ਇਹ ਹੈ ਦੁਨੀਆ ਦੀ ਸਭ ਤੋਂ ਖੂਬਸੂਰਤ ਡੇਅਰੀ, ਜਿੱਥੇ ਲਗਦੀ ਹੈ ਯਾਤਰੀਆਂ ਦੀ ਭੀੜ

07/05/2017 3:17:45 PM

ਨਵੀਂ ਦਿੱਲੀ— ਦੁਨੀਆ ਭਰ 'ਚ ਇਕ ਤੋਂ ਵਧ ਕੇ ਇਕ ਵਧੀਆਂ ਥਾਂਵਾਂ ਹੈ ਜਿੱਥੇ ਲੋਕ ਘੁੰਮਣ ਦੇ ਲਈ ਜਾਂਦੇ ਹਨ ਅੱਜ ਅਸੀਂ ਜਿਸ ਖੂਬਸੂਰਤ ਥਾਂ ਦੀ ਗੱਲ ਕਰ ਰਹੇ ਹਾਂ ਉਹ ਕੋਈ ਪਹਾੜ ਜਾਂ ਰੈਸਟਰੋਂਟ ਜਾਂ ਐਡਵੈਂਚਰ ਨਹੀਂ ਹੈ ਬਲਕਿ ਇਕ ਡੇਅਰੀ ਹੈ। ਜਿਸ ਦੀ ਖੂਬਸੂਰਤੀ ਨੂੰ ਦੇਖਣ ਦੇ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਜਰਮਨੀ ਦੇ ਡ੍ਰੈਸਡੇਨ ਸ਼ਹਿਰ 'ਚ ਸਥਿਤ 'Pfunds'  ਨਾਂ ਦੀ ਡੇਅਰੀ ਨੂੰ ਦੇਖਕੇ ਹਰ ਕਿਸੇ ਦੇ ਮੂੰਹ 'ਚੋਂ ਇਹ ਗੱਲ ਨਿਕਲਦੀ ਹੈ ਕਿ ਵਾਹ। 


ਇਸ ਡੇਅਰੀ 'ਚ ਬਹੁਤ ਹੀ ਖੂਬਸੂਰਤ ਹੈਂਡ ਪੇਂਟੇਡ ਟਾਈਲਸ ਲਗੀਆਂ ਹੋਈਆਂ ਹਨ। ਜੋ ਬਹੁਤ ਹੀ ਸੋਹਣਾ ਲੁਕ ਦਿੰਦੀਆਂ ਹਨ। ਇਸ ਦੀ ਨਿਰਮਾਣ 1891 'ਚ ਕੀਤਾ ਗਿਆ ਸੀ। ਇਸ ਦੁਕਾਨ 'ਤੇ ਦੁੱਧ ਅਤੇ ਪਨੀਰ ਵੇਚਿਆਂ ਜਾਂਦਾ ਹੈ ਹੁਣ ਇਹ ਯਾਤਰੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਇੱਥੇ ਦੀਆਂ ਖਿੜਕੀਆਂ 'ਤੇ ਵੀ ਹਰ ਪਾਸੇ ਲਿਖਿਆ ਹੋਇਆਂ  'The World most beautiful Dairy'