ਕੋਲੈਸਟਰੌਲ ਨੂੰ ਘੱਟ ਕਰਨ ਇਹ ਕੁਦਰਤੀ ਨੁਸਖੇ

01/06/2017 5:33:28 PM

ਜਲੰਧਰ— ਕੋਲੈਸਟਰੌਲ ਜਦੋ ਸਰੀਰ ''ਚ ਵੱਧਣ ਲੱਗਦਾ ਹੈ ਤਾਂ ਉਸ ਕੰਟਰੋਲ ਕਰਨ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦਵਾਈਆਂ ਦੇ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ। ਜੇਕਰ ਤੁਸੀਂ ਇੰਨ੍ਹਾਂ ਮਹਿੰਗੀਆਂ ਦਵਾਈਆਂ ਦੀ ਜਗ੍ਹਾ ਕੁਝ ਕੁਦਰਤੀ ਚੀਜ਼ਾਂ ''ਤੇ ਧਿਆਨ ਦਿਓ ਤੁਸੀਂ ਅਸਾਨੀ ਨਾਲ ਕੋਲੈਸਟਰੌਲ ਨੂੰ ਕੰਟਰੋਲ ਕਰ ਸਕਦੇ ਹੋ।
1. ਧਨੀਏ ਦੇ ਬੀਜ 
500 ਮਿ.ਲੀ ਪਾਣੀ ''ਚ 2 ਵੱਡੇ ਚਮਚ ਸੁੱਕਾ ਧਨੀਏ ਦੇ ਬੀਜ ਪਾ ਕੇ ਪਾਣੀ ''ਚ ਉਬਾਲੋ। ਠੰਡਾ ਹੋਣ ''ਤੇ ਇਸਨੂੰ ਛਾਣ ਲਓ ਫਿਰ ਪਾਣੀ ਨੂੰ ਤਿੰਨ ਭਾਗਾਂ ''ਚ ਵੰਡ ਕੇ ਸਵੇਰੇ ਸ਼ਾਮ ਇਸਨੂੰ ਪੀਓ।
2. ਲੌਕੀ ਦਾ ਜੂਸ
ਰੋਜ਼ਾਨਾ ਇਕ ਕੱਪ ਲੌਕੀ ਦਾ ਜੂਸ ਪੀਣ ਨਾਲ ਕੋਲੈਸਟਰੌਲ ਘੱਟਦਾ ਹੈ।
3. ਨਿੰਬੂ 
ਸਵੇਰੇ ਉੱਠ ਕੇ ਇਕ ਗਲਾਸ ਗਰਮ ਪਾਣੀ ''ਚ ਅੱਧਾ ਨਿੰਬੂ ਨਿਚੋੜੋ ਅਤੇ ਇਸ ਪਾਣੀ ਨੂੰ ਪੀਓ। ਕੋਲੈਸਟਰੌਲ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ।
4. ਨੀਂਦ ਪੂਰੀ ਲਓ
ਪੂਰੀ ਨੀਂਦ ਨਾ ਲੈਣ ਨਾਲ ਕੋਲੈਸਟਰੌਲ ਦਾ ਪੱਧਰ ਵੱਧਣ ਲੱਗ ਜਾਂਦਾ ਹੈ। ਦਿਨ ''ਚ ਘੱਟ ਤੋਂ ਘੱਟ 8-10 ਘੰਟੇ ਨੀਂਦ ਜ਼ਰੂਰ ਲਓ।
5. ਤੇਲ ਵਾਲੀਆਂ ਚੀਜ਼ਾਂ ਨਾ ਖਾਓ
ਜ਼ਿਆਦਾ ਘਿਓ ਜਾਂ ਫਿਰ ਤੇਲ ਵਾਲੀਆਂ ਚੀਜ਼ਾਂ ਕੋਲੈਸਟਰੌਲ ਦੇ ਪੱਧਰ ਨੂੰ ਵਧਾਉਦੀਆਂ ਹਨ। ਕੋਲੈਸਟਰੌਲ ''ਚ ਇੰਨ੍ਹਾਂ ਚੀਜ਼ਾਂ ਦੀ ਵਰਤੋਂ ਬਿਲਕੁਲ ਵੀ ਨਾ ਕਰੋ।