ਰੋਜ਼ ਪੀਓ ਇਹ ਜੂਸ, ਥਾਇਰਡ ਹੋਵੇਗਾ ਕੰਟਰੋਲ

03/19/2017 3:27:54 PM

ਮੁੰਬਈ— ਥਾਇਰਡ, ਗਲੇ ''ਚ ਤਿਤਲੀ ਦੀ ਸ਼ਕਲ ਵਰਗਾ ਹੁੰਦਾ ਹੈ। ਸਰੀਰ ''ਚ ਹਾਰਮੋਨ ਸਰੀਰ ''ਚ ਊਰਜਾ ਦੀ ਗਤੀ, ਦਿਲ ਦੀ ਦਰ, ਖੂਨ ਦਾ ਦਬਾਅ ਬਣਾਈ ਰੱਖਦਾ ਹੈ। ਇਸ ''ਚ ਹਮੇਸ਼ਾ ਭਾਰ ਘੱਟਣ ਜਾ ਵੱਧਣ ਦੀ ਸਮੱਸਿਆ ਹੁੰਦੀ ਹੈ। ਇਸ ਹਾਲਤ ''ਚ ਲੋਕੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋ ਕਰਦੇ ਹਨ। ਪਰ ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਸਮੱਸਿਆ ਦਾ ਇਲਾਜ ਬਿਨ੍ਹਾਂ ਦਵਾਈ ਤੋਂ ਵੀ ਕੀਤਾ ਜਾ ਸਕਦਾ ਹੈ। ਜੇ ਤੁਸੀਂ ਆਪਣੇ ਭੋਜਨ ''ਚ ਰੋਜ਼ਾਨਾ ਇਕ ਚੀਜ਼ ਸ਼ਾਮਲ ਕਰ ਲਓ ਤਾਂ ਇਸ ਨਾਲ ਤੁਸੀਂ ਆਪਣੇ ਥਾਇਰਡ ਨੂੰ ਕੰਟਰੋਲ ਕਰ ਸਕਦੇ ਹੋ। 
ਅੱਜ ਅਸੀਂ ਤੁਹਾਨੂੰ ਅਜਿਹੇ ਜੂਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਇਸ ਸਮੱਸਿਆ ਨੂੰ ਕੰਟਰੋਲ ਕਰਨ ''ਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਜੂਸ ਨੂੰ ਤੁਸੀਂ ਬਹੁਤ ਆਸਾਨ ਤਰੀਕੇ ਨਾਲ ਆਪਣੇ ਘਰ ''ਚ ਵੀ ਬਣਾ ਸਕਦੇ ਹੋ। 
ਜ਼ਰੂਰੀ ਸੱਮਗਰੀ
- 1 ਗਾਜਰ
- 1 ਚੁਕੰਦਰ
- 1/2 ਅਨਾਨਾਸ 
- 1 ਸੇਬ
- 2 ਸੈਲਰੀ ਡੰਡਲ
ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਸਾਰੀਆਂ ਚੀਜ਼ਾ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲਓ। 
2. ਉਸ ਤੋਂ ਬਾਅਦ ਇਹਨ੍ਹਾਂ ਸਾਰੀਆਂ ਚੀਜ਼ਾ ਨੂੰ ਛਿੱਲ ਕੇ ਛੋਟੇ-ਛੋਟੇ ਟੁੱਕੜਿਆਂ ''ਚ ਕੱਟ ਲਓ। 
3. ਹੁਣ ਸਾਰੀਆਂ ਚੀਜ਼ਾ ਨੂੰ ਮਿਕਸੀ ''ਚ ਪਾ ਕੇ ਜੂਸ ਤਿਆਰ ਕਰ ਲਓ। 
4. ਤੁਹਾਡਾ ਜੂਸ ਤਿਆਰ ਹੈ। 
5. ਰੋਜ਼ ਇਕ ਗਿਲਾਸ ਇਸ ਜੂਸ ਦੀ ਵਰਤੋ ਕਰੋ।