ਇਕ ਤਰਫਾ ਪਿਆਰ ਹੋਣ 'ਤੇ ਦਿੱਖਦੇ ਹਨ ਇਹ ਸੰਕੇਤ

09/26/2017 2:54:39 PM

ਨਵੀਂ ਦਿੱਲੀ— ਪਿਆਰ ਇਕ ਬਹੁਤ ਹੀ ਖੂਬਸੂਰਤ ਅਹਿਸਾਸ ਹੁੰਦਾ ਹੈ। ਜਦੋਂ ਕਿਸੇ ਨੂੰ ਪਿਆਰ ਹੋ ਜਾਂਦਾ ਹੈ ਤਾਂ ਉਹ ਵਿਅਕਤੀ ਖੁੱਦ ਨੂੰ ਦੁਨੀਆ ਦਾ ਸਭ ਤੋਂ ਖੁਸ਼ਨਸੀਬ ਇਨਸਾਨ ਸਮਝਦਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦਾ ਪਿਆਰ ਇਕ ਤਰਫਾ ਹੁੰਦਾ ਹੈ। ਇਕ ਤਰਫਾ ਪਿਆਰ ਕਰਨ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਹੇ ਉਹ ਲੜਕਾ ਹੋਵੇ ਜਾਂ ਲੜਕੀ, ਇਕ ਤਰਫਾ ਪਿਆਰ ਕਰਨ ਵਾਲੇ ਹਮੇਸ਼ਾ ਦੁੱਖੀ ਰਹਿੰਦੇ ਹਨ। ਇਕ ਤਰਫਾ ਪਿਆਰ ਹੋਣ ਨਾਲ ਲੜਕਾ-ਲੜਕੀ ਵਿਚ ਕੁਝ ਸੰਕੇਤ ਦਿੱਖਣ ਨੂੰ ਮਿਲਦੇ ਹਨ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਸੰਕੇਤਾਂ ਬਾਰੇ...
1. ਪਹਿਲਾ ਸੰਕੇਤ 
ਇੰਟਰਨੈੱਟ ਦੇ ਇਸ ਜਮਾਨੇ ਵਿਚ ਸਾਰੀ ਜਵਾਨ ਪੀੜੀ ਸੋਸ਼ਲ ਮੀਡਿਆ 'ਤੇ ਐਕਟਿਵ ਰਹਿੰਦੇ ਹਨ ਅਜਿਹੇ ਵਿਚ ਜਦੋਂ ਕਿਸੇ ਨੂੰ ਇਕ ਤਰਫਾ ਪਿਆਰ ਹੋ ਜਾਂਦਾ ਹੈ ਤਾਂ ਉਹ ਹਰ ਸਮੇਂ ਆਪਣੇ ਪਾਰਟਨਰ ਦੀ ਪ੍ਰੋਫਾਈਲ ਸੋਸ਼ਲ ਮੀਡਿਆ 'ਤੇ ਦੇਖਦੇ ਰਹਿੰਦੇ ਹਨ। 
2. ਦੂਜਾ ਸੰਕੇਤ 
ਜਿਨ੍ਹਾਂ ਲੋਕਾਂ ਨੂੰ ਇਕ ਤਰਫਾ ਪਿਆਰ ਹੋ ਜਾਵੇ ਤਾਂ ਉਹ ਅਕਸਰ ਰਾਤ ਵਿਚ ਸਿਰਹਾਣੇ ਨੂੰ ਗਲੇ ਲਗਾ ਕੇ ਸੋਂਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਦੇ ਮਨ ਵਿਚ ਕਿਸੇ ਇਨਸਾਨ ਦਾ ਖਿਆਨ ਹੁੰਦਾ ਹੈ ਜਿਸ ਨਾਲ ਉਹ ਕਿ ਤਰਫਾ ਪਿਆਰ ਕਰਦੇ ਹਨ। 
3. ਤੀਸਰਾ ਸੰਕੇਤ
ਜਿਸ ਵਿਅਕਤੀ ਨਾਲ ਤੁਸੀਂ ਇਕ ਤਰਫਾ ਪਿਆਰ ਕਰਦੇ ਹੋ ਉਸ ਨੂੰ ਮੈਸੇਜ ਕਰਨ ਦੇ ਬਾਅਦ ਜੇ ਉਹ ਦੇਖਣ ਦੇ ਬਾਦ ਵੀ ਤੁਹਾਡੇ ਮੈਸੇਜ ਦਾ ਜਵਾਬ ਨਹੀਂ ਦਿੰਦਾ ਤਾਂ ਤੁਸੀਂ ਉਦਾਸ ਮਹਿਸੂਸ ਕਰਦੇ ਹੋ।
4. ਚੋਥਾ ਸੰਕੇਤ 
ਇਕ ਤਰਫਾ ਪਿਆਰ ਨਾ ਕਿਜੈਕਸ਼ਨ ਮਿਲਣ ਦੇ ਬਾਅਦ ਵੀ ਜਦੋਂ ਤੁਸੀਂ ਹਾਂ ਦਾ ਇੰਤਜ਼ਾਰ ਕਰੋ ਅਤੇ ਹਰ ਸਮੇਂ ਇਹੀ ਸੋਚੋ ਕਿ ਉਹ ਤੁਹਾਡੇ ਕੋਲ ਵਾਪਿਸ ਆਵੇਗਾ ਤਾਂ ਇਹ ਵੀ ਇਕ ਤਰਫਾ ਪਿਆਰ ਦਾ ਸੰਕੇਤ ਹੈ। 
5. ਪੰਜਵਾਂ ਸੰਕੇਤ
ਆਪਣੇ ਇਕ ਤਰਫਾ ਪਿਆਰ ਦੇ ਦੋਸਤਾਂ 'ਤੋਂ ਉਸ ਦੇ ਬਾਰੇ ਜਾਣਕਾਰੀ ਲੈਣਾ ਅਤੇ ਉਸ ਦੀ ਪਸੰਦ ਅਤੇ ਨਾਪਸੰਦ ਦੇ ਬਾਰੇ ਵਿਚ ਜਾਣਨਾ ਵੀ ਤਰਫਾ ਪਿਆਰ ਦੇ ਸੰਕੇਤ ਹਨ।