ਅਜਿਹੇ ਪਤੀ-ਪਤਨੀ ਇਕ-ਦੂਜੇ ਨੂੰ ਕਰਦੇ ਹਨ ਬਹੁਤ ‘ਪਿਆਰ’

09/07/2020 11:11:38 AM

ਜਲੰਧਰ - ਪਤੀ-ਪਤਨੀ ਦੇ ਰਿਸ਼ਤੇ ’ਚ ਜਿਥੇ ਪਿਆਰ ਦੇਖਣ ਨੂੰ ਮਿਲਦਾ ਹੈ, ਉਥੇ ਹੀ ਉਨ੍ਹਾਂ ਦੇ ਇਸ ਰਿਸ਼ਤੇ ’ਚ ਆਪਸੀ ਨੋਕ-ਝੌਂਕ ਹੋਣਾ ਆਮ ਗੱਲ ਹੈ। ਅਕਸਰ ਲੋਕ ਕਹਿੰਦੇ ਹਨ, ਜਿਹੜੇ ਪਤੀ-ਪਤਨੀ ਆਪਸ 'ਚ ਪਿਆਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ, ਉਨ੍ਹਾਂ ਦੇ ਵਿਚ ਪਿਆਰ ਬਹੁਤ ਜ਼ਿਆਦਾ ਹੁੰਦਾ ਹੈ। ਤੁਸੀਂ ਵੀ ਇਸ ਤਰ੍ਹਾਂ ਹੀ ਸੋਚਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਆਪਸ 'ਚ ਝਗੜਾ ਕਰਨ ਵਾਲੇ ਲੋਕ ਜ਼ਿਆਦਾ ਖੁਸ਼ ਰਹਿੰਦੇ ਹਨ। ਪਿਆਰ ਨਾਲ ਹੀ ਘਰ ਨਹੀਂ ਚਲਦਾ, ਜਿਥੇ ਹਲਕੀ ਜਿਹੀ ਨੋਕ-ਝੌਂਕ ਹੋਵੇ, ਉਥੇ ਜ਼ਿਆਦਾ ਪਿਆਰ ਹੁੰਦਾ ਹੈ। ਉਹ ਜੀਵਨ ਸਾਥੀ ਇਕ ਦੂਜੇ ਦਾ ਖਿਆਲ ਰੱਖਣ ਦੇ ਨਾਲ-ਨਾਲ ਇਕ ਦੂਜੇ ’ਤੇ ਵਿਸ਼ਵਾਸ ਵੀ ਬਹੁਤ ਕਰਦੇ ਹਨ। 

ਖੁੱਲ੍ਹ ਕੇ ਕਰਦੇ ਹਨ ਗੱਲਾਂ
ਜਿਹੜੇ ਜੀਵਨਸਾਥੀ ਆਪਸ 'ਚ ਲੜਦੇ-ਝਗੜਦੇ ਹਨ, ਉਹ ਇਕ ਦੂਜੇ ਨਾਲ ਆਪਣੇ ਵਿਚਾਰਾਂ ਨੂੰ ਵੀ ਖੁਲ੍ਹ ਕੇ ਪੇਸ਼ ਕਰਦੇ ਹਨ। ਇਸ ਤਰ੍ਹਾਂ ਦੋਨਾਂ ਦੇ ਮਨ 'ਚ ਜੋ ਗੁੱਸਾ ਹੁੰਦਾ ਹੈ, ਉਹ ਬਾਹਰ ਨਿਕਲ ਆਉਂਦਾ ਹੈ। ਉਨ੍ਹਾਂ ਦੇ ਦਿਲ ’ਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ, ਉਹ ਸਾਰੀਆਂ ਗੱਲਾਂ ਸਾਫ ਅਤੇ ਸਪਸ਼ਟ ਤੌਰ ’ਤੇ ਕਰ ਲੈਂਦੇ ਹਨ। 

ਨਹੀਂ ਹੁੰਦੀ ਗਲਤਫਹਿਮੀ ਦੀ ਜਗ੍ਹਾ
ਝਗੜਾ ਕਰਨਾ ਚੰਗੀ ਗੱਲ ਨਹੀਂ ਹੁੰਦੀ । ਪਰ ਪਤੀ-ਪਤਨੀ ਦੇ ਰਿਸ਼ਤੇ 'ਚ ਇਸਦਾ ਫਾਇਦਾ ਵੀ ਹੈ ਕਿ ਇਸ ਨਾਲ ਦੋਨਾਂ ਦੇ ਦਿਲ ਅਤੇ ਦਿਮਾਗ ’ਚ ਹੋਣ ਵਾਲੀਆਂ ਗਲਤਫਹਿਮੀ ਦੀ ਕੋਈ ਜਗ੍ਹਾ ਨਹੀਂ ਹੁੰਦੀ। ਗਲਤਫਹਿਮੀ ਨੂੰ ਦੂਰ ਕਰਨ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ।

ਸਹੀ ਹੁੰਦੇ ਹਨ ਇਹ ਜੀਵਨ ਸਾਥੀ
ਆਪਸ 'ਚ ਨੌਕ-ਝੌਂਕ ਕਰਨ ਵਾਲੇ ਜੀਵਨ ਸਾਥੀ ਦਾ ਆਪਸੀ ਰਿਸ਼ਤਾ ਜ਼ਿਆਦਾ ਮਜ਼ਬੂਤ ਹੁੰਦਾ ਹੈ। ਉਹ ਇਕ-ਦੂਸਰੇ ਦੇ ਨਾਲ ਸਹੀ ਰਹਿੰਦੇ ਹਨ। ਆਪਣੇ ਦਿਲ ਦੀ ਗੱਲ ਇਕ-ਦੂਸਰੇ ਨਾਲ ਸੌਖੇ ਢੰਗ ਨਾਲ ਅਤੇ ਬਿਨਾ ਸ਼ਰਮਾਏ ਕਰ ਲੈਂਦੇ ਹਨ।

ਨਾਲ ਰਹਿਣ ਦਾ ਵਾਅਦਾ
ਆਪਣੇ ਜੀਵਨ ਸਾਥੀ ਨਾਲ ਹਮੇਸ਼ਾ ਇਕ ਦੂਜੇ ਦੇ ਨਾਲ ਰਹਿਣ ਦਾ ਵਾਅਦਾ ਕਰਨਾ ਚਾਹੀਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡੇ ਜੀਵਨ ਸਾਥੀ ਨੂੰ ਕੰਮ ਲਈ ਬਾਹਰ ਜਾਣਾ ਪੈਦਾ ਹੈ। ਇਸ ਕਰਕੇ ਉਸ ਨੂੰ ਨਾਰਾਜ਼ ਕਰਨ ਦੀ ਜਗ੍ਹਾਂ ਉਸ ਨਾਲ ਸਮਾਂ ਬਤੀਤ ਕਰੋ, ਜਿਸ ਨਾਲ ਉਸ ਨੂੰ ਕਦੇ ਵੀ ਇਕੱਲਾਪਨ ਮਹਿਸੂਸ ਨਹੀਂ ਹੋਵੇਗਾ। 

ਖੂਬੀਆਂ ਲੱਭੋ ਕਮੀਆਂ ਨਹੀਂ
ਆਪਣੇ ਜੀਵਨ ਸਾਥੀ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਿਸੇ ਦੀ ਗੱਲ ਨੂੰ ਲੈ ਕੇ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਗੱਲ-ਗੱਲ ’ਤੇ ਉਨ੍ਹਾਂ ਦੀਆਂ ਕਮੀਆਂ ਲੱਭਣ ਦੀ ਥਾਂ ਉਨ੍ਹਾਂ ਦੀ ਖੂਬੀਆਂ ਵੱਲ ਤੁਹਾਨੂੰ ਧਿਆਨ ਜ਼ਿਆਦਾ ਦੇਣਾ ਚਾਹੀਦਾ ਹੈ। ਇਹ ਤੁਹਾਡੇ ਆਉਣ ਵਾਲੇ ਭਵਿੱਖ ’ਚ ਤੁਹਾਡੇ ਰਿਸ਼ਤੇ ਨੂੰ ਹੋਰ ਜ਼ਿਆਦਾ ਮਜ਼ਬੂਤ ਅਤੇ ਪਿਆਰ ਨਾਲ ਬਣਾ ਕੇ ਰੱਖਣ ’ਚ ਕੰਮ ਆ ਸਕਦੀਆਂ ਹਨ। 

ਆਪਣੀ ਗਲਤੀ ਮਨ ਲਓ
ਪਤੀ-ਪਤਨੀ ਵਿਚ ਗਲਤੀਆਂ ਹੋਣੀਆਂ ਆਮ ਹਨ। ਇਸੇ ਲਈ ਹਰ ਵਾਰ ਜ਼ਰੂਰੀ ਨਹੀਂ ਕਿ ਤੁਸੀਂ ਸਹੀ ਹੋਵੋ। ਕਦੇ-ਕਦੇ ਕੁਝ ਗੱਲਾਂ ਲਈ ਆਪਣੀ ਗਲਤੀ ਨੂੰ ਵੀ ਮੰਨ ਲਿਆ ਕਰੋ। ਤੁਹਾਡਾ ਜੀਵਨ ਸਾਥੀ ਤੁਹਾਨੂੰ ਪਿਆਰ ਕਰਦਾ ਹੈ, ਜਿਸ ਕਰਕੇ ਉਹ ਤੁਹਾਡਾ ਪੂਰਾ ਦੇਵੇਗਾ। 

rajwinder kaur

This news is Content Editor rajwinder kaur