ਇਸ ਤਰੀਕੇ ਨਾਲ ਕਰੋ ਕੱਪੜਿਆਂ ''ਤੇ ਪਏ ਦਾਗ ਸਾਫ

01/09/2017 10:23:48 AM

ਮੁੰਬਈ— ਕੱਪੜਿਆਂ ''ਤੇ  ਦਾਗ-ਧੱਬੇ ਲੱਗਣਾ ਇੱਕ ਆਮ ਗੱਲ ਹੈ ਪਰ ਇਹ ਦਾਗ-ਧੱਬੇ ਕੱਪੜਿਆਂ ਦੀ ਪੂਰੀ ਸ਼ੋਭਾ ਵਿਗਾੜ ਦਿੰਦੇ ਹਨ। ਕਈ ਲੋਕ ਇਨ੍ਹਾਂ ਦਾਗਾਂ ਨੂੰ ਹਟਾਉਣ ਦੇ ਲਈ ਬਾਜ਼ਾਰ ਤੋਂ ਮਹਿੰਗੇ ਡਿਟਰਜੇਂਟ ਵੀ ਲੈ ਕੇ ਆਉਂਦੇ ਹਨ ਜਿਸ ਨਾਲ ਵੀ ਕੱਪੜਿਆਂ ਦੇ ਧਾਗ ਸਾਫ ਨਹੀਂ ਹੁੰਦੇ । ਜੇਕਰ ਤੁਸੀਂ ਇਨ੍ਹਾਂ ਮਹਿੰਗੇ ਡਿਟਰਜੇਂਟ ਦੀ ਜਗ੍ਹਾਂ ਕੁਝ ਘਰ ''ਚ ਪਏ ਸਾਮਾਨ ''ਤੇ ਧਿਆਨ ਦਿੱਤਾ ਜਾਵੇ ਤਾਂ ਤੁਸੀਂ ਬਹੁਤ ਆਸਾਨੀ ਨਾਲ ਆਪਣੇ ਕੱੱਪੜਿਆ ਦੇ ਧਾਗ ਆਸਾਨੀ ਨਾਲ ਹਟਾ ਸਕਦੇ ਹੋ।
ਸਮੱਗਰੀ
- ਸਿਰਕਾ (ਜ਼ਰੂਰਤ ਦੇ ਹਿਸਾਬ ਨਾਲ)
- ਬੈਕਿੰਗ ਪਾਊਡਰ (ਜ਼ਰੂਰਤ ਦੇ ਹਿਸਾਬ ਨਾਲ)
- 1 ਪੁਰਾਣਾ ਟੂਥਪੇਸਟ
ਇਸਤੇਮਾਲ ਕਰਨ ਦਾ ਤਰੀਕਾ
1. ਸਭ ਤੋਂ ਪਹਿਲਾਂ ਜਿਸ ਕੱਪੜੇ ''ਤੇ ਦਾਗ ਲੱਗਾ ਹੋਇਆ ਹੈ ਉਸ ਨੂੰ ਇੱਕ ਪਲੇਨ ਥਾ ''ਤੇ ਰੱਖੋ।
2. ਉਸਦੇ ਬਾਅਦ ਦਾਗ ਵਾਲੀ ਜਗ੍ਹਾ ''ਤੇ ਸੰਪਨ ਦੀ ਮਦਦ ਨਾਲ ਸਿਰਕਾ ਪਾਓ।
3. ਹੁਣ ਬੈਕਿੰਗ ਪਾਊਡਰ ਪਾ ਕੇ ਹੱਥ ਨਾਲ ਫੈਲਾਓ।
4. ਇਸਦੇ ਬਾਅਦ ਫਿਰ ਸਪੰਨ ਦੀ ਮਦਦ ਨਾਲ ਦਾਗ ਵਾਲੀ ਜਗ੍ਹਾ ''ਤੇ ਸਿਰਕਾ ਪਾ ਦਿਓ।
5. ਪੁਰਾਣੇ ਟੂੱਥਪੇਸਟ ਦੀ ਮਦਦ ਨਾਲ ਦਾਗ ਵਾਲੀ ਜਗ੍ਹਾ ਨੂੰ ਚੰਗੀ ਤਰ੍ਹਾਂ ਰਗੜੋ।
6. ਹੁਣ ਪਾਣੀ ਨਾਲ ਕੱਪੜੇ ਨੂੰ ਧੋ ਲਓ ਅਤੇ ਸੁੱਕਣ ਦੇ ਲਈ ਡਾਇਰ ਮਸ਼ੀਨ ''ਚ ਪਾ ਦਿਓ।
ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਆਪਣੇ ਕੱਪੜਿਆਂ ਦੇ ਦਾਗ-ਧੱਬੇ ਸਾਫ ਕਰ ਸਕਦੇ ਹੋ।