ਇਸ ਗਰਮੀਆਂ ਇੰਡੀਅਨ ਹੋਵੇ ਜਾਂ ਵੈਸਟਰਨ, ਹਰ ਲੁਕ ''ਚ ਛਾਏਗਾ ਡੇਨਿਮ ਦਾ ਫੈਸ਼ਨ

03/14/2018 2:37:17 PM

ਨਵੀਂ ਦਿੱਲੀ— ਮਾਰਚ ਦੀ ਮਹੀਨਾ ਆਉਂਦੇ ਹੀ ਗਰਮੀਆਂ ਨੇ ਦਸਤਕ ਦੇ ਦਿੱਤੀ ਹੈ ਸਰਦੀਆਂ ਦੇ ਕੱਪੜੇ ਸਾਰੇ ਅਲਮਾਰੀਆਂ 'ਚੋਂ ਹੱਟ ਗਏ ਹਨ ਅਤੇ ਗਰਮੀਆਂ ਦੇ ਕੱਪੜੇ ਖਰੀਦਣ ਦੀ ਤਿਆਰੀ ਫਿਰ ਤੋਂ ਸ਼ੁਰੂ ਹੋ ਗਈ ਹੈ। ਖਾਸਤੌਰ 'ਤੇ ਲੜਕੀਆਂ ਲਈ ਤਾਂ ਗਰਮੀਆਂ ਦਾ ਮਤਲਬ ਫੈਸ਼ਨ ਦਾ ਨਵਾਂ ਟ੍ਰੈਂਡ, ਨਵੇਂ ਕੱਪੜੇ, ਨਵੇਂ ਜੁੱਤੇ, ਕਈ ਵਾਰ ਤਾਂ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਪਰ ਦਫਤਰ, ਘਰ ਨੂੰ ਸੰਭਾਲਦੇ ਦੌਰਾਨ ਕਈ ਵਾਰ ਇਹ ਪ੍ਰੇਸ਼ਾਨ ਕਰਨ ਲੱਗਦਾ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਫੈਸ਼ਨ ਦੇ ਮੁਤਾਬਕ ਕੱਪੜੇ ਖਰੀਦਣ ਨਾਲ ਪੈਸਿਆਂ ਦੀ ਬਰਬਾਦੀ ਹੁੰਦੀ ਹੈ। ਜੇ ਤੁਹਾਨੂੰ ਵੀ ਅਜਿਹਾ ਹੀ ਲੱਗਦਾ ਹੈ ਤਾਂ ਤੁਸੀਂ ਕੁਝ ਅਜਿਹੇ ਕੱਪੜੇ ਦੇ ਸਲੈਕਸ਼ਨ 'ਤੇ ਵਿਚਾਰ ਕਰ ਰਹੇ ਹੋ ਤਾਂ ਡੇਨਿਮ ਟ੍ਰਾਈ ਕਰੋ।


ਡੇਨਿਮ ਨਾ ਸਿਰਫ ਹਰ ਮੌਸਮ 'ਚ ਪਹਿਣਿਆ ਜਾਂਦਾ ਹੈ ਸਗੋਂ ਸਮੇਂ ਦੇ ਨਾਲ ਡੇਨਿਮ ਸਿਰਫ ਪੈਂਟ ਤਕ ਹੀ ਸੀਮਿਤ ਨਹੀਂ ਰਹਿ ਗਿਆ ਹੈ ਸਗੋਂ ਸ਼ਰਟ, ਕੁਰਤਾ, ਸਕਰਟ ਅਤੇ ਸਾੜੀ 'ਚ ਵੀ ਕਾਫੀ ਟ੍ਰੈਂਡਿੰਗ ਹੋ ਗਿਆ ਹੈ। ਤਾਂ ਚਲੋ ਸਮਰ ਲੁਕ 'ਚ ਗੱਲ ਕਰਦੇ ਹਾਂ ਡੇਨਿਮ ਦੀ ਅਤੇ ਕਿਵੇਂ ਇਸ ਨੂੰ ਕੈਰੀ ਕੀਤਾ ਜਾਵੇ ਤਾਂ ਕਿ ਤੁਸੀਂ ਹਮੇਸ਼ਾ ਦਿਖੋ ਪਰਫੈਕਟ।
ਜੇ ਇਨ੍ਹਾਂ ਗਰਮੀਆਂ 'ਚ ਤੁਸੀਂ ਕਿਤੇ ਆਊਟਿੰਗ ਜਾਂ ਫਿਰ ਦੋਸਤਾਂ ਨਾਲ ਘੁੰਮਣ ਦਾ ਪਲੈਨ ਕਰ ਰਹੀ ਹੋ ਤਾਂ ਡੇਨਿਮ ਦੀ ਸ਼ਰਟ ਅਤੇ ਪੈਂਟ ਦੋਵੇ ਕੈਰੀ ਕਰੋ। ਤੁਸੀਂ ਅਦਾਕਾਰਾ ਆਲਿਆ ਭੱਟ ਦੀ ਤਰ੍ਹਾਂ ਡੇਨਿਮ ਨਾਲ ਮੈਚਿੰਗ ਕਰਦੇ ਹੋਏ ਸ਼ਰਟ ਨੂੰ ਕੈਰੀ ਕਰ ਸਕਦੇ ਹੋ। ਇਹ ਇਕ ਅਜਿਹਾ ਲੁਕ ਹੈ ਜੋ ਆਊਟਿੰਗ ਦੇ ਨਾਲ ਦਫਤਰ 'ਚ ਵੀ ਕੈਰੀ ਕੀਤਾ ਜਾ ਸਕਦਾ ਹੈ। ਸਿਰਫ ਤੁਹਾਨੂੰ ਦਫਤਰ ਦੇ ਹਿਸਾਬ ਨਾਲ ਇਅੰਰਿੰਗਸ ਬਦਲਣ ਦੀ ਜ਼ਰੂਰਤ ਹੋਵੇਗੀ।


ਜੇ ਤੁਸੀਂ ਸਕਰਟ ਪਹਿਣਦੀ ਹੋ ਤਾਂ ਟਾਪ ਨੂੰ ਸੇਮ ਕਲਰ ਨਾਲ ਮੈਚ ਕਰੋ ਅਤੇ ਉਸ ਦੇ ਉੱਪਰ ਕ੍ਰਾਪ ਡੇਨਿਮ ਜੈਕੇਟ ਕੈਰੀ ਕਰੋ। ਤੁਸੀਂ ਚਾਹੋ ਤਾਂ ਸ਼ਰਧਾ ਕਪੂਰ ਦੀ ਤਰ੍ਹਾਂ ਬਲੈਕ ਸਕਰਟ ਨਾਲ ਬਲੈਕ ਕਲਰ ਦੀ ਟਾਪ ਕੈਰੀ ਕਰ ਉਸ 'ਤੇ ਡੇਨਿਮ ਦੀ ਜੈਕੇਟ ਕੈਰੀ ਕਰ ਸਕਦੀ ਹੋ। ਇਹ ਲੁਕ ਆਊਟਿੰਗ ਅਤੇ ਪਾਰਟੀ ਲਈ ਪਰਫੈਕਟ ਹੈ।


ਜੇ ਤੁਸੀਂ ਵੀ ਕਿਸੇ ਪਾਰਟੀ ਜਾਂ ਫਿਰ ਦੋਸਤ ਦੇ ਵਿਆਹ 'ਤੇ ਜਾ ਰਹੇ ਹੋ ਤਾਂ ਅਲਮਾਰੀ ਖੋਲ ਕੇ ਇਕ ਘੰਟੇ ਤਕ ਸੋਚ ਰਹੀ ਹੋ ਕਿ ਇਸ ਗਰਮੀ ਦੇ ਮੌਸਮ 'ਚ ਕੀ ਪਹਿਣੀਏ ਜੋ ਨਾ ਤਾਂ ਹੈਵੀ ਹੋਵੇ ਅਤੇ ਨਾਲ ਹੀ ਕੰਫਰਟ ਵੀ ਫੀਲ ਕਰਵਾਏ ਤਾਂ ਡੇਨਿਮ ਦੀ ਸਾੜ੍ਹੀ ਟ੍ਰਾਈ ਕਰੋ। ਡੇਨਿਮ ਦੀ ਸਾੜ੍ਹੀ ਇਨ੍ਹਾਂ ਦਿਨਾਂ ਮਾਰਕੇਟ 'ਚ ਕਾਫੀ ਪਸੰਦ ਕੀਤੀ ਜਾ ਰਹੀ ਹੈ। ਦਿੱਲੀ ਮੁੰਬਈ ਵਰਗੇ ਸ਼ਹਿਰਾਂ 'ਚ ਤਾਂ ਡੇਨਿਮ ਦੀ ਸਾੜ੍ਹੀ ਦੇ ਕਈ ਸਾਰੇ ਆਪਸ਼ਨ ਮੌਜੂਦ ਹਨ। ਸਾੜ੍ਹੀ ਦੇ ਇਲਾਵਾ ਤੁਸੀਂ ਇਸ ਡ੍ਰੈਸ, ਜੁੱਤੇ ਇੱਥੋਂ ਤੱਕ ਕਿ ਘੜੀ ਵੀ ਡੇਨਿਮ ਲੁਕ ਦੀ ਕੈਰੀ ਕਰ ਸਕਦੀ ਹੋ। ਡੇਨਿਮ ਇਕ ਅਜਿਹਾ ਆਪਸ਼ਨ ਹੈ ਜਿਸ ਨੂੰ ਕਿਵੇਂ ਵੀ ਕੈਰੀ ਕੀਤਾ ਜਾ ਸਕਦਾ ਹੈ ਅਤੇ ਇਹ ਕਦੇਂ ਵੀ ਆਊਟਆਫ ਫੈਸ਼ਨ ਵੀ ਨਹੀਂ ਹੁੰਦਾ।