮਾਲ ਕਰ ਸਕਦੇ ਹੋ